ਬੰਗਾ, 8 ਸਤੰਬਰ (ਮਨਜਿੰਦਰ ਸਿੰਘ) ਇੱਕ ਅਧਿਆਪਕ ਦਾ ਸਿੱਖਿਆ ਅਤੇ ਸਮਾਜ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਹੁੰਦਾ ਹੈ ਜਿਸ ਨਾਲ ਹੀ ਗਿਆਨ ਦਾ ਪਸਾਰਾ ਹੁੰਦਾ ਹੈ ਅਤੇ ਨਰੋਏ ਸਮਾਜ ਦੀ ਸਿਰਜਨਾ ਹੁੰਦੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਹਲਕਾ ਬੰਗਾ ਨੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਅਧਿਆਪਕ ਦਿਵਸ ਨੂੰ ਸਮਰਪਿਤ ਤੀਜੀ ਬਰਸੀ ਮੌਕੇ ਉਹਨਾਂ ਦੇ ਜੱਦੀ ਪਿੰਡ ਪੱਦੀ ਮੱਠ ਵਾਲੀ ਵਿਖੇ ਹੋਏ ਸਰਧਾਂਜ਼ਲੀ ਅਤੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਨੇ ਸਮਾਜਿਕ ਤਬਦੀਲੀ ਲਈ ਹਮੇਸ਼ਾਂ ਹੀ ਮੋਹਰੀ ਭੂਮਿਕਾ ਨਿਭਾਈ ਅਤੇ ਆਖ਼ਰੀ ਸਾਹ ਤੱਕ ਇਸ ਮਿਸ਼ਨ ’ਤੇ ਪਹਿਰਾ ਦਿੱਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਕਸ਼ਮੀਰ ਚੰਦ ਐਮ ਜੇ ਹਸਪਤਾਲ ਬੰਗਾ, ਦਿਨੇਸ਼ ਕੁਮਾਰ ਸਾਬਕਾ ਜ਼ਿਲ੍ਹਾਂ ਸਿੱਖਿਆ ਅਫ਼ਸਰ ਅਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਵੀ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੇ ਜੀਵਨ ਸੰਘਰਸ਼ ਉੱਤੇ ਚਾਨਣਾ ਪਾਉਂਦਿਆਂ ਉਹਨਾਂ ਨੂੰ ਸਮਾਜ ਦੀ ਵੱਡੀ ਪ੍ਰੇਰਨਾ ਦੱਸਿਆ। ਇਹਨਾਂ ਬੁਲਾਰਿਆਂ ਨੇ ਕਿਹਾ ਕਿ ਸਾਂਝੇ ਕਾਰਜਾਂ ਲਈ ਆਪਣੇ ਫ਼ਰਜ ਨਿਭਾਉਣ ਵਿੱਚ ਉਹਨਾਂ ਦੀ ਭੂਮਿਕਾ ਨਿਵੇਕਲੀ ਰਹੀ। ਇਸ ਮੌਕੇ ਜਿਹਨਾਂ ਵਿੱਦਿਅਕ ਅਦਾਰਿਆਂ ਵਿੱਚ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਨੇ ਆਪਣੀਆਂ ਅਧਿਆਪਨ ਸੇਵਾਵਾਂ ਨਿਭਾਈਆਂ ਸਨ ਉਹਨਾਂ ਨੂੰ ਸਮੂਹਿਕ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਫ਼ਤੂਹੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ, ਸਰਕਾਰੀ ਹਾਈ ਸਕੂਲ ਬਖ਼ਲੌਰ ਆਦਿ ਸ਼ਾਮਲ ਸਨ। ਸਮਾਗਮ ਦੌਰਾਨ ਆਪਣੇ ਵਿਚਾਰ ਰੱਖਦਿਆਂ ਇੰਜ. ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਬੰਗਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਬਜ਼ੁਰਗਾਂ ਵਲੋਂ ਮਿਲੀ ਸਮਰਪਣ ਦੀ ਗੁਡ਼ਤੀ ਸਦਕਾ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਨੇ ਜਿੱਥੇ ਸਮਾਜ ਨੂੰ ਸਿੱਖਿਆ ਸੇਵਾਵਾਂ ਭੇਂਟ ਕੀਤੀਆਂ ਉੱਥੇ ਪਰਿਵਾਰਕ ਜਿੰਮੇਵਾਰੀਆਂ ਨੂੰ ਵੀ ਬਾਖ਼ੂਬੀ ਨਿਭਾਇਆ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਸੁਰਜੀਤ ਮਜਾਰੀ ਨੇ ਨਿਭਾਇਆ। ਇਸ ਸਮਾਗਮ ਵਿੱਚ ਪੁੱਜੀਆਂ ਸਖ਼ਸੀਅਤਾਂ ਵਿੱਚ ਪ੍ਰਿੰਸੀਪਲ ਇੰਦਰਜੀਤ ਸਿੰਘ, ਪ੍ਰਿੰਸੀਪਲ ਮੁੱਖ ਅਧਿਆਪਕ ਸਤਨਾਮ ਸਿੰਘ, ਬਾਬਾ ਪਿਆਰੇ ਲਾਲ, ਮਾਸਟਰ ਸ਼ਿੰਗਾਰਾ ਰਾਮ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕ ਸੈਨਾ ਪੰਜਾਬ, ਸਾਬਕਾ ਪ੍ਰਿੰਸੀਪਲ ਬਲਰਾਮ ਸਹਾਏ, ਸਾਬਕਾ ਪ੍ਰਿੰਸੀਪਲ ਸੰਤੋਖ ਲਾਲ, ਪੰਚਾਇਤ ਸਕੱਤਰ ਬਿਸੰਬਰ, ਭੁਪਿੰਦਰ ਸਿੰਘ ਲਧਾਣਾ ਉਚਾ ਸੂਬਾ ਪੰਚਾਇਤ ਯੂਨੀਅਨ ਆਗੂ, ਅਸ਼ੋਕ ਕੁਮਾਰ ਸਰਪੰਚ ਖੋਥਡ਼ਾਂ, ਡਾ. ਮੋਹਣ ਬੱਧਣ, ਸੂਬੇਦਾਰ ਨਸੀਬ ਚੰਦ ਭੌਰਾ, ਸੰਤੋਖ ਜੱਸੀ ਪ੍ਰਧਾਨ ਪੰਚਾਇਤ ਯੂਨੀਅਨ ਐਸਬੀਐਸ ਨਗਰ, ਵਿਜੈ ਗੁਣਾਚੌਰ, ਸੁਖਜਿੰਦਰ ਬਖਲੌਰ ,ਨਰਿੰਦਰ ਮਾਹੀ, ਪ੍ਰਕਾਸ਼ ਚੰਦ ਬੈਂਸ, ਨਿਰਮਲ ਸੱਲਣ, ਰਤਨ ਚੰਦ, ਚਰਨਜੀਤ ਪੱਦੀ ਮੱਠ ਵਾਲੀ, ਵਿਜੈ ਕੁਮਾਰ ਭੱਟ, ਮਿਸਤਰੀ ਭਗਤ ਰਾਮ ਵਿਰਦੀ, ਵਿਜੈ ਕੁਮਾਰ ਸੁੰਮਨ, ਯੋਗ ਰਾਜ ਗੋਗੀ, ਸਾਬਕਾ ਪੰਚ ਬਹਾਦਰ ਸਿੰਘ,ਚਰਨਜੀਤ ਸੱਲ੍ਹਾਂ ਆਦਿ ਸ਼ਾਮਲ ਸਨ।
(ਪਿੰਡ ਪੱਦੀ ਮੱਠ ਵਾਲੀ ਵਿਖੇ ਸਰਧਾਜ਼ਲੀ ਤੇ ਸਨਮਾਨ ਸਮਾਰੋਹ ’ਚ ਰਮਸ ਨਿਭਾਉਣ ਸਮੇਂ ਸ਼ਾਮਲ ਵੱਖ ਵੱਖ ਸਖ਼ਸ਼ੀਅਤਾਂ।)
No comments:
Post a Comment