Thursday, July 21, 2022

ਨੌਕਰ ਹੀ ਨਿਕਲਿਆ ਘਰ ਦੇ ਸਾਮਾਨ ਦਾ ਚੋਰ ਪੁਲੀਸ ਵੱਲੋਂ ਕਾਬੂ :

ਬੰਗਾ 21, ਜੁਲਾਈ (ਮਨਜਿੰਦਰ ਸਿੰਘ) ਪਿਛਲੇ ਦਿਨ ਤਰਨ ਅਬਰੋਲ ਪੁੱਤਰ ਹਰੀਪਾਲ ਅਬਰੋਲ ਵਾਸੀ ਮੁਕੰਦਪੁਰ ਦੇ ਪੁਰਾਣੇ ਬੰਦ ਪਏ ਘਰ ਵਿਚ ਜੋ ਚੋਰੀ ਹੋਈ ਸੀ ਉਸ ਚੋਰ ਨੂੰ ਫੜਨ ਉਪਰੰਤ ਚੋਰੀ ਕੀਤਾ ਗਿਆ ਸਾਮਾਨ ਏਅਰ ਕੰਡੀਸ਼ਨ ਅਲਮਾਰੀ ਲੱਕੜ ਤੇ ਬੈੱਡ ਬਰਾਮਦ ਕਰ ਲਿਆ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਕੰਦਪੁਰ ਦੇ ਐਸ ਐਚ ਓ ਮਹਿੰਦਰ  ਸਿੰਘ ਨੇ ਦੱਸਿਆ ਕਿ ਤਰੁਨ ਅਬਰੋਲ ਨੇ ਜੋ ਨੌਕਰ ਕੁਲਵਿੰਦਰ ਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਮੁਕੰਦਪੁਰ ਨੂੰ ਆਪਣੇ ਪੁਰਾਣੇ ਘਰ ਦੀ ਰਖਵਾਲੀ ਵਾਸਤੇ ਨੌਕਰੀ ਤੇ ਰੱਖਿਆ ਹੋਇਆ ਸੀ ਉਸ ਨੇ ਹੀ ਇਹ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੇ ਏਐਸਆਈ ਕਸ਼ਮੀਰ ਸਿੰਘ ਨੇ  ਚੋਰ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤਾ ਸਾਰਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ ਤੇ  ਏਐਸਆਈ ਕਸ਼ਮੀਰ ਸਿੰਘ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...