Saturday, July 16, 2022

ਜੈ ਮਿਲਾਪ ਸੰਸਥਾ ਵੱਲੋਂ ਲੈਬੌਟਰੀ ਟੈਕਨੀਸ਼ੀਅਨ ਹਫ਼ਤੇ ਦੀ ਸ਼ੁਰੂਆਤ ਮੌਕੇ ਖੂਨਦਾਨ ਕੈਂਪ ਕੱਲ੍ਹ ਐਤਵਾਰ :***ਆਪ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਬਤੌਰ ਮੁੱਖ ਮਹਿਮਾਨ ਕਰਨਗੇ ਉਦਘਾਟਨ :

ਪੀ ਆਰ ਓ   ਡਾ ਅਮਰਜੋਤ ਸਿੰਘ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ  

ਬੰਗਾ 16, ਜੁਲਾਈ( ਮਨਜਿੰਦਰ ਸਿੰਘ) ਲੈਬਾਰਟਰੀ ਟੈਕਨੀਸ਼ੀਅਨ ਦੀ ਸੰਸਥਾ ਜੈ ਮਿਲਾਪ ਦੇ ਪੀਆਰਓ ਡਾ ਅਮਰਜੋਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ   ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਬਲਾਕ ਬੰਗਾ ਦੇ ਬਲਾਕ ਪ੍ਧਾਨ ਪਵਨ ਕੁਮਾਰ ਦੀ ਪ੍ਧਾਨਗੀ ਹੇਂਠ ਲੈਬੋਰਟਰੀ ਟੈਕਨੀਸ਼ੀਅਨਾਂ ਦੀ ਸੰਸਥਾ ਜੈ ਮਿਲਾਪ ਬਲਾਕ ਬੰਗਾ ਵਲੋਂ ਪੰਜਾਬ ਸਟੇਟ ਕਮੇਟੀ ਦੇ ਪ੍ਰਧਾਨ ਸ਼੍ਰੀ ਜਗਦੀਪ ਭਰਦਵਾਜ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੈਬੋਰਟਰੀ ਟੈਕਨੀਸ਼ੀਅਨ ਹਫਤੇ ਦੀ ਸ਼ੁਰੂਆਤ 17 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਰਕਾਰੀ ਹਸਪਤਾਲ ਬੰਗਾ ਵਿਖੇ ਖੂਨਦਾਨ ਕੈਂਪ ਲਗਾਕੇ ਕੀਤੀ ਜਾਵੇਗੀ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਬੰਗਾ  ਚੇਅਰਮੈਨ ਸ਼੍ਰੀ ਕੁਲਜੀਤ ਸਿੰਘ ਸਰਹਾਲ  ਕਰਨਗੇ। ਬਲੱਡ ਡੋਨਰਾਂ ਨੂੰ ਜੈ ਮਿਲਾਪ ਵਲੋਂ ਰਿਫਰੈਸ਼ਮੈਂਟ ਵਜੋਂ ਫੱਲ ਅਤੇ ਦੁੱਧ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...