Tuesday, September 7, 2021

ਸਿੱਖਿਆ ਦਾ ਸਮਾਜਿਕ ਤਰੱਕੀ ਵਿਚ ਅਹਿਮ ਯੋਗਦਾਨ ਹੈ -ਡਾਕਟਰ ਕਸ਼ਮੀਰ ਚੰਦ

ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਦੂਸਰੀ ਬਰਸੀ ਮੌਕੇ  ਡਾ ਕਸ਼ਮੀਰ ਚੰਦ ਅਤੇ ਹੋਰ ਬੁਲਾਰੇ ਸੰਬੋਧਨ ਕਰਦੇ ਹੋਏ 

ਬੰਗਾ,7 ਸਤੰਬਰ (ਮਨਜਿੰਦਰ ਸਿੰਘ): ਸਿੱਖਿਆ ਦਾ ਸਮਾਜਿਕ ਤਰੱਕੀ ਵਿਚ ਅਹਿਮ ਯੋਗਦਾਨ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਕਸ਼ਮੀਰ ਚੰਦ ਐਮ ਡੀ ਨੇ ਪ੍ਰਿੰਸੀਪਲ ਸੰਤ ਰਾਮ ਦੀ ਦੂਸਰੀ ਬਰਸੀ ਸਬੰਧੀ ਕਰਵਾਏ ਸਮਾਜਿਕ ਚੇਤਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਵਿਦਿਆ ਨੂੰ ਵਿਚਾਰਨ ਤੇ ਹੀ ਪਰਉਪਕਾਰੀ ਹੋ ਸਕਦੀ ਹੈ। ਡਾਕਟਰ ਕਸ਼ਮੀਰ ਨੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੇ ਸਿੱਖਿਆ ਅਤੇ ਸਮਾਜਕ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ ਨਾਲ ਨਾਲ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।ਉਨ੍ਹਾਂ  ਕਿਹਾ ਕਿ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੀ ਸੋਚ ਅਨੁਸਾਰ ਸਮਾਜ ਨੂੰ ਸੇਧ ਅਤੇ ਸਿੱਖਿਆ ਦਾਇਕ ਪ੍ਰੋਗਰਾਮ ਹਰ ਸਾਲ ਕਰਵਾਉਣਾ ਚਾਹੀਦਾ ਹੈ।ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੋਹਨ ਲਾਲ ਆਨੋਖਰਵਾਲ , ਦਿਨੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ  ਰਟਿ .ਦਰਵਾਰਾ ਸਿੰਘ ਪਰਿਹਾਰ ਸੀਨੀਅਰ ਸੀਨੀਅਰ ਮੈਨੇਜਰ ਰਟਿ. ਭੁਪਿੰਦਰ ਸਿੰਘ ਵਾਈਸ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ ਅਤੇ ਹਰਮੇਸ਼ ਵਿਰਦੀ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਮਾਸਟਰ ਸ਼ਿੰਗਾਰਾ ਰਾਮ ਨੇ ਬਾ - ਖ਼ੂਬੀ ਨਿਭਾਈ। ਇਸ ਮੌਕੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੰਤ ਰਾਮ ਦੇ ਬਿਰਧ ਮਾਤਾ ਗੁਰੋ ਦੇਵੀ , ਯੁਗੇਸ਼ ਵਿਰਦੀ, ਹਰਪ੍ਰੀਤ ਕੌਰ, ਹਰਮਨ ਵਿਰਦੀ,ਨਰਿੰਦਰ ਮਾਹੀ, ਪਿਆਰੇ ਲਾਲ ਕੁੱਕ ਮਹਾਰਾਜ, ਸੁਰਿੰਦਰ ਢੰਡਾ , ਕਮਲ ਕੁਮਾਰ ,ਹਰਜਿੰਦਰ ਕੁਮਾਰ ਪੱਦੀ , ਕੁਲਵੰਤ ਸਿੰਘ ਸਰਪੰਚ, ਰੇਸ਼ਮ ਸਿੰਘ ਜੀਂਦੋਵਾਲ, ਵਿਜੇ ਕੁਮਾਰ ਭੱਟ , ਵਿਵੇਕ  ਬੇਦੀ, ਬਲਕਾਰ ਸਿੰਘ, ਰੋਸ਼ਨ ਲਾਲ ਕਲੇਰਾਂ, ਸੋਹਨ ਸਿੰਘ ਭਰੋਮਜਾਰਾ, ਮੋਹਨ ਲਾਲ ਮੱਲ੍ਹਾ, ਸ਼ਮੀ ਕੁਮਾਰ ,ਰਾਕੇਸ਼ ਕੁਮਾਰ , ਨਹਿਰੂ ਸਿੰਘ , ਹਰਮੇਸ਼ ਬੰਗੜ , ਹਰਵਿੰਦਰ ਸਿੰਘ ਤਲਵੰਡੀ, ਹਰਜਿੰਦਰ ਲੱਧੜ, ਨਰਿੰਦਰ ਕੁਮਾਰ ,ਮੈਡਮ ਜਤਿੰਦਰ ਕੌਰ ਮੂੰਗਾ , ਮਨੀਸ਼ ਚੁੱਘ, ਧਰਮਵੀਰ ਸਿੰਘ, ਅਤੇ ਇੰਦਰ ਕੁਮਾਰ ਆਦਿ ਹਾਜ਼ਰ ਸਨ।ਸਮਾਗਮ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਮਿਸ਼ਨ ਨਾਲ ਸਬੰਧਤ ਕਿਤਾਬਾਂ ਵੰਡੀਆਂ ਗਈਆਂ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...