Saturday, January 22, 2022

ਬੰਗਾ ਹਲਕੇ ਦੇ ਅਕਾਲੀ ਦਲ ਆਗੂ ਪਾਰਟੀ ਛੱਡ ਆਪ ਵਿਚ ਸ਼ਾਮਲ :

ਇੰਦਰਜੀਤ ਸਿੰਘ ਮਾਨ ਦੀ ਪ੍ਰੇਰਨਾ ਸਦਕਾ ਆਪ ਵਿੱਚ ਸ਼ਾਮਲ ਹੋਏ ਤੀਰਥ ਰਾਮ ਅਤੇ ਉਸਦੇ ਸਾਥੀ ਉਮੀਦਵਾਰ ਸ ਕੁਲਜੀਤ ਸਿੰਘ ਸਰਹਾਲ ਦੇ ਨਾਲ

ਬੰਗਾ 22,ਜਨਵਰੀ (ਮਨਜਿੰਦਰ ਸਿੰਘ ) ਹਲਕਾ ਬੰਗਾ ਦੇ ਪਿੰਡ ਫਰਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ:ਕੁਲਜੀਤ ਸਿੰਘ ਸਰਹਾਲ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਤੀਰਥ ਰਾਮ ਆਪਣੇ ਸਾਥੀਆਂ ਜੋਗਿੰਦਰ ਪਾਲ, ਰਾਮ ਤੀਰਥ, ਜੋਗਾ ਸਿੰਘ ,ਰਾਕੇਸ਼, ਆਦਿ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ।ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਮੈਂਬਰ ਸ੍ਰੀ ਸਰਹਾਲ ਦੇ ਮਿੱਠ ਬੋਲੜੇ ਮਿਲਾਪੜੇ ਸੁਭਾਅ ਅਤੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਬਣਾਈਆਂ ਗਈਆਂ ਸਕੀਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ।ਇਸ ਮੌਕੇ ਕੁਲਜੀਤ ਸਿੰਘ ਸਰਹਾਲ ਨੇ ਅਕਾਲੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਪੂਰਾ ਸਨਮਾਨ ਦੇਣ ਦੀ ਗੱਲ ਕਹੀ ।ਆਪ ਵਿੱਚ ਸ਼ਾਮਲ ਹੋਏ ਮੈਂਬਰਾਂ ਨੇ ਕੁਲਜੀਤ ਸਿੰਘ ਸਰਹਾਲ ਨੂੰ ਉਨ੍ਹਾਂ ਦੀ ਬੰਗਾ ਹਲਕੇ ਵਿੱਚ ਜਿੱਤ ਯਕੀਨੀ ਕਰਵਾਉਣ ਦਾ ਵਿਸ਼ਵਾਸ ਦਿਵਾਇਆ।  ਇਸ ਮੌਕੇ ਡਾ ਕਪਲੇਸ਼, ਬਲਜੀਤ ਸਿੰਘ ,ਕੁਲਦੀਪ ਸਿੰਘ ਕਮਲਜੀਤ ਸਿੰਘ, ਅਸ਼ਵਨੀ ਕੁਮਾਰ ਅਤੇ ਸੁਖਦੇਵ ਆਦਿ ਹਾਜ਼ਰ ਸਨ  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...