Thursday, January 27, 2022

ਕਿਸਾਨ ਮੋਰਚਾ ਨੌਜਵਾਨ ਸਭਾ ਸਰਕਲ ਬੰਗਾ ਵੱਲੋਂ ਆਪ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਦੀ ਹਮਾਇਤ:

ਬੰਗਾ 27,ਜਨਵਰੀ(ਮਨਜਿੰਦਰ ਸਿੰਘ )
ਕਿਸਾਨ ਮੋਰਚਾ ਨੌਜਵਾਨ ਸਭਾ ਵੱਲੋਂ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੰਗਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ   ਗਿਆ ਹੈ।ਕਿਸਾਨ ਆਗੂ ਅਤੇ ਸਰਕਲ ਬੰਗਾ ਦੇ ਪ੍ਰਧਾਨ ਹਰਮਿੰਦਰਪਾਲ ਸਿੰਘ ਬਾਲੋ ਅਤੇ ਮਨਦੀਪ ਸਿੰਘ ਗੋਬਿੰਦਪੁਰ ਨੇ ਕਿਹਾ  ਕਿ ਤੀਸਰੇ ਬਦਲ ਲਈ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਗਈ ਹੈ ਉਨ੍ਹਾਂ ਆਖਿਆ ਕਿ ਤੀਸਰਾ ਬਦਲ ਪੰਜਾਬ ਵਿਚ ਸਿਰਫ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ।ਉਨ੍ਹਾਂ ਆਖਿਆ ਕਿ ਬੰਗਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਨੂੰ ਬਹੁਮਤ ਨਾਲ ਜਿਤਾਇਆ ਜਾਵੇਗਾ  ਇਸ ਮੌਕੇ ਤੇ  ,ਈਸ਼ਰ ਸਿੰਘ ,ਅਮਨ ਸਿੰਘ ਸਿੱਟਾ, ਸਰਬਜੀਤ ਸਿੰਘ ਰਿੰਕੂ, ਨਵਜੀਵਨ ਸਿੰਘ ਉੱਚਾ ਲਧਾਣਾ, ਲਖਵੀਰ ਸਿੰਘ , ਹਰਪ੍ਰੀਤ ਸਿੰਘ ਜੋਸਨ, ਰਾਜ ਕੁਮਾਰ ਬਾਲੋਂ, ਪਰਮਜੀਤ ਸਰੋਆ, ਸੁਖਜੀਤ ਸਿੰਘ, ਇੰਦਰਜੀਤ ਸਿੰਘ ਜੋਸਨ,ਓਕਾਰ ਸਿੰਘ ਕਾਰੀ ਝਿੱਕਾ, ਸੱਤੀ ਬੰਗਾ ,ਹੈਪੀ ਖਮਾਚੋਂ , ਅੰਮ੍ਰਿਤਪਾਲ ਸਿੰਘ ਬਾਲੋ, ਸ਼ਰਨਜੀਤ ਸਿੰਘ ਹੁੰਦਲ, ਹਾਕਮ ਹੁੰਦਲ, ਸੁਖਮਨ ਹੁੰਦਲ ਕੁਲਜੀਤ ਸ਼ੇਰਗਿੱਲ ਅਮਨਪ੍ਰੀਤ ਸਿੰਘ ਜੰਮੂ ਆਦਿ ਹਾਜ਼ਰ ਸਨ  । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...