Saturday, January 22, 2022

ਭਾਜਪਾ ਉਮੀਦਵਾਰ ਮੋਹਨ ਲਾਲ ਬੰਗਾ ਨੇ ਸ਼੍ਰੀ ਲਕਸ਼ਮੀ ਨਾਇਰਣ ਮੰਦਿਰ ਤੋਂ ਮੱਥਾ ਟੇਕ ਕੀਤੀ ਚੋਣ ਮੁਹਿੰਮ ਦੀ ਸ਼ੁਰੂਆਤ

ਸ਼ਹੀਦ ਭਗਤ ਸਿੰਘ ਨਗਰ 22 ਜਨਵਰੀ (ਨਵਕਾਂਤ ਭਰੋਮਜਾਰਾ):- ਵਿਧਾਨ ਸਭਾ 2022 ਲਈ ਭਾਰਤੀ ਜਨਤਾ ਪਾਰਟੀ ਵਲੋਂ  ਬੰਗਾ ਤੋਂ ਚੌਧਰੀ  ਮੋਹਨ ਲਾਲ ਬੰਗਾ ਨੂੰ ਉਮੀਦਵਾਰ  ਐਲਾਨਿਆ ਹੈ। ਉਨ੍ਹਾਂ ਅੱਜ  ਆਪਣੇ ਸਮੂਹ ਪਾਰਟੀ ਵਰਕਰਾਂ ਨੂੰ ਨਾਲ ਕੇ  ਰੇਲਵੇ ਰੋਡ ਤੇ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਤੋਂ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਵੇਲੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸਭ ਤੋ ਪਹਿਲਾਂ ਪਾਰਟੀ ਵਲੋਂ ਉਮੀਦਵਾਰ ਬਣਾਏ ਜਾਣ ਦਾ ਸ਼ੁਕਰੀਆ ਕਰਦੇ ਹਨ ।
ਉਹਨਾਂ ਬੰਗਾ ਹਲਕੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ 20 ਫਰਵਰੀ ਵਾਲੇ ਦਿਨ ਕਮਲ ਦੇ ਫੁੱਲ ਤੇ ਵੋਟਾਂ ਪਾ ਕੇ ਜਿਤਾਉਣ ਅਤੇ  ਪੰਜਾਬ ਦੇ ਵਿਕਾਸ ਵਿਚ ਆਪਣਾ ਮੁੱਖ ਯੋਗਦਾਨ ਪਾਉਣ ਤਾਂ ਕਿ ਬੰਗਾ ਹਲਕੇ ਦੀ ਨੁਹਾਰ ਨੂੰ ਬਦਲਿਆ ਜਾਵੇ । ਇਸ ਮੌਕੇ ਸੰਜੀਵ ਭਾਰਦਵਾਜ ਅਤੇ ਸੁਦੇਸ਼ ਸ਼ਰਮਾਂ ਨੇ ਵੀ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਭਾਜਪਾ ਟੀਮ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ।  ਇਸ ਮੌਕੇ ਸੰਜੀਵ ਭਾਰਦਵਾਜ ਮੈਂਬਰ ਪ੍ਰਦੇਸ਼ ਕਾਰਜਕਾਰੀ ਭਾਜਪਾ ਪੰਜਾਬ , ਮੰਡਲ ਪ੍ਰਧਾਨ ਰਾਮ ਕ੍ਰਿਸ਼ਨ ਜਾਖੂ , ਸੁਦੇਸ਼ ਸ਼ਰਮਾ ,  ਜਿਲ੍ਹਾ ਉੱਪ ਪ੍ਰਧਾਨ ਡਾ ਨਰੇਸ਼ ਰਾਵਲ, ਕਮਲ ਚੋਪੜਾ  , ਡਾ  ਬਲਬੀਰ ਰਾਜ ਸ਼ਰਮਾ, ਨਵਕਾਂਤ ਭਰੋਮਜ਼ਾਰਾ ਜਿਲ੍ਹਾ ਪ੍ਰੈਸ ਸਕੱਤਰ , ਰਾਮ ਜੀ ਦਾਸ ਖਾੜਕੂਵਾਲ , ਵਿੱਕੀ ਖੋਸਲਾ,  ਪਵਨ ਗੌਤਮ, ਪਵਨ ਬੱਗਾ,  ਰਵੀ  ਬੰਗਾ,  ਵਿਕਾਸ ਗੁਪਤਾ , ਰਮਨਦੀਪ ਜੱਸੀ  ਆਦਿ ਪਾਰਟੀ ਵਰਕਰ ਮੌਜੂਦ  ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...