Thursday, October 27, 2022

ਕੀਰਤੀ ਬਾਹੜੋਵਾਲ ਨੇ ਜਿੱਤੀ ਪਟਕੇ ਦੀ ਕੁਸ਼ਤੀ**--**ਗੁੱਗਾ ਜਾਹਰ ਪੀਰ ਦਾ 6ਵਾਂ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ

ਬੰਗਾ 27,ਅਕਤੂਬਰ (ਨਵਕਾਂਤ ਭਰੋਮਜਾਰਾ):-ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਭਰੋਮਜਾਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6ਵਾਂ ਛਿੰਝ ਮੇਲਾ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਕਮੇਟੀ ਪ੍ਰਧਾਨ ਰਾਮ ਲੁਭਾਇਆ , ਸਮੂਹ ਐਨ ਆਰ ਆਈ , ਗ੍ਰਾਮ ਪੰਚਾਇਤ ਭਰੋਮਜਾਰਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਛਿੰਝ ਮੇਲੇ ਵਿੱਚ ਦੂਸਰੇ ਨੰਬਰ ਦੀ ਕੁੱਸ਼ਤੀ ਸ਼ੇਰਾ ਲੱਲੀਆਂ ਅਤੇ ਜੱਸਾ ਧੰਨੇੜਾ ਪਟਿਆਲਾ ਵਿੱਚਕਾਰ ਕਰਵਾਈ ਗਈ। ਜਿਸ ਵਿੱਚ ਸ਼ੇਰਾ ਲੱਲੀਆਂ ਜੇਤੂ ਰਿਹਾ। ਇੱ8ਕ ਨੰਬਰ ਪਟਕੇ ਦੀ ਕੁਸ਼ਤੀ ਕੀਰਤੀ ਬਾਹੜੋਵਾਲ ਅਤੇ ਪਰਮਿੰਦਰ ਬਹਾਦਰਗੜ(ਹਰਿਆਣਾ) ਵਿੱਚ ਕਰਵਾਈ ਗਈ। ਜਿਸ ਵਿੱਚ ਕੀਰਤੀ ਬਾਹੜੋਵਾਲ ਨੇ ਜਿੱਤ ਪ੍ਰਾਪਤ ਕਰਕੇ 51 ਹਜਾਰ ਦਾ ਨਗਦ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਏ ਕਲਾਸ 14 , ਬੀ ਕਲਾਸ ਦੀਆਂ 10 , ਸੀ ਕਲਾਸ ਦੀਆਂ 10 ਅਤੇ 6 ਸਪੈਸ਼ਲ ਕੁਸ਼ਤੀਆਂ ਕਰਵਾਈਆਂ ਗਈਆਂ। ਇਨਾਮਾਂ ਦੀ ਵੰਡ ਚੇਅਰਮੈਨ ਦਰਵਜੀਤ ਸਿੰਘ ਪੂੰਨੀ , ਪ੍ਰਧਾਨ ਰਾਮ ਲੁਭਾਇਆ , ਸਰਪੰਚ ਰਾਮ ਸਿੰਘ ਅਤੇ ਅਵਤਾਰ ਲਾਲ ਇਟਲੀ ਵਲੋਂ ਸੰਯੁਕਤ ਰੂਪ ਵਿੱਚ ਨਿਭਾਈ ਗਈ। ਇਸ ਛਿੰਝ ਮੇਲੇ ਵਿੱਚ ਅਵਤਾਰ ਲਾਲ ਇਟਲੀ , ਬਹਾਦਰ ਲਾਲ ਇਟਲੀ , ਧਰਮਿੰਦਰ ਸਿੰਘ ਇਟਲੀ , ਅਜੇ ਇਟਲੀ, ਨਰਿੰਦਰ ਲਵਲੀ ਇਟਲੀ , ਸੰਦੀਪ ਸ਼ੀਪਾ ਇਟਲੀ , ਪਰਮਜੀਤ ਪੰਮਾ ਇਟਲੀ , ਕੁਲਦੀਪ ਇਟਲੀ, ਰਾਮ ਮੂਰਤੀ ਇਟਲੀ , ਸਰਵਣ ਕੁਵੈਤ, ਅਕਾਸ਼ , ਰੂਪ ਲਾਲ , ਰੋਹਿਤ ਅਤੇ ਸ਼ਤੀਸ਼(ਸਾਰੇ ਇਟਲੀ)ਆਦਿ ਐਨ ਆਰ ਭਰਾਵਾਂ ਦਾ ਮੁੱਖ ਸਹਿਯੋਗ ਰਿਹਾ। ਇਸ ਮੌਕੇ ਪੰਚ ਅਵਤਾਰ ਚੰਦ , ਪੰਚ ਚਰਨਜੀਤ ਬਾਈ , ਦੇਸ ਰਾਜ , ਸੋਮ ਨਾਥ , ਸਰਵਣ ਰਾਮ ਕੁਵੈਤ ਆਦਿ ਹਾਜਰ ਸਨ।

1 comment:

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...