ਬੰਗਾ4, ਸਤੰਬਰ(ਮਨਜਿੰਦਰ ਸਿੰਘ)ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਿਖੇ ਲੈਕਚਰਾਰ ਪੋਲੀਟੀਕਲ ਸਾਇੰਸ ਵਜੋਂ ਸੇਵਾ ਨਿਭਾ ਰਹੇ ਡਾ ਬਿੰਦੂ ਕੈਂਥ ਨੂੰ ਸਿੱਖਿਆ ਵਿਭਾਗ ਵੱਲੋਂ ਸਟੇਟ ਐਵਾਰਡ 5 ਸਤੰਬਰ ਦਿਨ ਸੋਮਵਾਰ ਨੂੰ ਸੂਬਾ ਪੱਧਰ ਦੇ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਿੱਤਾ ਜਾਵੇਗਾ । ਇਸ ਐਵਾਰਡ ਲਈ ਚੁਣੇ ਜਾਣ ਉਪਰੰਤ ਡਾ ਬਿੰਦੂ ਕੈਂਥ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਇਹ ਐਵਾਰਡ ਉਨ੍ਹਾਂ ਨੂੰ ਖ਼ਾਲਸੇ ਦੀ ਜਨਮਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਗਾਗਰ ਵਿੱਚ ਸਾਗਰ ਨੂੰ ਭਰਨ ਦੀ ਇਛਾ ਰਖਦੇ ਹਨ। ਇੱਥੇ ਇਹ ਵਰਨਣਯੋਗ ਹੈ ਕਿ ਸਰਕਾਰੀ ਨੌਕਰੀ ਵਿੱਚ ਆਇਆ ਡਾ ਬਿੰਦੂ ਕੈਂਥ ਨੂੰ ਅਜੇ ਬਹੁਤਾ ਸਮਾਂ ਨਹੀਂ ਲੰਘਿਆ ਪਰ ਕੋਈ ਵੀ ਕੰਮ ਚਾਹੇ ਉਹ ਮਹਿਕਮੇ ਵਲੋਂ,ਸਕੂਲ ਪ੍ਰਿੰਸੀਪਲ ਵਲੌਂ,ਹੈਡਕੁਆਰਟਰ ਵਲੋਂ ਸੋੰਪਿਆ ਹੋਵੇ ਪੂਰਾ ਕੀਤਾ ਹੈ।ਸਿਖਿਆ ਵਿਭਾਗ ਪੰਜਾਬ ਵਿੱਚ ਸੰਨ 2011 ਵਿੱਚ ਆਏ।ਲੋਕਡਾਉਨ ਵਿੱਚ ਵਿਦਿਆਰਥੀਆਂ ਦਾ ਸਾਥ ਨਹੀਂ ਛਡਿਆ।ਆਪਣਾ ਵਿਅਕਤੀਗਤ ਯੁਟਿਉਬ ਚੈਨਲ ਸ਼ੂਰੂ ਕੀਤਾ ਜਿਸ ਵਿੱਚ ਗਿਆਰਵੀਂ ਤੇ ਬਾਰਵੀਂ ਦੇ ਟਾਪਿਕ ਰਿਕਾਰਡ ਕਰਕੇ ਪਾਏ।ਇਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਕੰਟੈੰਟ ਡਿਵੈਲਪਮੈਂਟ ਕਮੇਟੀ ਦਾ ਮੈੰਬਰ ਨਾਮਜਦ ਕੀਤਾ ਗਿਆ।ਪੜ੍ਹਾਈ ਤੌਂ ਇਲਾਵਾ ਵਿਦਿਆਰਥੀਆਂ ਨਾਲ ਇੱਕ ਰੋਜ਼ਾ ਟਰਿਪ ਲਾਏ।ਸਕੂਲ ਵਿੱਚ ਤੀਆਂ ਦੌਰਾਨ ਰੰਗਾਰੰਗ ਪ੍ਰੋਗਰਾਮ ਕਰਵਾਇਆ।ਸ਼ਹੀਦਾ ਨੂੰ ਸਜਦਾ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਤ ਕੋਰਿਉਗਰਾਫ਼ੀ ਕਰਵਾਈ ਤੇ ਜਿਲ੍ਹਾ ਪ੍ਰਸ਼ਾਸਨ ਤੋਂ ਸਨਮਾਨਿਤ ਹੋਏ। ਆਪਣੇ ਸਕੂਲ ਵਿੱਚ ਖਾਸ ਲੋੜਾਂ ਵਾਲੀ ਨੇਤਰਹੀਣ ਵਿਦਿਆਰਥਣ ਨੂੰ ਬਰੈਲ ਭਾਸ਼ਾ ਵਿੱਚ ਸਾਰੇ ਵਿਸ਼ਿਆ ਦੇ ਨੋਟਸ ਤਿਆਰ ਕਰਵਾਏ।