ਸਵ: ਸੰਤ ਰਾਮ ਵਿਰਦੀ ਸਾਬਕਾ ਪ੍ਰਿੰਸੀਪਲ ਦੀ ਤਸਵੀਰ
ਬੰਗਾ,6 ਸਤੰਬਰ(ਮਨਜਿੰਦਰ ਸਿੰਘ ) ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਆਪਣੀਆਂ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਸਵ. ਸੰਤ ਰਾਮ ਵਿਰਦੀ ਸਾਬਕਾ ਪ੍ਰਿੰਸੀਪਲ ਜੀ ਦੀ ਤੀਜੀ ਬਰਸੀ 7 ਸਤੰਬਰ ਦਿਨ ਬੁੱਧਵਾਰ ਨੂੰ 12 ਤੋਂ 2 ਵਜੇ ਤੱਕ ਮਨਾਈ ਜਾ ਰਹੀ ਹੈ। ਇਸ ਮੌਕੇ ਉਹਨਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਦੌਰਾਨ ਇਲਾਕੇ ਦੇ ਵੱਖ ਵੱਖ ਵਿੱਦਿਅਕ ਅਦਾਰਿਆਂ ਦਾ ਸਨਮਾਨ ਕੀਤਾ ਜਾਵੇਗਾ। ਇਹਨਾਂ ’ਚ ਉਹ ਅਦਾਰੇ ਸ਼ਾਮਲ ਹੋਣਗੇ ਜਿਹਨਾਂ ਵਿੱਚ ਸਵ. ਸੰਤ ਰਾਮ ਵਿਰਦੀ ਵਲੋਂ ਆਪਣੀਆਂ ਅਧਿਆਪਨ ਸੇਵਾਵਾਂ ਨਿਭਾਈਆਂ ਸਨ। ਇਹ ਜਾਣਕਾਰੀ ਦਿੰਦਿਆਂ ਸਮਾਗਮ ਦੇ ਮੁੱਖ ਪ੍ਰਬੰਧਕ ਇੰਜ. ਹਰਮੇਸ਼ ਵਿਰਦੀ ਅਤੇ ਸਟੇਟ ਐਵਾਰਡੀ ਮੋਹਨ ਲਾਲ ਅਨੋਖਰਵਾਲ ਨੇ ਦੱਸਿਆ ਕਿ ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ ਅਤੇ ਡਾ. ਨਛੱਤਰ ਪਾਲ ਐਮ ਐਲ ਏ ਨਵਾਂ ਸ਼ਹਿਰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਮਿਸ਼ਨਰੀ ਗਾਇਕ ਹਰਨਾਮ ਸਿੰਘ ਬਹਿਲਪੁਰੀ ਸਮਾਜਿਕ ਤਬਦੀਲੀ ਦਾ ਹੋਕਾ ਦਿੰਦੇ ਗੀਤ ਪੇਸ਼ ਕਰਨਗੇ। ਉਹਨਾਂ ਦੱਸਿਆ ਕਿ ਇਹ ਤੀਜੀ ਬਰਸੀ ਦਾ ਸਮਾਗਮ ਅਧਿਆਪਕ ਦਿਵਸ ਨੂੰ ਸਮਰਪਿਤ ਹੋਵੇਗਾ। ਸਨਮਾਨ ਅਤੇ ਸਰਧਾਂਜ਼ਲੀ ਸਮਾਗਮ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ।

No comments:
Post a Comment