ਥਾਣਾ ਮੁਖੀ ਸਬ-ਇੰਸਪੈਕਟਰ ਮਹਿੰਦਰ ਸਿੰਘ ਹੈਰੋਇਨ ਸਮੇਤ ਫੜ੍ਹੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਣ ਸਮੇਂ ਹੋਰ ਪੁਲਸ ਮੁਲਾਜ਼ਮਾਂ ਨਾਲ
ਬੰਗਾ/ਮੁਕੰਦਪੁਰ 7 ਜੁਲਾਈ(ਮਨਜਿੰਦਰ ਸਿੰਘ) ਸਬ ਡਿਵੀਜ਼ਨ ਬੰਗਾ ਅਧੀਨ ਆਉਂਦੇ ਥਾਣਾ ਮੁਕੰਦਪੁਰ ਪੁਲੀਸ ਪਾਰਟੀ ਵਲੋਂ ਬੀਤੀ ਰਾਤ ਦੋ ਮੋਟਰਸਾਈਕਲ ਸਵਾਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ-ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਢੇ ਗਿਆਰਾਂ ਵਜੇ ਏ ਐਸ ਆਈ ਹਰਜਿੰਦਰ ਕੌਰ ਦੀ ਅਗਵਾਈ ਵਿਚ ਹਕੀਮਪੁਰ ਵਾਈ ਪੁਆਇੰਟ ਤੇ ਨਾਕੇ ਲੱਗੇ ਦੌਰਾਨ ਅੱਪਰਾ ਸਾਈਡ ਤੋਂ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕੇ ਜਾਣ ਉਪਰਤ ਦੌਰਾਨ ਏ ਤਲਾਸ਼ੀ 2/ 2 ਗ੍ਰਾਮ ਦੇ ਪੈਕਟ ਦੋਵਾਂ ਤੋਂ ਬਰਾਮਦ ਕੀਤੇ ਗਏ,ਦੋਸ਼ੀਆਂ ਦੀ ਪਹਿਚਾਣ ਚਰਨਜੀਤ ਸਿੰਘ ਉਰਫ ਸੋਨੂੰ ਪੁੱਤਰ ਸ਼ਮਸ਼ੇਰ ਸਿੰਘ,ਅਤੇ ਸੁਖਵਿੰਦਰ ਸਿੰਘ ਉਰਫ਼ ਕਾਕਾ ਸਪੁੱਤਰ ਦਲਜੀਤ ਸਿੰਘ ਦੋਵੇਂ ਗੁਰੂ ਨਾਨਕ ਨਗਰ ਬੰਗਾ ਦੇ ਰਹਿਣ ਵਾਲੇ ਵਜੋਂ ਹੋਈ,ਇਨ੍ਹਾਂ ਵਿਰੁੱਧ ਐਨ ਡੀ ਪੀ ਸੀ ਐਕਟ ਦੀ ਧਾਰਾ 21, 29 ਤਹਿਤ ਮੁਕਦਮਾ ਨੰਬਰ 36 ਮਿਤੀ 6 ਜੁਲਾਈ 2022 ਆਈ ਓ ਨਿਰਮਲ ਸਿੰਘ ਏ ਐਸ ਆਈ ਦੁਆਰਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ, ਨਾਕੇ ਦੌਰਾਨ ਹਵਲਦਾਰ ਪ੍ਰਭਜੋਤ ਸਿੰਘ ਡਰਾਈਵਰ ਤੋਂ ਇਲਾਵਾ ਹੋਰ ਕਰਮਚਾਰੀ ਵੀ ਮੌਜੂਦ ਸਨ,
No comments:
Post a Comment