Saturday, July 23, 2022

ਸ਼ਹੀਦ ਭਗਤ ਸਿੰਘ ਨੂੰ ਵਾਰ ਵਾਰ ਅੱਤਵਾਦੀ ਅਤੇ ਕਾਤਲ ਕਹਿਕੇ ਪੰਜਾਬ ਨੂੰ ਭਰਾ ਮਾਰੂ ਜੰਗ ਵੱਲ ਨਾ ਧੱਕੇ ਸਿਮਰਨਜੀਤ ਮਾਨ :-ਸਤਨਾਮ ਸਿੰਘ ਜਲਵਾਹਾ

ਨੌਜਵਾਨ ਆਗੂ ਸਤਨਾਮ ਸਿੰਘ ਜਲਵਾਹਾ ਖਟਕੜ ਕਲਾਂ ਵਿਖੇ ਨੌਜਵਾਨਾਂ ਦੇ  ਇਕੱਠ ਨੂੰ ਸੰਬੋਧਨ ਕਰਦੇ ਹੋਏ  

ਨਵਾਂਸ਼ਹਿਰ /ਬੰਗਾ 23 ਜੁਲਾਈ (ਮਨਜਿੰਦਰ ਸਿੰਘ) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਿਜਦਾ ਕਰਨ ਲਈ ਅਤੇ ਸਿਮਰਨਜੀਤ ਸਿੰਘ ਮਾਨ ਜੀ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਸ਼ੁੱਕਰਵਾਰ ਸਵੇਰੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸਮਾਰਕ ਖਟਕੜਕਲਾਂ ਵਿਖੇ ਨਵਾਂਸ਼ਹਿਰ ਦੇ ਨੌਜਵਾਨਾਂ ਵੱਲੋਂ ਸਾਂਝੇ ਤੌਰ ਉੱਤੇ ਇੱਕ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ। ਇਸ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਰੌਲ ਮਾਡਲ ਹਨ ਅਤੇ ਸਾਡੇ ਮਾਰਗ ਦਰਸ਼ਕ ਹਨ। ਅਸੀਂ ਬਚਪਨ ਤੋਂ ਲੈਕੇ  ਹੁਣ ਤੱਕ ਉਨ੍ਹਾਂ ਨੂੰ ਸ਼ਹੀਦ ਮੰਨਦੇ ਆਏ ਹਾਂ ਅਤੇ ਸ਼ਹੀਦ ਭਗਤ ਸਿੰਘ ਰਹਿੰਦੀ ਦੁਨੀਆਂ ਤੱਕ ਸ਼ਹੀਦ ਰਹਿਣਗੇ। ਸਕੂਲਾਂ ਕਾਲਜਾਂ ਵਿੱਚ ਪੜ੍ਹਾਈ ਦੌਰਾਨ ਪੰਜਾਬ ਦੇ ਸਾਰੇ ਨੌਜਵਾਨਾਂ ਨੇ ਸ ਭਗਤ ਸਿੰਘ ਜੀ ਦੀ ਸ਼ਹਾਦਤ ਬਾਰੇ ਪੜਕੇ ਅਤੇ ਉਨ੍ਹਾਂ ਬਾਰੇ ਲੇਖ ਲਿਖਦਿਆਂ ਆਪਣੀ ਪੜਾਈ ਪੂਰੀ ਕੀਤੀ ਹੈ, ਜਿਸ ਵੀ ਨੌਜਵਾਨ ਨੇ ਸਰਦਾਰ ਭਗਤ ਸਿੰਘ ਜੀ ਬਾਰੇ ਪੜਿਆ ਹੈ ਉਹ ਹਰ ਨੌਜਵਾਨ ਉਨ੍ਹਾਂ ਨੂੰ ਆਪਣਾ ਆਦਰਸ਼ ਅਤੇ ਮਾਰਗ ਦਰਸ਼ਕ ਮੰਨਦਾ ਹੈ ਅਤੇ ਸ਼ਹੀਦ ਭਗਤ ਸਿੰਘ ਕੱਲ ਵੀ ਸ਼ਹੀਦ ਸੀ, ਅੱਜ ਵੀ ਸ਼ਹੀਦ ਹੈ ਅਤੇ ਰਹਿੰਦੀ ਦੁਨੀਆਂ ਤੱਕ ਸ਼ਹੀਦ ਹੀ ਰਹੇਗਾ। ਪਰ ਸ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਲਈ ਜੋ ਇੱਕ ਗਿਣੀ ਮਿਥੀ ਸਾਜਸ਼ ਤਹਿਤ ਵਾਰ ਵਾਰ ਸ਼ਹੀਦ ਭਗਤ ਸਿੰਘ ਬਾਰੇ ਘਟੀਆ ਅਤੇ ਅਪੱਤੀਜਨਕ ਬਿਆਨ ਦਿੱਤੇ ਜਾ ਰਹੇ ਹਨ ਉਨ੍ਹਾਂ ਬਿਆਨਾਂ ਕਰਕੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚਾਈ ਜਾ ਰਹੀ ਹੈ ਅਤੇ ਪੰਜਾਬ ਅੰਦਰ ਭਰਾ ਮਾਰੂ ਜੰਗ ਕਰਾਉਣ ਲਈ ਇਸ ਮੁੱਦੇ ਨੂੰ ਵਾਰ ਵਾਰ ਉਛਾਲਿਆ ਜਾ ਰਿਹਾ ਹੈ। ਜੋ ਕਿ ਬਹੁਤ ਹੀ ਮੰਦਭਾਗਾ ਹੈ। ਸ ਸਿਮਰਨਜੀਤ ਸਿੰਘ ਮਾਨ ਜੀ ਬਜ਼ੁਰਗ ਸਿਆਸਤਦਾਨ ਹੋਣ ਦੇ ਨਾਤੇ ਇਹੋ ਜਿਹੇ ਘਟੀਆ ਕਿਸਮ ਦੇ ਬਿਆਨ ਵਾਰ ਵਾਰ ਕਿਉਂ ਦੇ ਰਹੇ ਹਨ। ਅੱਜ ਪੰਜਾਬ ਦਾ ਨੌਜਵਾਨ ਜਾਨਣਾ ਚਾਹੁੰਦਾ ਹੈ ਕਿ ਮਾਨ ਸਾਬ ਦੀ ਐਹੋ ਜਿਹੀ ਕਿਹੜੀ ਮਜ਼ਬੂਰੀ ਹੈ ਜੋ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਜੀ ਨੂੰ ਬੇਇੱਜ਼ਤ ਤੇ ਬਦਨਾਮ ਕਰਨ ਲਈ ਮਜਬੂਰ ਕਰ ਰਹੀ ਹੈ। ਅੱਜ ਪੰਜਾਬ ਦੇ ਹਰ ਵਿਅਕਤੀ ਦੇ ਮਨ ਵਿਚ ਇਹ ਹੀ ਸਵਾਲ ਹੈ ਕਿ ਜੋ ਆਰ ਐਸ ਐਸ ਅਤੇ ਬੀਜੇਪੀ ਦੀ ਸ਼ਹੀਦ ਭਗਤ ਸਿੰਘ ਜੀ ਬਾਰੇ ਸੋਚ ਰਹੀ ਹੈ,ਉਸੇ ਸੋਚ ਉਤੇ ਪਹਿਰਾ ਦੇਣ ਲਈ ਸਿਮਰਨਜੀਤ ਸਿੰਘ ਮਾਨ ਨੂੰ ਕਿਉਂ ਮਜਬੂਰ ਹੋਣਾ ਪੈ ਰਿਹਾ ਹੈ, ਐਹੋ ਜਿਹਾ ਕਿਹੜਾ ਲਾਲਚ ਹੈ ਜਿਸਦੀ ਪੂਰਤੀ ਲਈ ਉਹ ਸਾਡੇ ਸ਼ਹੀਦਾਂ ਦਾ ਨਿਰਾਦਰ ਕਰਨ ਤੇ ਉਤਰੇ ਹੋਏ ਹਨ। ਸਤਨਾਮ ਸਿੰਘ ਜਲਵਾਹਾ ਵੱਲੋਂ ਆਪਣੇ ਸੰਬੋਧਨ ਦੌਰਾਨ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਅਰੂੜ ਸਿੰਘ ਦਾ ਵੀ ਵਿਸ਼ੇਸ਼ ਤੌਰ ਉਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਨਰਲ ਡਾਇਰ ਨੂੰ ਉਸ ਸਮੇਂ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਸੀ ਜਦੋਂ ਜਨਰਲ ਡਾਇਰ ਵੱਲੋਂ ਜ਼ਿਲਿਆਂ ਵਾਲੇ ਬਾਗ਼ ਵਿਚ ਹਜ਼ਾਰਾਂ ਬੇਦੋਸ਼ੇ ਤੇ ਬੇਕਸੂਰ ਲੋਕਾਂ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਸੀ ਅਤੇ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਸ ਮਾਨ ਵੱਲੋਂ ਪੱਤਰਕਾਰਾਂ ਨੂੰ ਬੜੇ ਮਾਣ ਨਾਲ ਕਹਿਣਾ ਕਿ ਜਨਰਲ ਡਾਇਰ ਦਾ ਗੁੱਸਾ ਠੰਢਾ ਕਰਨ ਲਈ ਉਨ੍ਹਾਂ ਦੇ ਨਾਨਾ ਜੀ ਨੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ ਤਾਂ ਜੋ ਉਹ ਹਜ਼ਾਰਾਂ ਲੋਕਾਂ ਨੂੰ ਮਾਰਕੇ ਹੋਰ ਗੁੱਸੇ ਵਿੱਚ ਨਾ ਆਉਣ ਅਤੇ ਸ਼ਾਂਤ ਰਹਿਣ, ਜਲਵਾਹਾ ਨੇ ਕਿਹਾ ਕਿ 800 ਏਕੜ ਜ਼ਮੀਨ ਤੇ ਹੋਰ ਵੀ ਜਗੀਰਾਂ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬੀਆਂ ਨਾਲ ਗ਼ਦਾਰੀ ਕਰਨ ਬਦਲੇ ਆਪਣੇ ਪੁਰਖਿਆਂ ਦੀ ਅੰਗਰੇਜ਼ ਹਕੂਮਤ ਨਾਲ ਵਫਾਦਾਰੀ ਨਿਭਾਉਣ ਅਤੇ ਸਿੱਖਾਂ ਤੇ ਪੰਜਾਬੀਆਂ ਨਾਲ ਧ੍ਰੋਹ ਕਮਾਉਂਦੇ ਹੋਏ ਵਿਰਾਸਤ ਵਿੱਚ ਮਿਲੀਆਂ ਹਨ।