ਬੰਗਾ 5ਸਤੰਬਰ (ਮਨਜਿੰਦਰ ਸਿੰਘ) ਸਿਹਤ ਵਿਭਾਗ ਦੇ ਸਹਿਯੋਗ ਨਾਲ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਯੋਗ ਅਗਵਾਈ ਹੇਠ ਮੁਕੰਦਪੁਰ ਰੋਡ ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾਂ ਬਾਗ ਵਿਖੇ "ਕੋਵਿਡ ਵੈਕਸੀਨੇਸ਼ਨ ਕੈਂਪ" ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦਾ ਉਦਘਾਟਨ ਮੰਦਰ ਕਮੇਟੀ ਪ੍ਰਧਾਨ ਅਤੇ ਪਰਿਸ਼ਦ ਦੇ ਚੇਅਰਮੈਨ ਡਾ ਬਲਵੀਰ ਸ਼ਰਮਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਮੌਕੇ ਉਹਨਾਂ ਕਿਹਾ ਕਿ ਪਰਿਸ਼ਦ ਦੀ ਸ਼ਾਖਾ ਬੰਗਾ ਟੀਮ ਲੋਕਾਂ ਦੀ ਸਿਹਤ ਪ੍ਰਤੀ ਪਹਿਲਾਂ ਤੋਂ ਹੀ ਸੁਚੇਤ ਹੈ । ਇਸ ਕਰਕੇ ਸ਼ਾਖਾ ਬੰਗਾ ਨੇ ਜਿੱਥੇ ਕਰੋਨਾ ਬਿਮਾਰੀ ਤੋਂ ਬਚਣ ਲਈ "ਅਵੇਅਰਨੈਂਸ ਕੈਂਪ" ਲਗਾ ਕੇ ਲੋਕਾਂ ਨੂੰ ਸੁਚੇਤ ਕੀਤਾ ਉੱਥੇ ਸਮੇਂ ਸਿਰ ਮਾਸਕ , ਸੈਨੇਟਾਈਜਰ ਅਤੇ ਕਾੜ੍ਹੇ ਦੇ ਪੈਕਟ ਵੀ ਵੰਡੇ । ਉਨ੍ਹਾਂ ਕਿਹਾ ਪਰਿਸ਼ਦ ਬੰਗਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮੁਫਤ "ਸ਼ੂਗਰ ਚੈਕ ਅੱਪ ਕੈਂਪ"ਵੀ ਲਗਾ ਰਿਹਾ ਹੈ । ਇਸ ਮੌਕੇ ਮੰਦਰ ਦੇ ਪੁਜਾਰੀ ਬਿਕਰਮਜੀਤ ਨੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕੀਤੀ । ਇਸ ਕੈਂਪ ਵਿੱਚ 350 ਲੋਕਾਂ ਦੇ ਕੋਵਿਡਸ਼ੀਲਡ ਵੈਕਸੀਨ ਲਗਾਈ ਗਈ । ਕੁੱਝ ਲੋਕਾਂ ਦੇ ਵੈਕਸੀਨ ਦਾ ਦੂਸਰਾ ਟੀਕਾ ਵੀ ਲਗਾਇਆ ਗਿਆ । ਕੋਵਿਡ ਵੈਕਸੀਨੇਸ਼ਨ ਇੰਚਾਰਜ ਡਾ ਸੰਦੀਪ ਕੁਮਾਰ ਨਰ ਨੇ ਕਿਹਾ ਲੋਕਾਂ ਨੂੰ ਇਹ ਟੀਕਾ ਜਰੂਰ ਲਗਵਾਉਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਦੇਸ਼ ਵਿਚੋਂ ਜੜ੍ਹ ਤੋਂ ਖਤਮ ਕਰਨ ਲਈ ਵੈਕਸੀਨੇਸ਼ਨ ਬਹੁਤ ਜਰੂਰੀ ਹੈ । ਸਿਹਤ ਵਿਭਾਗ ਤੋਂ ਆਈ ਟੀਮ ਦੇ ਰਿੰਕੀ ਸ਼ਰਮਾਂ , ਮੈਡਮ ਜੋਤੀ , ਪੂਨਮ ਕੌਰ , ਸੀਮਾ ਆਦਿ ਨੇ ਟੀਕਾਕਰਨ ਵਿੱਚ ਮੁੱਖ ਭੂਮਿਕਾ ਨਿਭਾਈ । ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਕਵਿਤਾ ਭਾਟੀਆ, ਡਾ ਸੰਦੀਪ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ । ਇਸ ਮੌਕੇ ਮੁੱਖ ਸਲਾਹਕਾਰ ਅਸ਼ਵਨੀ ਭਾਰਦਵਾਜ ਦੀ ਭੂਮਿਕਾ ਵੀ ਸਲਾਹੁਣਯੋਗ ਰਹੀ ਜਿਹਨਾਂ ਬਹੁਤ ਗਿਣਤੀ ਵਿੱਚ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਆ ਅਤੇ ਕੈਂਪ ਵਿੱਚ ਲੈ ਕੇ ਆਏ । ਇਸ ਮੌਕੇ ਸਕੱਤਰ ਕੁਲਦੀਪ ਸਿੰਘ ਰਾਣਾ,ਮੀਤ ਪ੍ਰਧਾਨ ਜਗਦੀਪ ਕੌਸ਼ਲ , ਲੀਗਲ ਐਡਵਾਈਜਰ ਐਡਵੋਕੇਟ ਵਿਜੇ ਛਾਬੜਾ , ਯਸ਼ਪਾਲ ਖੁਰਾਣਾ ਆਦਿ ਵੀ ਹਾਜਰ ਸਨ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment