ਬੰਗਾ 12,ਸਤੰਬਰ (ਮਨਜਿੰਦਰ ਸਿੰਘ) ਬੰਗਾ ਸ਼ਹਿਰ ਦੇ ਨਵਾਂਸ਼ਹਿਰ ਰੋਡ ਵਿਖੇ ਇਕ ਪ੍ਰਾਈਵੇਟ ਧਾਲੀਵਾਲ ਕੰਪਨੀ ਦੀ ਬੱਸ ਡਿਵਾਈਡਰ ਤੋੜਦੇ ਹੋਏ ਇਕ ਦੁਕਾਨ ਵਿਚ ਜਾ ਵੜੀ ਜਿਸ ਨਾਲ ਸਵਾਰੀਆਂ ਨੂੰ ਸੱਟਾਂ ਲੱਗਣ ਦਾ ਸਮਾਚਾਰ ਮਿਲਿਆ ਹੈ । ਇਸ ਭਿਆਨਕ ਹਾਦਸੇ ਨਾਲ ਸਵਾਰੀਆਂ ਵਿੱਚ ਹੜਕਮ ਦੇ ਨਾਲ ਚੀਕ ਚਿਹਾੜਾ ਮੱਚ ਗਿਆ ਤੇ ਕਰੀਬ ਸੱਤ ਲੋਕ ਜ਼ਖਮੀ ਹੋ ਗਏ ।ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ¦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬੰਗਾ ਵਿਖੇ ਦਾਖਲ ਕਰਾਇਆ ਗਿਆ ਹੈ।
ਸੂਚਨਾ ਅਨੁਸਾਰ ਬੱਸ ਡਰਾਈਵਰ ਮੌਕੇ ਤੋਂ ਭੱਜ ਗਿਆ ਬੱਸ ਕੰਡਕਟਰ ਨੂੰ ਫੜ ਕੇ ਜਦੋਂ ਲੋਕਾਂ ਅਤੇ ਪੁਲਸ ਨੇ ਇਸ ਹਾਦਸੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਬੱਸ ਜਦੋਂ ਨਵਾਂ ਸ਼ਹਿਰ ਤੋਂ ਚੱਲੀ ਤਾਂ ਡਰਾਈਵਰ ਤੋਂ ਸਹੀ ਨਾ ਚਲਾਉਂਦੇ ਹੋਏ ਹਿਚਕੋਲੇ ਖਾ ਰਹੀ ਸੀ ਇਸ ਬਾਰੇ ਜਦੋਂ ਡਰਾਈਵਰ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਨੂੰ ਚੱਕਰ ਆ ਰਹੇ ਹਨ ਉਸ ਦੀ ਸਿਹਤ ਠੀਕ ਨਹੀਂ ਹੈ ਮੇਰੇ ਵੱਲੋਂ ਉਸ ਨੂੰ ਆਰਾਮ ਕਰਨ ਦੀ ਸਲਾਹ ਦੇਣ ਦੇ ਬਾਵਜੂਦ ਵੀ ਉਹ ਬੱਸ ਚਲਾਉਂਦਾ ਰਿਹਾ। ਇਸ ਉਪਰੰਤ ਇਕ ਕਾਰ ਦੇ ਬੱਸ ਅੱਗੇ ਆਉਣ ਤੇ ਡਰਾਈਵਰ ਤੋਂ ਕੰਟਰੋਲ ਨਹੀਂ ਹੋਇਆ ਅਤੇ ਬੱਸ ਦੁਕਾਨ ਵਿੱਚ ਜਾ ਵੜੀ।ਮੌਕੇ ਤੇ ਪੁਲਸ ਪਾਰਟੀ ਸਮੇਤ ਬੰਗਾ ਸਿਟੀ ਥਾਣੇ ਦੇ ਐਸਐਚਓ ਬਲਜਿੰਦਰ ਸਿੰਘ ਪਹੁੰਚੇ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ।
No comments:
Post a Comment