Saturday, July 2, 2022

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬਾਬਾ ਗੋਲਾ .ਸੀ.ਸੈ.ਸਮਾਰਟ ਸਕੂਲ ਬੰਗਾ ਦੇ 4 ਅਧਿਆਪਕਾਂ ਦਾ ਸਨਮਾਨ:

ਬਾਬਾ ਗੋਲਾ ਸੀਨੀਅਰ ਸੈਕੰਡਰੀ ਸਮਾਰਟ  ਸਕੂਲ ਬੰਗਾ ਦੀਆਂ ਸਨਮਾਨ ਪ੍ਰਾਪਤ ਕਰਨ ਵਾਲੀਆਂ ਚਾਰ ਅਧਿਆਪਕਾਵਾਂ ਡਾ ਬਿੰਦੂ ਕੈਂਥ, ਜਸਪ੍ਰੀਤ ਕੌਰ ਨਵਨੀਤ ਕੌਰ ,ਕਿਰਨਜੀਤ ਕੌਰ  

ਬੰਗਾ 2 ਜੁਲਾਈ(ਮਨਜਿੰਦਰ ਸਿੰਘ)
ਅਧਿਆਪਕ ਹੀ ਸਾਡੇ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ, ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਅਧਿਆਪਕਾਂ ਨੂੰ ਬਣਦਾ ਮਾਣ ਸਨਮਾਨ ਦੇਈਏ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਰਕਾਰੀ  ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਵਿਖੇ ਅਧਿਆਪਕਾਂ ਦੇ ਸਨਮਾਨ ਵਿਚ ਕਰਾਏ ਗਏ ਸਮਾਰੋਹ ਵਿੱਚ ਕੀਤਾ । ਇਸ ਮੌਕੇ ਬੰਗਾ ਬਲਾਕ ਦੇ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਚਾਰ ਅਧਿਆਪਕਾਂ ਡਾ ਬਿੰਦੂ ਕੈੰਥ ਲੈਕਚਰਾਰ ਪੋਲ ਸਾਇੰਸ,ਨਵਨੀਤ ਕੋਰ ਲੈਕਚਰਾਰ ਬਾਇਓਲੋਜੀ,ਜਸਪ੍ਰੀਤ ਕੌਰ ਲੈਕਚਰਾਰ ਕਮਿਸਟਰੀ,ਅਤੇ ਕਿਰਨਜੀਤ ਕੌਰ ਹਿੰਦੀ ਮਿਸਟ੍ਰੈਸ ਨੂੰ ਸਿਖਿਆ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਕਾਰਣ ਪ੍ਰਸ਼ੰਸਾ ਪਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਸਿਖਿਆ ਅਫ਼ਸਰ ਸ.ਕੁਲਵਿੰਦਰ ਸਿੰਘ ਸਰਾਏ(ਸੀ ਸੈ)ਸ.ਹਰਕੰਵਲ ਸਿੰਘ(ਅਲੀਮੈੰਟਰੀ) ਤੋਂ ਇਲਾਵਾ ਜਿਲ੍ਹਾ ਸਿਖਿਆ ਸੁਧਾਰ ਟੀਮ ਦੇ ਮੈੰਬਰ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...