Sunday, October 9, 2022

ਥਾਣਾ ਸਦਰ ਬੰਗਾ ਦੀ ਪੁਲਸ ਵੱਲੋਂ 100 -100,ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਵੱਖ ਵੱਖ 2, ਮੁਕੱਦਮੇ ਦਰਜ---ਐੱਸ ਐੱਚ ਓ ਰਾਜੀਵ ਕੁਮਾਰ

ਥਾਣਾ ਸਦਰ ਬੰਗਾ ਦੀ ਪੁਲੀਸ  ਪਾਰਟੀ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤੇ ਵਿਅਕਤੀ ਨਾਲ :

ਬੰਗਾ 9, ਅਕਤੂਬਰ (ਮਨਜਿੰਦਰ ਸਿੰਘ )
ਥਾਣਾ ਸਦਰ ਬੰਗਾ ਵਿਖੇ ਤਾਇਨਾਤ ਏਐਸਆਈ ਨਿਰਮਲ ਸਿੰਘ ਅਤੇ ਸਾਥੀ ਕਰਮਚਾਰੀਆਂ ਵੱਲੋਂ 100 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ¦ ਥਾਣਾ ਸਦਰ ਬੰਗਾ ਦੇ ਐੱਸ ਐੱਚ ਓ ਇੰਸਪੈਕਟਰ ਰਾਜੀਵ ਕੁਮਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਏਐਸਆਈ ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਨੇਡ਼ੇ ਰੇਲਵੇ ਫਾਟਕ ਢਾਹਾਂ ਮੌਜੂਦ ਸੀ ਤਾਂ ਸ਼ੱਕ ਦੀ ਬਿਨਾਂ ਤੇ ਇਕ ਮੋਟਰਸਾਈਕਲ ਨੰਬਰ PB 30 ਵਾਈ  -2259 ਤੇ ਸਵਾਰ ਬੂਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੋਥਾ ਥਾਣਾ ਕੋਟਭਾਈ ਜ਼ਿਲ੍ਹਾ ਸ੍ਰੀ ਮੁਕਤਸਰ ਨੂੰ ਰੋਕ ਕੇ ਤਲਾਸ਼ੀ ਕਰਨ ਉਪਰੰਤ 100 ਨਸ਼ੀਲੀਆਂ ਗੋਲੀਆਂ ਮਾਰਕਾ  ਬ- ਨੌਰਫੀਨ  ਨੈਲੌਕਸੋਨ ਆਈਪੀ ਏਕ ਬਲੈਕ-ਐਨ ਬਰਾਮਦ ਹੋਣ ਤੇ ਗ੍ਰਿਫਤਾਰ ਕੀਤਾ ਗਿਆ । ਇਕ ਦੂਸਰੇ ਮਾਮਲੇ ਵਿੱਚ ਥਾਣਾ ਸਦਰ ਵਿਖੇ ਤਾਇਨਾਤ ਸਬ ਇੰਸਪੈਕਟਰ ਰਾਮਪਾਲ ਜਦੋਂ ਪਿੰਡ ਲੱਖਪੁਰ ਤੋ ਲੰਗੇਰੀ ਸਾਈਡ ਨੂੰ ਗਸ਼ਤ ਕਰਦੇ ਜਾ ਰਹੇ ਸਨ ਜਦੋਂ ਪਾਰਟੀ ਖਾਨਪੁਰ ਮੋੜ ਪਿੰਡ ਲੰਗੇਰੀ ਪੁੱਜੀ ਤਾਂ ਸ਼ੱਕ ਪੈਣ ਤੇ ਪੈਦਲ ਆਉਂਦੇ ਵਿਅਕਤੀ ਮੇਜਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੱਖੇਵਾਲੀ ਥਾਣਾ ਲੱਖੇਵਾਲੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਚੈੱਕ ਕਰਨ ਤੇ ਉਸ ਪਾਸੋਂ ਵੀ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ¦ ਮੁੱਖ ਥਾਣਾ ਅਫਸਰ ਨੇ ਦੱਸਿਆ ਕਿ ਦੋਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਮਾਮਲੇ  105, 106 ਥਾਣਾ ਸਦਰ ਵਿਖੇ ਧਾਰਾ 22 ਐੱਨ ਡੀ ਪੀ ਐੱਸ ਐਕਟ ਅਧੀਨ ਦਰਜ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਮਾਮਲਿਆਂ ਦੀ ਤਫਤੀਸ਼ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...