ਆਪ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਈਓ ਸੁਖਦੇਵ ਸਿੰਘ ਬੱਸ ਸਟੈਂਡ ਬੰਗਾ ਵਿਖੇ ਸੀਵਰੇਜ ਦੀ ਸਮੱਸਿਆ ਦੇ ਹੱਲ ਬਾਰੇ ਗੱਲ ਕਰਦੇ ਹੋਏ ਨਾਲ ਸਮੂਹ ਐਮਸੀ ਅਤੇ ਆਪ ਆਗੂ
ਬੰਗਾ 20, ਜੁਲਾਈ(ਮਨਜਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਅਤੇ ਮਿਉਂਸਿਪਲ ਕੌਂਸਲ ਬੰਗਾ ਦੇ ਨਵ ਨਿਯੁਕਤ ਈ ਓ ਸੁਖਦੇਵ ਸਿੰਘ ਵੱਲੋਂ ਬੰਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਦੌਰਾ ਕਰਦੇ ਹੋਏ ਸ਼ਹਿਰ ਦੀਆਂ ਸੀਵਰੇਜ ਨਾਲ ਸਬੰਧਤ ਅਤੇ ਹੋਰ ਸਮੱਸਿਆਵਾਂ ਦਾ ਜਾਇਜ਼ਾ ਲਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਿਵ ਕੌੜਾ ਨੇ ਕੁਲਜੀਤ ਸਿੰਘ ਸਰਹਾਲ ਅਤੇ ਈ ਓ ਨੂੰ ਸ਼ਹਿਰ ਦੀਆਂ ਵੱਖ ਵੱਖ ਸਮੱਸਿਆ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਬਾਰਿਸ਼ ਦੇ ਮੌਸਮ ਵਿੱਚ ਬੱਸ ਸਟੈਂਡ , ਮੁਹੱਲਾ ਨੇੜੇ ਗੁਰਦੁਆਰਾ ਮਾਤਾ ਸਾਹਿਬ ਕੌਰ ਅਤੇ ਵੱਖ ਵੱਖ ਵਾਰਡਾਂ ਦੇ ਮੁਹੱਲਿਆਂ ਵਿਚ ਪਾਣੀ ਖਡ਼੍ਹਨ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ ਇਸ ਲਈ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਨਿਵਾਸੀ ਖੁਸ਼ਹਾਲੀ ਮਹਿਸੂਸ ਕਰ ਸਕਣ । ਹਲਕਾ ਵਿਧਾਇਕ ਕੁਲਜੀਤ ਸਿੰਘ ਸਰਹਾਲ ਨੇ ਇਸ ਮੌਕੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸ਼ਹਿਰ ਦੀ ਤਰੱਕੀ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਵੱਡੇ ਫੰਡ ਆਏ ਪਰ ਉਨ੍ਹਾਂ ਦੀ ਸਹੀ ਵਰਤੋਂ ਨਾ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਤੋਂ ਲੈ ਕੇ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਜਲਦੀ ਹੱਲ ਕਰ ਦਿੱਤੀਆਂ ਜਾਣਗੀਆਂ ।ਈ ਓ ਬੰਗਾ ਨੇ ਇਸ ਮੌਕੇ ਕਿਹਾ ਬੰਗਾ ਮਿਊਂਸਪਲ ਕੌਂਸਲ ਵਿੱਚ ਉਹ ਨਵੇਂ ਨਿਯੁਕਤ ਹੋਏ ਹਨ ਉਹ ਜਲਦ ਹੀ ਜ਼ਮੀਨੀ ਪੱਧਰ ਤੇ ਸ਼ਹਿਰ ਦੀਆਂ ਸਮੱਸਿਆ ਨੂੰ ਸਮਝਦੇ ਹੋਏ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਸਮੱਸਿਆਵਾਂ ਦਾ ਹੱਲ ਕਰਨਗੇ ।ਇਸ ਮੌਕੇ ਆਪ ਸੀਨੀਅਰ ਆਗੂ ਅਮਰਦੀਪ ਬੰਗਾ ਸਾਗਰ ਅਰੋੜਾ ਨਰਿੰਦਰ ਰੱਤੂ ਐਮਸੀ ਸਰਬਜੀਤ ਸਾਬੀ ਐਮ ਸੀ ਮੋਨਿਕਾ ਵਾਲੀਆ ਐਮ ਸੀ ਮੀਨੂੰ ਅਰੋੜਾ ਐਮ ਸੀ ਬਲਿਹਾਰ ਸਿੰਘ ਮਾਨ ਸੁਰਿੰਦਰ ਘਈ ਐਮਸੀ ਰਾਜਿੰਦਰ ਕੁਮਾਰ ਕੁਲਬੀਰ ਪਾਬਲਾ ਅਵਤਾਰ ਸਿੰਘ ਭੋਲਾ ਆਦਿ ਹਾਜ਼ਰ ਸਨ ।
No comments:
Post a Comment