ਕੁਝ ਨੋਟਸ ਆਪਣੀ ਅਵਾਜ਼ ਵਿੱਚ ਰਿਕਾਰਡ ਕਰਕੇ ਦਿੱਤੇ ।ਉਸ ਵਿਦਿਆਰਥੀ ਦੀ ਕਾਬਲੀਅਤ ਨੂੰ ਲੋਕਾਂ ਸਾਹਮਣੇ ਲਿਆਂਦਾ।ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਰੰਧਾਵਾ ਤੋਂ ਸਨਮਾਨ ਪ੍ਰਾਪਤ ਕਰਦੇ ਹੋਏ ਡਾ ਬਿੰਦੂ ( ਯਾਦਗਾਰੀ ਤਸਵੀਰ )
ਪਿਛਲੇ ਸਾਲ 2021 ਵਿੱਚ ਸਿਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਲਈ ਸਟੇਟ ਟੀਚਰ ਫੈਸਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ ਕੈੰਥ ਨੇ ਪਹਿਲਾ ਬਲਾਕ ਅਤੇ ਫਿਰ ਜਿਲ੍ਹੇ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਆਪਣੇ ਵਿਸ਼ੇ ਤੋਂ ਇਲਾਵਾ ਇੰਗਲਿਸ਼ ਬੁਸਟਰ ਕਲਬ ਵਿੱਚ ਆਪਣੇ ਵਿਦਿਆਰਥੀਆਂ ਨੂੰ ਤਿਆਰ ਕੀਤਾ ਤੇਵਿਦਿਆਰਥੀਆਂ ਨੂੰ ਮਹਿਕਮੇ ਵਲੋਂ ਸਟਾਰ ਆਫ਼ ਦਾ ਵੀਕ ਨਾਲ ਸਨਮਾਨਿਤ ਕੀਤਾ ਗਿਆ।ਇਲਾਕੇ ਦੀਆਂ ਅੈਨ ਜੀ ਉ ਜਿਵੇਂ ਰੋਟਰੀ ਕਲਬ ਬੰਗਾ,ਲਾਇਨ ਕਲਬ ਨਿਸ਼ਚੈ ਨਾਲ ਮਿਲ ਕੇ ਕਈ ਪ੍ਰੋਗਰਾਮ ਕਰਵਾਏ।ਇਨ੍ਹਾਂ ਐਨ ਜੀ ਓ ਨਾਲ ਵਧੀਆ ਸੰਬੰਧ ਹੋਣ ਕਰਕੇ ਸਕੂਲ ਵਿੱਚ ਪਾਣੀ ਦੀ ਕਿਲਤ ਨੂੰ ਦੇਖਦੇ ਹੋਏ ਸਬਮਰਸੀਬਲ ਦਾ ਬੋਰ ਕਰਵਾਇਆ।ਵਿਦਿਆਰਥੀਆਂ ਨਾਲ ਚੰਗੇ ਸੰਬੰਧਾਂ ਕਰਕੇ ,ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਹਨ। ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜ੍ਨ ਲਈ ਆਪ ਕਿਤਾਬਾਂ ਲਿਆ ਕੇ ਦਿੰਦੇ ਹਨ।ਆਪਣੀਆਂ ਸ਼ਖਸ਼ੀਅਤ ਦੀਆਂ ਇਨ੍ਹਾਂ ਖੂਬੀਆਂ ਕਰਕੇ ਡਾ ਬਿੰਦੂ ਕੈੰਥ ਨੂੰ ਕਈ ਪ੍ਰਸੰਸਾ ਪੱਤਰ ਮਿਲੇ ਹਨ।
No comments:
Post a Comment