Monday, August 15, 2022

ਪਾਵਰ ਲਿਫਟਰ ਕੁਲਦੀਪ ਰਾਣਾ ਆਜ਼ਾਦੀ ਦਿਵਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋ ਸਨਮਾਨਤ :

ਪਾਵਰ ਲਿਫਟਰ ਕੁਲਦੀਪ ਸਿੰਘ ਰਾਣਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਤੋਂ  ਸਨਮਾਨ ਪ੍ਰਾਪਤ ਕਰਦੇ ਹੋਇ   

ਬੰਗਾ 15,ਅਗਸਤ 2022 (ਮਨਜਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਜ਼ਿਲ੍ਹਾ ਪੱਧਰੀ 75ਵਾ ਆਜ਼ਾਦੀ ਦਿਵਸ ਨਵਾਂਸ਼ਹਿਰ  ਆਈ ਟੀ ਆਈ ਗਰਾਊਂਡ ਵਿਖੇ ਮਨਾਇਆ ਗਿਆ । ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ । ਇਸ ਮੌਕੇ ਬੰਗਾ ਇਲਾਕੇ ਦੇ ਏਸ਼ੀਅਨ ਚੈਂਪੀਅਨ ਪਾਵਰ ਲਿਫਟਰ ਕੁਲਦੀਪ ਸਿੰਘ ਰਾਣਾ ਜਿਨ੍ਹਾਂ ਨੇ ਪਿਛਲੇ ਸਾਲ  ਗੋਆ ਵਿੱਚ ਹੋਈ ਪਾਵਰ ਲਿਫਟਰ ਏਸ਼ੀਅਨ ਚੈਂਪੀਅਨ ਵਿੱਚ ਦੋ ਮੈਡਲ ਦੇਸ਼ ਲਈ ਜਿੱਤੇ  ਸਨ ਨੂੰ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਸਨਮਾਨਤ ਕੀਤਾ ਗਿਆ । ਰਾਣਾ ਨੂੰ ਇਹ ਸਨਮਾਨ ਮਿਲਣ ਕਾਰਨ ਬੰਗਾ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ  ਉਨ੍ਹਾਂ ਨੂੰ ਬੰਗਾ ਇਲਾਕੇ ਦੀਆਂ ਉੱਘੀਆਂ  ਸਮਾਜਿਕ', ਰਾਜਨੀਤਿਕ ਅਤੇ ਸਮਾਜ ਸੇਵਕ ਸ਼ਖ਼ਸੀਅਤਾਂ ਵੱਲੋਂ ਵਧਾਈ ਦਿੱਤੀ ਗਈ । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...