ਇਹ ਸ਼ੱਕ ਜ਼ਾਹਰ ਹੁੰਦਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਨੂੰ ਵੀ ਜੋ ਅੱਜ ਵਾਰ ਵਾਰ ਅੱਤਵਾਦੀ ਕਾਤਲ ਅਤੇ ਹਤਿਆਰਾ ਕਹਿਣ ਪਿਛੇ ਵੀ ਕੇਂਦਰ ਸਰਕਾਰ ਵੱਲੋਂ ਕੋਈ ਵੱਡਾ ਲਾਲਚ ਹੀ ਹੋਵੇਗਾ ਜੋ ਮਾਨ ਨੂੰ ਇਹ ਕੰਮ ਕਰਨ ਲਈ ਉਤੇਜਿਤ ਕਰ ਰਿਹਾ ਹੈ । ਇਸ ਮੌਕੇ ਗੁਰਦੇਵ ਸਿੰਘ ਨਾਮਧਾਰੀ, ਕੇਵਲ ਸਿੰਘ ਖਟਕੜ ਅਤੇ ਅਮਰਜੀਤ ਕਰਨਾਣਾ ਨੇ ਸਾਂਝੇ ਤੌਰ ਉੱਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਡਾ ਸ਼ਹੀਦ ਹੈ ਅਤੇ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਐਹੋ ਜਿਹੇ ਘਟੀਆ ਕਿਸਮ ਦੇ ਬਿਆਨ ਦੇਣੇ ਬੰਦ ਕਰਨ ਨਹੀਂ ਤਾਂ ਉਹ ਇਹ ਸੰਘਰਸ਼ ਪੰਜਾਬ ਪੱਧਰ ਉਤੇ ਵਿੱਢਣਗੇ ਅਤੇ ਸ਼ਹੀਦਾਂ ਦਾ ਸਤਿਕਾਰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਉਸ ਲਈ ਭਾਵੇਂ ਸਾਨੂੰ ਆਪਣੀ ਜਾਨ ਦੀ ਬਾਜ਼ੀ ਵੀ ਕਿਉਂ ਨਾ ਲਾਉਣੀ ਪਵੇ ਅਸੀ ਪਿਛੇ ਨਹੀਂ ਹਟਾਗੇ।ਇਸ ਮੌਕੇ ਮਨਦੀਪ ਸਿੰਘ ਅਟਵਾਲ ਅਤੇ ਸਰਬਜੀਤ ਸਾਬੀ ਬੰਗਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ ਅਤੇ ਸਾਡਾ ਸਭਦਾ ਪਹਿਲਾਂ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਦਾ ਸਤਿਕਾਰ ਕਰੀਏ। ਇਸ ਮੌਕੇ ਬਲਵੀਰ ਕਰਨਾਣਾ, ਰੇਸ਼ਮ ਸਿੰਘ ਪਠਲਾਵਾ ਸੁਰਿੰਦਰ ਸਿੰਘ ਸੰਘਾ, ਕੁਲਵੰਤ ਸਿੰਘ ਰਕਾਸਣ,ਜੋਗੇਸ਼ ਜੋਗਾ, ਸਾਗਰ ਅਰੋੜਾ  ਬੰਗਾ, ਦਵਿੰਦਰ ਸਿੰਘ ਰਾਏ ਫਾਰਮ ਚੱਬੇਵਾਲ, ਗੁਰਦੇਵ ਸਿੰਘ ਮੀਰਪੁਰ, ਸੋਨੂੰ ਰਾਣਾ ਪ੍ਰਧਾਨ ਟੈਕਸੀ ਯੂਨੀਅਨ ਨਵਾਂਸ਼ਹਿਰ, ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ, ਟੈਕਸੀ ਯੂਨੀਅਨ ਬੱਸ ਸਟੈਂਡ ਨਵਾਂਸ਼ਹਿਰ ਦੇ ਸਮੂਹ ਮੈਂਬਰ, ਅੰਗਰੇਜ਼ ਸਿੰਘ ਮਹਿਮਦਵਾਲ,ਵਿਜੇ ਕੁਮਾਰ ਸੋਨੀ, ਪਿਆਰਾ ਸਿੰਘ ਗੜੀ, ਪ੍ਰਵੀਨ ਕੁਮਾਰ ਸੜੋਆ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੌਜਵਾਨ ਸਾਥੀ ਹਾਜ਼ਰ ਸਨ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...