Friday, October 28, 2022

ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਨੇ ਆਪਣੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ*--*ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਜਿੱਤੇ 16,ਮੈਡਲ :

ਬੰਗਾ28,ਅਕਤੂਬਰ(ਜਗਦੀਪ ਸਿੰਘ ਹੀਰ,ਮਨਜਿੰਦਰ ਸਿੰਘ) ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਲੜਕੇ ਲੜਕੀਆਂ ਦੇ ਵੇਟਲੀਫਟਿੰਗ ਮੁਕਾਬਲੇ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਕਰਵਾਏ ਗਏ। ਜਿੱਥੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਲੜਕੇ ਲੜਕੀਆਂ ਨੇ ਅੰਡਰ 14, 17 , 21 ਤੋਂ 40 ਵੱਖਰੇ ਵੱਖਰੇ ਭਾਰ ਵਰਗ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਭਾਗ ਲੈਣ ਲਈ ਵੇਟਲਿਫਟਰਾਂ ਦਾ ਮੱਕਾ ਕਹੇ ਜਾਣ ਵਾਲੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਅਧਿਆਪਕ ਅਰਵਿੰਦਰ ਬਸਰਾ ਦੀ ਅਗਵਾਈ ਵਿੱਚ ਵੇਟਲਿਫਟਰਾਂ ਦੀ ਟੀਮ ਰਵਾਨਾ ਹੋਈ ਅਤੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਖਿਡਾਰੀਆਂ ਨੇ ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਆਪਣੀ ਅਮਿਟ ਛਾਪ ਛੱਡਦੇ ਹੋਏ 16 ਮੈਡਲ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਅਤੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੀ ਝੋਲੀ ਪਾਏ। ਇਸ ਮੌਕੇ ਕਲੱਬ ਦੇ ਕੋਚ ਵਲਡ ਚੈਂਪੀਅਨ ਉਸਤਾਦ ਵੇਟਲਿਫਟਰ ਸੰਤੋਖ ਕੁਮਾਰ ਚੌਹਾਨ ਜੋ ਕਿ ਉਸ ਸਮੇਂ ਨਿਊਜ਼ੀਲੈਂਡ ਸਫ਼ਰ ਤੇ ਸਨ ਤਾਂ ਉਨ੍ਹਾਂ ਨੇ ਸਫ਼ਰ ਤੋਂ ਆਣ ਕੇ ਆਪਣੇ ਕੱਲਬ ਦੇ ਰਾਜ ਪੱਧਰੀ ਜੇਤੂ ਖਿਡਾਰੀਆਂ ਨੂੰ ਆਪਣੇ ਕਲੱਬ ਵਲੋਂ ਸਨਮਾਨਿਤ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਉਨ੍ਹਾਂ ਦੇ ਕਲੱਬ ਦੇ ਹੋਣਹਾਰ ਖਿਡਾਰੀ ਹੋਣ ਵਾਲੇ ਮੁਕਾਬਲਿਆਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਣੇ ਦੇਸ਼ ਭਾਰਤ ਦਾ ਨਾਮ ਵੀ ਰੌਸ਼ਨ ਕਰ ਸਕਣ। ਇਸ ਮੌਕੇ ਜੇਤੂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਦੀਪ ਸਿੰਘ ਹੀਰ ਨੇ ਕੋਚ ਸੰਤੋਖ ਕੁਮਾਰ ਚੌਹਾਨ ਦੇ ਨਿੱਘੇ ਸੱਦੇ ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਨੇ ਜੋ ਰਾਜ ਪੱਧਰੀ ਖੇਡਾਂ ਵਿੱਚੋਂ 16 ਮੈਡਲ ਹਾਸਿਲ ਕੀਤੇ ਹਨ ਅਤੇ ਆਪਣੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਉਸਦਾ ਮਾਣ ਕਲੱਬ ਦੇ ਵਲਡ ਚੈਂਪੀਅਨ ਕੋਚ ਸੰਤੋਖ ਕੁਮਾਰ ਚੌਹਾਨ ਨੂੰ ਜਾਂਦਾ ਹੈ ਜਿਹਨਾਂ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜੋ ਮੱਲ੍ਹਾਂ ਮਾਰੀਆਂ ਹਨ ਉਹ ਕਾਬਿਲ ਏ ਤਰੀਫ ਹਨ। ਇਸ ਮੌਕੇ ਚਰਨਜੀਤ ਸਿੰਘ ਚੌਹਾਨ, ਮਨਜਿੰਦਰ ਸਿੰਘ, ਗੁਲਸ਼ਨ ਕੁਮਾਰ ਬੰਗਾ, ਜੇਤੂ ਖਿਡਾਰੀ ਗੁਰਪ੍ਰੀਤ ਰਲ੍ਹ, ਵਿਸ਼ਾਲ ਕੁਮਾਰ, ਗੁਰਪ੍ਰੀਤ ਭੰਗੂ, ਗੁਰਲਾਲ ਚੌਹਾਨ, ਵਿਰੇਨ ਵਿਰਦੀ, ਆਰੀਅਨ ਭੰਗੂ, ਮੋਹਿਤ ਵਿਰਦੀ, ਦਲਜੀਤ ਬਸਰਾ, ਅਭਿਸ਼ੇਕ ਜੰਜੂ, ਰੈਵਿਨ, ਯੁਵਰਾਜ ਸਿੰਘ,ਸਮਾਇਲ ਕੁਮਾਰ, ਬਲਦੇਵ ਗੁਰੂ, ਅਵਿਨਾਸ਼, ਹਰਜੀਵਨ ਕੌਰ ਹੀਰ, ਮਨਦੀਪ ਕੌਰ, ਰਾਜਵਿੰਦਰ ਕੌਰ ਅਤੇ ਕਲੱਬ ਦੇ ਹੋਰ ਖਿਡਾਰੀ ਵੀ ਮੌਜੂਦ ਸਨ ਜੋ ਇਸ ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਹਿੱਸਾ ਬਣੇ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...