Saturday, January 22, 2022

ਬੰਗਾ ਤੋਂ ਭਾਜਪਾ ਦੇ ਉਮੀਦਵਾਰ ਚੌਧਰੀ ਮੋਹਣ ਲਾਲ ਬੰਗਾ ਨੇ ਚੋਣ ਮੁਹਿੰਮ ਦਾ ਕੀਤਾ ਆਗਾਜ਼:

ਬੰਗਾ 22,ਜਨਵਰੀ (ਮਨਜਿੰਦਰ ਸਿੰਘ)
ਭਾਜਪਾ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਵਿਧਾਨ ਸਭਾ ਹਲਕਾ ਬੰਗਾ ਤੋਂ ਦੋ ਵਾਰ ਵਿਧਾਇਕ ਰਹੇ ਚੌਧਰੀ ਮੋਹਣ ਲਾਲ ਬੰਗਾ ਨੂੰ ਟਿਕਟ ਦਿੱਤੀ ਗਈ। ਇਸ ਮੌਕੇ ਚੌਧਰੀ ਮੋਹਣ ਲਾਲ ਬੰਗਾ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ ਲਕਸ਼ਮੀ ਨਰਾਇਣ ਮੰਦਰ ਰੇਲਵੇ ਰੋਡ ਬੰਗਾ ਅਤੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਿਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਨਤਮਸਤਕ ਹੋ ਕੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਕੀਤਾ। ਇਸ ਮੌਕੇ ਉਹਨਾਂ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੰਗਾ ਹਲਕੇ ਤੋਂ ਜੋ ਮੈਨੂੰ ਟਿਕਟ ਦਿੱਤੀ ਹੈ ਮੈਂ ਬਹੁਤ ਰਿਣੀ ਹਾਂ। ਮੈਂ ਬੰਗਾ ਹਲਕੇ ਦੀ ਤਰੱਕੀ ਤੇ ਵਿਕਾਸ ਨੂੰ ਅੱਗੇ ਲੈ ਕੇ ਜਾਵਾਂਗਾ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਬਹੁਤ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਭਲਾਈ ਲਈ ਸਾਨੂੰ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ।ਇਸ ਮੌਕੇ ਸੰਜੀਵ ਭਾਰਦਵਾਜ ਸਾਬਕਾ ਜਿਲ੍ਹਾ ਪ੍ਰਧਾਨ ਭਾਜਪਾ ਤੇ ਗੜ੍ਹਸ਼ੰਕਰ ਦੇ ਹਲਕਾ ਇੰਚਾਰਜ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਨੂੰ ਕਮਲ   ਦੇ ਫੁੱਲ ਦੇ ਚੋਣ ਨਿਸ਼ਾਨ ਤੇ ਮੋਹਰ ਲਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਹਨਾਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਨੂੰ ਖੁਸ਼ਹਾਲ ਤੇ ਪੰਜਾਬੀਅਤ ਨੂੰ ਜਿੰਦਾ ਰੱਖਣ ਲਈ ਭਾਜਪਾ ਦੀ ਸਰਕਾਰ ਬਣਾਈ ਜਾਵੇ। ਉਹਨਾਂ ਕਾਂਗਰਸ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਤੇ ਦਸ ਦਸ ਕਰੋੜ ਦੇ ਦੋਸ਼ ਲੱਗ ਰਹੇ ਹਨ ਤੇ ਮੁੱਖ ਮੰਤਰੀ ਚੰਨੀ ਦੋਸ਼ਾਂ ਨੂੰ ਨਿਕਾਰ ਰਹੇ ਹਨ। ਮੈਡਮ ਸੁਦੇਸ਼ ਸ਼ਰਮਾ ਭਾਜਪਾ ਕਰਜਕਾਰੀ ਮੈਂਬਰ ਨੇ ਸਭ ਨੂੰ ਕਮਲ ਦੇ ਫੁੱਲ ਚੋਣ ਨਿਸ਼ਾਨ ਤੇ ਵੋਟਾਂ ਪਾਉਣ ਦੀ ਅਪੀਲ ਕੀਤੀ ਤੇ ਚੌਧਰੀ ਮੋਹਣ ਲਾਲ ਨੂੰ ਜਿਤਾਉਣ ਲਈ ਕਿਹਾ। ਉਹਨਾਂ ਕਿਹਾ ਕਿ ਚੌਧਰੀ ਮੋਹਣ ਲਾਲ ਪਹਿਲਾਂ ਵੀ ਦੋ ਵਾਰ ਹਲਕੇ ਦੇ ਵਿਧਾਇਕ ਰਹਿ ਚੁਕੇ ਹਨ ਤੇ ਇਹਨਾਂ ਨੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਾਥ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਬਲਵੀਰ ਸ਼ਰਮਾ, ਡਾਕਟਰ ਨਰੇਸ਼ ਰਾਵਲ ਜਿਲ੍ਹਾ ਉਪ ਪ੍ਰਧਾਨ, ਰਾਮ ਕਿਸ਼ਨ ਜੱਖੂ ਮੰਡਲ ਪ੍ਰਧਾਨ, ਕਮਲ ਚੋਪੜਾ, ਤਜਿੰਦਰ ਲੱਕੀ ਜਿਲ੍ਹਾ ਸਕੱਤਰ, ਵਿਕਾਸ ਅਗਰਵਾਲ, ਪਵਨ ਗੌਤਮ ਬੰਗਾ ਮੰਡਲ ਉਪ ਪ੍ਰਧਾਨ, ਮੁਕੇਸ਼ ਖੋਸਲਾ ਜਨਰਲ ਸਕੱਤਰ ਬੰਗਾ ਮੰਡਲ, ਰਵੀ ਪਾਲ ਪ੍ਰਧਾਨ ਐਸਸੀ ਮੋਰਚਾ ਆਦਿ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...