Sunday, October 9, 2022

ਥਾਣਾ ਬਹਿਰਾਮ ਪੁਲੀਸ ਵੱਲੋਂ 10 ਗ੍ਰਾਮ ਹੈਰੋਇਨ ਅਤੇ 11100 ਰ: ਡਰੱਗ ਮਨੀ ਸਮੇਤ ਇਕ ਕਾਬੂ ਮਾਮਲਾ ਦਰਜ :

ਐਸਐਚਓ ਥਾਣਾ ਬਹਿਰਾਮ ਇੰਸਪੈਕਟਰ  ਸ ਗੁਰਦਿਆਲ ਸਿੰਘ ਫੜੇ ਗਏ ਨਸ਼ਾ ਤਸਕਰ ਬਾਰੇ ਜਾਣਕਾਰੀ ਦਿੰਦੇ ਹੋਏ  

ਬੰਗਾ 9,ਅਕਤੂਬਰ (ਮਨਜਿੰਦਰ ਸਿੰਘ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ,ਸਬ ਡਵੀਜ਼ਨ ਬੰਗਾ ਅਧੀਨ ਆਉਂਦੇ ਥਾਣਾ ਬਹਿਰਾਮ ਦੀ ਪੁਲਸ ਵੱਲੋਂ 10 ਗਰਾਮ ਹੈਰੋਇਨ ਅਤੇ 11100ਰੁਪਏ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ  ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬਹਿਰਾਮ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ  ਸ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਬਾਜਵਾ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰਦੇ ਹੋਏ ਪਿੰਡ ਬੀਸਲਾ ਤੋਂ ਬਹਿਰਾਮ ਨੂੰ ਆ ਰਹੇ ਸਨ ਉਨ੍ਹਾਂ ਨੂੰ ਇਕ ਮੋਨਾ ਨੌਜਵਾਨ ਤੇਜ਼ ਕਦਮੀਂ ਉਨ੍ਹਾਂ ਦੇ ਅੱਗੇ ਜਾਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਵਾਰ ਵਾਰ ਪਿੱਛੇ ਦੇਖ ਰਿਹਾ ਸੀ ਸ਼ੱਕ ਪੈਣ ਤੇ ਐਸ ਆਈ ਹਰਜਿੰਦਰ ਸਿੰਘ  ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਨ ਉਪਰੰਤ ਉਸ ਦੀ ਜੇਬ ਵਿਚੋਂ ਇਕ ਚਿੱਟਾ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਉਹ ਸੁੱਟਣ ਲੱਗਾ ਸੀ। ਚਿੱਟਾ ਲਿਫਾਫਾ ਚੈੱਕ ਕਰਨ ਤੇ ਉਸ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ¦ ਥਾਣਾ ਮੁੱਖ ਅਫ਼ਸਰ ਨੇ ਦੱਸਿਆ ਕਿ ਸਬ ਇੰਸਪੈਕਟਰ ਵੱਲੋਂ ਉਸ ਦੀ ਹੋਰ ਤਲਾਸ਼ੀ ਲੈਣ ਤੇ 11100 ਭਾਰਤੀ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ  ਕੀਤੇ ਵਿਅਕਤੀ ਦੀ ਪਹਿਚਾਣ ਕਮਲਦੀਪ ਕੁਮਾਰ ਉਰਫ ਮੋਨੂੰ ਪੁੱਤਰ ਸੁਖਦੇਵ ਰਾਮ ਵਾਸੀ ਮੱਲ੍ਹਾ ਸੋਢੀਆਂ ਥਾਣਾ ਬਹਿਰਾਮ  ਉਮਰ ਕਰੀਬ 30 ਸਾਲ ਵਜੋਂ ਹੋਈ ਹੈ ਜਿਸ ਤੇ ਥਾਣਾ ਬਹਿਰਾਮ ਵਿਚ ਮੁਕੱਦਮਾ ਨੰਬਰ 84, ਧਾਰਾ  21-61-85 ਐਨ ਡੀ ਪੀ ਸੀ ਐਕਟ ਅਧੀਨ ਦਰਜ ਕਰਕੇ  ਮੁਕੱਦਮੇ ਦੀ ਤਫਤੀਸ਼  ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...