ਬੰਗਾ 14,ਜੂਨ (ਮਨਜਿੰਦਰ ਸਿੰਘ)ਬਲੱਡ ਡੋਨਰਜ਼ ਸੋਸਾਇਟੀ ਬੰਗਾ ਵਲੋਂ ਉਘੇ ਵਿਗਿਆਨੀ ਕਾਰਲ ਲੈਂਡਸਟੀਨਰ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਦਿਵਸ ਮੌਕੇ ਸਵੈ ਇੱਛਕ ਖ਼ੂਨਦਾਨ ਕੈਂਪ ਸਿਵਲ ਹਸਪਤਾਲ ਬੰਗਾ ਵਿਖੇ ਲਗਾਇਆ ਗਿਆ ਇਸ ਮੌਕੇ ਉੱਘੇ ਵਿਗਿਆਨੀ ਦੀ ਯਾਦ ਵਿਚ ਇਕ ਸਮਾਗਮ ਵੀ ਕਰਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਨੇ ਕੀਤਾ ਅਤੇ ਆਪ ਵੀ ਖੂਨ ਦਾਨ ਕੀਤਾ।
ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡਾ ਦਿੱਤਾ ਹੋਇਆ ਖੂਨ ਕੀਮਤੀ ਜਾਨ ਨੂੰ ਬਚਾ ਸਕਦਾ ਹੈ। ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਖੂਨ ਦਾਨ ਮਹਾਂ ਦਾਨ ਇਸ ਲਈ ਹੈ ਕਿਓਂਕਿ ਬਾਕੀ ਕੀਤੇ ਦਾਨ ਮੁਕਾਬਲੇ ਖੂਨ ਦਾਨ ਨਾਲ ਕਿਸੀ ਦੀ ਬਚਾਈ ਜ਼ਿੰਦਗੀ ਨਾਲ ਤੁਹਾਡੀ ਸਾਂਝ ਸਾਰੀ ਉਮਰ ਬਣ ਜਾਂਦੀ ਹੈ। ਸਿਵਲ ਹਸਪਤਾਲ ਬੰਗਾ ਦੇ ਐੱਸ ਐੱਮ ਓ
ਬਲਬੀਰ ਕੁਮਾਰ ਜੀ ਨੇ ਵੀ ਖੂਨ ਦਾਨ ਕਰਨ ਲਈ ਜਿਥੇ ਲੋਕਾਂ ਨੂੰ ਪ੍ਰੇਰਿਤ ਕੀਤਾ ਉਥੇ ਇਹ ਵੀ ਦੱਸਿਆ ਕਿ ਮਹਾਨ ਸਾਇੰਸਦਾਨ ਕਾਰਲ ਲੈਂਡਸਟੀਨਰ ਦਾ ਇਹ ਜਨਮ ਦਿਨ ਪੂਰਾ ਮਹੀਨਾ ਖੂਨ ਦਾਨ ਕੈਪ ਲੱਗਾ ਕੇ ਮਨਾਇਆ ਜਾਵੇਗਾ। ਸ਼ਿਵ ਕੌੜਾ ਉਪ ਸੱਕਤਰ ਟਰੇਡ ਵਿੰਗ ਆਮ ਆਦਮੀ ਪਾਰਟੀ ਪੰਜਾਬ ਨੇ ਕਿਹਾ ਕਿ ਦੇਸ਼ ਚ ਖੂਨਦਾਨੀਆ ਦੀ ਬਹੁਤ ਕਮੀ ਹੈ ਸੋ ਜਦੋ ਵੀ ਹੋ ਸਕੇ ਖੂਨ ਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਸੱਕਤਰ ਅਮਰਦੀਪ ਬੰਗਾ ਨੇ ਖੂਨ ਦਾਨੀ ਪੈਦਾ ਕਰਨ ਲਈ ਪਿੰਡ ਪਿੰਡ ਜਾਗਰੂਕ ਸੈਮੀਨਾਰ ਲਗਾਉਣ ਦੀ ਗੱਲ ਕਹੀ। ਇਸ ਮੌਕੇ ਬਲਵੀਰ ਕਰਨਾਣਾ ਜ਼ਿਲ੍ਹਾ ਪ੍ਰਧਾਨ ਆਪ ਐੱਸਸੀ ਸੈੱਲ , ਸ਼ਰਨਜੀਤ ਸਿੰਘ ਰੋਟਰੀ ਕੱਲਬ, ਕੌਂਸਲਰ ਨਰਿੰਦਰ ਰੱਤੂ, ਕੌਂਸਲਰ ਸੁਰਿੰਦਰ ਘਈ, ਕੌਂਸਲਰ ਮੀਨੂੰ, ਕੌਂਸਲਰ ਸਰਬਜੀਤ ਸਾਭੀ, , ਮਨਦੀਪ ਗੋਬਿੰਦਪੁਰ, ਪਰਮਿੰਦਰ ਸਿੰਘ ਮਾਨ, ਬਲਿਹਾਰ ਮਾਨ, ਇੰਦਰਜੀਤ ਮਾਨ, ਸਾਗਰ ਅਰੋੜਾ, ਡਾਕਟਰ ਤੇਜਪਾਲ ਇੰਚਾਰਜ ਬੱਲਡ ਬੈਂਕ ਬੰਗਾ, ਦਿਨੇਸ਼ ,ਕੁਲਬੀਰ ਪਾਬਲਾ, ਪਰਮਿੰਦਰ ਸਿੰਘ ਮਾਨ, ਬਲਿਹਾਰ ਸਿੰਘ ਮਾਨ, ਕੁਲਦੀਪ ਰਾਣਾ,, ਪਰਮਿੰਦਰ ਮਾਨ, ਬਲਿਹਾਰ ਮਾਨ,ਕੁਲਬੀਰ ਪਾਬਲਾ, ਬਲਬੀਰ ਪਾਬਲਾ , ਹਰਪ੍ਰੀਤ ਹੀਓ, ਭੁਪੇਸ਼ ਆਦਿ ਹਾਜ਼ਿਰ ਸਨ।
No comments:
Post a Comment