Tuesday, October 11, 2022

ਪੁਲਿਸ ਵੱਲੋਂ ਟ੍ਰਾਂਸਫਾਰਮਾਂ ਵਿੱਚੋਂ ਤੇਲ ਚੋਰੀ ਕਰਨ ਵਾਲਾ ਵੱਡਾ ਅੰਤਰ-ਜਿਲਾ ਗਿਰੋਹ ਦਾ ਪਰਦਾਫਾਸ਼ ਕਰਕੇ 06 ਦੋਸ਼ੀਆਂ ਨੂੰ ਕੀਤਾ ਕਾਬੂ:*---* ਡੇਰਿਆਂ ਨੂੰ ਲੁੱਟਣ ਦੀ ਕਰ ਰਹੇ ਸਨ ਤਿਆਰੀ - ਐੱਸ ਐੱਸ ਪੀ ਸ੍ਰੀ ਮੀਨਾ

ਡੀਐੱਸਪੀ ਬੰਗਾ ਸਰਵਣ ਸਿੰਘ ਬੱਲ ,ਐਸਐਚਓ ਥਾਣਾ  ਬਹਿਰਾਮ ਗੁਰਦਿਆਲ ਸਿੰਘ, ਸਬ ਇੰਸਪੈਕਟਰ ਹਰਜਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨ ਵਾਲੇ ਕਾਬੂ ਕੀਤੇ ਛੇ ਦੋਸ਼ੀਆਂ ਨਾਲ   

ਬੰਗਾ 11ਅਕਤੂਬਰ (ਮਨਜਿੰਦਰ ਸਿੰਘ )
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਗਰੋਹ ਦੇ 6 ਦੋਸ਼ੀਆਂ ਨੂੰ ਕਾਬੂ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਡੀਐਸਪੀ ਦਫਤਰ ਬੰਗਾ ਵਿਖੇ ਐਸਐਸਪੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ(ਐੱਸ ਐੱਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਭਾਗੀਰਥ  ਸਿੰਘ  ਮੀਨਾ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ )

ਜਿਸ ਵਿੱਚ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਵਣ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਬੰਗਾ ਦੀ ਨਿਗਰਾਨੀ ਅਧੀਨ ਇੰਸਪੈਕਟਰ ਗੁਰਦਿਆਲ ਸਿੰਘ ਮੁੱਖ ਅਫਸਰ ਥਾਣਾ ਬਹਿਰਾਮ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਸ਼ਿੰਦਰਪਾਲ ਪੁੱਤਰ ਜੀਤ ਰਾਮ ਵਾਸੀ ਸੁੰਦਰ ਨਗਰ ਕਪੂਰਥਲਾ ਥਾਣਾ ਸਿਟੀ ਕਪੂਰਥਲਾ, ਪ੍ਰਦੀਪ ਸਿੰਘ ਉਰਫ ਪ੍ਰਗਟ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਉੱਚਾ ਧੋਲਾ, ਨੇੜੇ ਬਾਬਾ ਤੇਲੂ ਕੁਟੀਆ, ਕਪੂਰਥਲਾ, ਅਵਿਨਾਸ਼ ਪੁੱਤਰ ਜੀਤ ਰਾਮ ਵਾਸੀ ਕਬੀਰ ਮੰਦਰ ਵਾਲੀ ਗਲੀ ਰਾਜ ਨਗਰ ਥਾਣਾ ਬਸਤੀ ਬਾਵਾ ਖੇਲ, ਜਲੰਧਰ ਸ਼ਹਿਰ, ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਜਿੰਦਾ ਫਾਟਕ ਅਸ਼ੋਕ ਵਿਹਾਰ, ਨੇੜੇ ਗੁਰੂ ਰਵੀਦਾਸ ਗੁਰਦੁਆਰਾ ਮਕਸੂਦਾ ਥਾਣਾ ਡਵੀਜਨ ਨੰ 01 ਜਲੰਧਰ ਸ਼ਹਿਰ, ਰਵੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਵੜਿੰਗ ਥਾਣਾ ਕੈਂਟ ਜਲੰਧਰ ਸ਼ਹਿਰ ਅਤੇ ਕੁਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਬੀਰ ਮੰਦਰ ਵਾਲੀ ਗਲੀ ਰਾਜ ਨਗਰ ਥਾਣਾ ਬਸਤੀ ਬਾਵਾ ਖੇਲ, ਜਲੰਧਰ ਸ਼ਹਿਰ ਜਿਹਨਾਂ ਨੇ ਲੁੱਟ ਖੋਹਾਂ ਅਤੇ ਟਰਾਂਸਫਾਰਮਾ ਵਿੱਚੋਂ ਤੇਲ ਕੱਢਣ ਅਤੇ ਤਾਰਾ ਵੱਢਣ ਦਾ ਗੈਂਗ ਬਣਾਇਆ ਹੋਇਆ ਹੈ, ਜੋ ਇਹ ਸਾਰੇ ਗਰੋਹ ਦੇ ਮੈਂਬਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਟਰੱਕ ਨੰਬਰੀ ਪੀ.ਬੀ 10 ਐਫ.ਐਫ 4273 ਤੇ ਸਵਾਰ ਹੋ ਕੇ ਬਹਿਰਾਮ ਥਾਣਾ ਦੇ ਏਰੀਏ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਲਈ ਪਿੰਡ ਬੀੜ ਸਰੰਗਵਾਲ ਦੇ ਬੇਅਬਾਦ ਏਰੀਏ ਵਿੱਚ ਬੈਠ ਕੇ ਪਿੰਡ ਮੁੰਨਾ ਦੇ ਬਾਹਰਲੇ ਪਾਸੇ ਪੈਂਦੇ ਡੇਰਿਆਂ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਹਨ ਇਸ ਇਤਲਾਹ ਤੇ ਇੰਸਪੈਕਟਰ ਗੁਰਦਿਆਲ ਸਿੰਘ, ਮੁੱਖ ਅਫਸਰ ਥਾਣਾ ਬਹਿਰਾਮ ਨੇ ਮੁਕੱਦਮਾ ਨੰ 89 ਮਿਤੀ 10.10.2022 ਅੱਧ 399, 402 ਭ.ਦ ਥਾਣਾ ਬਹਿਰਾਮ ਦਰਜ ਕਰਕੇ ਆਪਣੀ ਜੇਰੇ ਨਿਗਰਾਨੀ ਹੇਠ ਤਿੰਨ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਬਿਉਤ ਬੰਦੀ ਤਹਿਤ ਇਹਨਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਕੋਲੋ ਇੱਕ ਕਮਾਨੀਦਾਰ ਚਾਕੂ, ਇੱਕ ਕੈਂਟਰ ਅਸ਼ੋਕ ਲੇਅਲੈਂਡ, 15 ਨਸ਼ੀਲੇ ਟੀਕੇ, ਕੈਂਟਰ ਵਿੱਚੋਂ ਤਿੰਨ ਵੱਡੇ ਕੈਨ ਖਾਲੀ, ਦੋ ਛੋਟੇ ਕੈਨ ਜਿਹਨਾਂ ਵਿੱਚੋਂ ਇੱਕ ਖਾਲੀ ਤੇ ਦੂਜੇ ਵਿੱਚੋਂ 20 ਲਿਟਰ ਟਰਾਂਸਫਾਰਮਰ ਤੇਲ, ਇੱਕ ਕਾਲੇ ਰੰਗ ਦਾ ਪਾਈਪ, ਇੱਕ ਕੀਪ, ਇੱਕ ਗੰਡਾਸਾ, ਇੱਕ ਕਿਰਪਾਨ, 300 ਲੀਟਰ ਟਰਾਂਫਾਰਮਾਂ ਦਾ ਤੇਲ ਬ੍ਰਾਮਦ ਕੀਤਾ ਗਿਆ। ਇਹਨਾਂ ਉਕਤ ਦੋਸ਼ੀਆਂ ਨੇ ਆਪਣੀ ਮੁਢਲੀ ਪੁਛਗਿੱਛ ਦੌਰਾਨ ਦੱਸਿਆ ਕਿ ਉਹ ਬਹਿਰਾਮ, ਬੰਗਾ, ਫਿਲੌਰ, ਗੁਰਾਇਆਂ, ਨਕੋਦਰ, ਸੁਭਾਨਪੁਰ, ਮਾਹਿਲਪੁਰ, ਗੜ੍ਹਸ਼ੰਕਰ, ਕਰਤਾਰਪੁਰ, ਅਤੇ ਹੁਸ਼ਿਆਰਪੁਰ ਦੇ ਏਰੀਏ ਦੇ ਖੇਤਾਂ ਵਿੱਚ ਲੱਗੇ ਟਰਾਂਫਾਰਮਾਂ ਚੋਂ ਤੇਲ ਚੋਰੀ ਕਰਦੇ ਸਨ। ਇਹਨਾਂ ਨੇ ਰਲਕੇ ਤੇਲ ਚੋਰੀ ਕਰਨ ਵਾਲਾ ਅੰਤਰਜਿਲ੍ਹਾ ਗਰੋਹ ਬਣਾਇਆ ਹੋਇਆ ਸੀ। ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੋਂ ਹੋਰ ਪੁਛਗਿੱਛ ਕੀਤੀ ਜਾਵੇਗੀ। ਇਹਨਾਂ ਕੋਲੋ ਹੋਰ ਸਨਸਨੀਖੇਜ ਖੁਲਾਸੇ ਹੋਣ ਦੀ ਉਮੀਦ ਹੈ। ਉਹਨਾਂ ਅੱਗੇ ਕਿਹਾ ਕਿ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...