ਸਮਾਜ ਸੇਵੀ ਦਿਲਬਾਗ ਸਿੰਘ ਬਾਗੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਨਾਲ ਡਾ ਪੀ ਪੀ ਸਿੰਘ ਡਾ ਜਸਦੀਪ ਸਿੰਘ ਬੇਦੀ ਅਤੇ ਸਟਾਫ਼ ਮੈਂਬਰ :
ਬੰਗਾ15, ਅਗਸਤ (ਮਨਜਿੰਦਰ ਸਿੰਘ ) ਜੇ .ਪੀ. ਹੈਲਥਕੇਅਰ ਬੰਗਾ ਵੱਲੋਂ ਸ੍ਰੀ ਗੁਰੂਦੇਵ ਹਸਪਤਾਲ ਨਵਾਂਸ਼ਹਿਰ ਰੋਡ ਬੰਗਾ ਵਿਖੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਤ ਸਰਜਰੀ ਅਤੇ ਮੈਡੀਸਨ ਦਾ ਕੈਂਪ ਜੋ ਅੱਜ ਤੋਂ ਇੱਕ ਮਹੀਨਾ 15 ਸਤੰਬਰ ਤੱਕ ਚੱਲੇਗਾ ਦੀ ਸ਼ੁਰੂਆਤ ਕੀਤੀ ਗਈ । ਜਿਸ ਦਾ ਉਦਘਾਟਨ ਬੰਗਾ ਇਲਾਕੇ ਦੇ ਸਮਾਜ ਸੇਵਕ ਅਤੇ ਬਲੱਡ ਡੋਨਰਜ਼ ਸੁਸਾਇਟੀ ਬੰਗਾ ਦੇ ਪ੍ਰਧਾਨ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਵੱਲੋਂ ਕੀਤਾ ਗਿਆ ।ਇਸ ਮੌਕੇ ਦਿਲਬਾਗ ਸਿੰਘ ਬਾਗੀ ਵੱਲੋਂ ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਜੇ ਪੀ ਹੈਲਥ ਕੇਅਰ ਦੇ ਡਾਕਟਰ ਪੀ ਪੀ ਸਿੰਘ ਐਮਐਸ ਅਤੇ ਜਸਦੀਪ ਸਿੰਘ ਬੇਦੀ ਐਮ ਡੀ ਵੱਲੋਂ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਮੈਡੀਕਲ ਕੈਂਪ ਲਗਾ ਕੇ ਨਿਵੇਕਲੇ ਢੰਗ ਨਾਲ ਮਨਾਉਣਾ ਬਹੁਤ ਸ਼ਲਾਘਾਯੋਗ ਕਦਮ ਹੈ । ਇਸ ਕੈਂਪ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਇਹ ਕੈਂਪ ਇੱਕ ਵਰਦਾਨ ਸਾਬਤ ਹੋਵੇਗਾ । ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ।ਇਸ ਮੌਕੇ ਡਾ ਪੀ ਪੀ ਸਿੰਘ ਅਤੇ ਡਾ ਜਸਦੀਪ ਸਿੰਘ ਬੇਦੀ ਨੇ ਵੀ ਆਜ਼ਾਦੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ 75 ਵੇਂ ਆਜ਼ਾਦੀ ਦਿਵਸ ਮੌਕੇ ਜੋ ਇਹ ਕੈਂਪ ਲਗਾਇਆ ਗਿਆ ਹੈ ਇਹ ਇਕ ਮਹੀਨਾ 15 ਸਤੰਬਰ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਓ ਪੀ ਡੀ, ਜਰਨਲ ਅਤੇ ਲੈਪਰੋਸਕੋਪਿਕ ਸਰਜਰੀ ਮੁਫ਼ਤ ਕੀਤੀ ਜਾਵੇਗੀ ਤੇ ਵੱਖ ਵੱਖ ਤਰ੍ਹਾਂ ਦੇ ਅਪਰੇਸ਼ਨ ਜਿਵੇਂ ਕਿ ਦੂਰਬੀਨ ਨਾਲ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ, ਹਰਨੀਆਂ , ਅਪੈਂਡਿਕਸ ,ਬਵਾਸੀਰ ,ਭਗੰਦਰ ਛਾਤੀ ਦੀ ਰਸੌਲੀਆਂ ,ਹਾਈਡਰੋਸੀਲ ਅਤੇ ਵੇਰੀਕੋਸੀਲ, ਬੱਚੇਦਾਨੀ ਦੀਆਂ ਰਸੌਲੀਆਂ ,ਲੱਤਾਂ ਦੀਆਂ ਫੁੱਲੀਆਂ ਨਸਾਂ ,ਆਦਿ ਆਪ੍ਰੇਸ਼ਨ ਬਹੁਤ ਹੀ ਘੱਟ ਖਰਚੇ 14999 ਰੁਪਏ ਚ ਕੀਤੇ ਜਾਣਗੇ ਅਤੇ ਨਾਲ ਹੀ ਟੈਸਟਾਂ ਅਤੇ ਦਵਾਈਆਂ ਤੇ ਭਾਰੀ ਛੂਟ ਦਿੱਤੀ ਜਾਵੇਗੀ । ਇਸ ਮੌਕੇ ਅਮਨਜੋਤ ਕੌਰ ਪੱਲੀ ਝਿੱਕੀ, ਸਰਬਜੀਤ ਕੌਰ, ਕਿਰਨਦੀਪ ਕੌਰ , ਅਮਰਜੀਤ ਕੌਰ ਪੂਜਾ ਅਤੇ ਸਟਾਫ ਮੈਬਰ ਹਾਜ਼ਿਰ ਸਨ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment