Tuesday, October 11, 2022

ਸਮਤਾ ਅੰਦੋਲਨ ਆਪਣੇ ਸਮਾਜ ਨੂੰ ਇੱਕਜੁੱਟ ਕਰੇਗਾ- ਖੁਸ਼ੀ ਰਾਮ

ਬੰਗਾ11 ਅਕਤੂਬਰ( ਨਵਕਾਂਤ ਭਰੋਮਜਾਰਾ):-ਪਿੰਡ ਭਰੋਮਜਾਰਾ ਵਿਖੇ "ਸਮਤਾ ਅੰਦੋਲਨ" ਸੰਗਠਨ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ। ਇਸ ਸਬੰਧੀ ਪਿੰਡ ਵਿੱਚ ਐਨ ਆਰ ਆਈ ਸੁਰਿੰਦਰ ਪਾਲ ਸੁੰਡਾ (ਇਟਲੀ) ਵਲੋਂ ਚਲਾਈ ਜਾ ਰਹੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਇਸ ਮੀਟਿੰਗ ਵਿੱਚ ਇਕੱਤਰ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਖੁਸ਼ੀ ਰਾਮ ਆਈ ਏ ਐਸ(ਰਿਟਾ) ਮੈਂਬਰ ਸਟੇਟ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਕਿ ਸਾਡਾ ਸਮਾਜ ਵੱਖ ਵੱਖ ਵਰਗਾਂ, ਜਾਤਾਂ, ਧਾਰਮਿਕ ਅਤੇ ਰਾਜਨੀਤਕ ਤੌਰ ਤੇ ਵੰਡਿਆ ਹੋਇਆ ਹੈ। ਅਸੀਂ ਆਪਣੇ ਸਮਾਜ ਨੂੰ "ਸਮਤਾ ਅੰਦੋਲਨ" ਦੇ ਮੰਚ ਤੇ ਲਿਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਿਨ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੀਆਂ ਸਮੱਸਿਆਵਾਂ ਇੱਕ ਹਨ। ਸਮਤਾ ਅੰਦੋਲਨ ਸਭ ਨੂੰ ਇੱਕਜੁੱਟ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇਗਾ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਪਹੁੰਚੇ ਡਾ ਜਗਤਾਰ ਸਿੰਘ ਆਈ ਆਰ ਐਸ(ਰਿਟਾ) ਨੇ ਵੀ ਆਪਣੀ ਤਕਰੀਰ ਵਿੱਚ ਸੰਵਿਧਾਨ ਬਚਾਓ, ਲੋਕਤੰਤਰ ਬਚਾਓ ਅਤੇ ਦੇਸ਼ ਬਚਾਉਣ ਲਈ ਸਭ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਬੇਸ਼ੱਕ ਅਸੀਂ ਧਾਰਮਿਕ ਅਤੇ ਰਾਜਨੀਤਕ ਤੌਰ ਤੇ ਇਕੱਠੇ ਨਹੀਂ ਹੋ ਸਕਦੇ ਪਰ ਸਮਾਜਿਕ ਤੌਰ ਤੇ ਅਸੀਂ ਇੱਕਜੁੱਟ ਹੋਕੇ ਮੁਸ਼ਕਲਾਂ ਨਾਲ ਲੜ ਸਕਦੇ ਹਾਂ। ਇਸ ਮੌਕੇ ਮੇਜਰ ਬੀਸਲਾ , ਸੁਰਿੰਦਰ ਬੰਗਾ, ਰਜਿੰਦਰ ਬਿੱਲਾ , ਸਤਪਾਲ ਸਾਹਲੋਂ , ਰਾਜ ਕੁਮਾਰ ਮਾਹਲ, ਐਡਵੋਕੇਟ ਬਲਜਿੰਦਰ ਕੁਮਾਰ, ਸਤੀਸ਼ ਕੁਮਾਰ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਆਏ ਮਹਿਮਾਨਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਉੱਘੇ ਸਮਾਜ ਸੇਵਕ ਅਤੇ ਪੱਤਰਕਾਰ ਨਵਕਾਂਤ ਭਰੋਮਜਾਰਾ ਨੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੋਮਨਾਥ ਸਿੰਘ ਲੋਦੀਪੁਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸਰਪੰਚ ਰਾਮ ਸਿੰਘ , ਪੰਚ ਅਵਤਾਰ ਚੰਦ , ਪੰਚ ਪਰਮਜੀਤ ਕੌਰ , ਪੰਚ ਮਮਤਾ , ਹਰਮਨਜੀਤ ਢੰਢੂਹਾ , ਗੁਰਵਿੰਦਰ ਜਾਡਲਾ , ਤੀਰਥ ਸਿੰਘ ਭਰੋਮਜਾਰਾ, ਮੀਕਾ ਗੰਗੜ , ਇੰਜ ਕਰਨਦੀਪ ਸਿੰਘ , ਸਰਵਣ ਸਿੰਘ , ਨਿਤਿਨ , ਰਾਣਾ , ਜੌਲੀ  , ਨਾਨਕ ਦਾਸ ਆਦਿ ਵੀ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...