ਡੀਐੱਸਪੀ ਸਬ ਡਵੀਜ਼ਨ ਬੰਗਾ ਸਰਵਣ ਸਿੰਘ ਬੱਲ ਪੀ ਪੀ ਐੱਸ ਕਾਰ ਚੋਰ ਗਰੋਹ ਬਾਰੇ ਜਾਣਕਾਰੀ ਦਿੰਦੇ ਹੋਏ, ਨਾਲ ਹਨ ਐਸ ਐਚ ਓ ਮੁਕੰਦਪੁਰ ਸਬ ਇੰਸਪੈਕਟਰ ਰਾਧਾ ਕ੍ਰਿਸ਼ਨ
(ਸਬ ਇੰਸਪੈਕਟਰ ਰਾਧਾਕ੍ਰਿਸ਼ਨ ਮੁੱਖ ਥਾਣਾ ਅਫਸਰ ਮੁਕੰਦਪੁਰ ਦੀ ਪੁਲੀਸ ਪਾਰਟੀ ਕਾਬੂ ਕੀਤੇ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਦੇ ਨਾਲ )
ਬੰਗਾ15,ਅਕਤੂਬਰ (ਮਨਜਿੰਦਰ ਸਿੰਘ )ਸਰਵਣ ਸਿੰਘ ਬੱਲ ਪੀਪੀਐਸ ਉਪ ਪੁਲੀਸ ਕਪਤਾਨ ਸਬ ਡਿਵੀਜ਼ਨ ਬੰਗਾ ਦੀ ਨਿਗਰਾਨੀ ਅਧੀਨ ਥਾਣਾ ਮੁਕੰਦਪੁਰ ਪੁਲੀਸ ਵੱਲੋਂ ਇਕ ਅੰਤਰ ਜ਼ਿਲ੍ਹਾ ਕਾਰਾਂ ਅਤੇ ਹੋਰ ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ । ਇਸ ਸਬੰਧੀ ਇਕ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਬੱਲ ਉਪ ਪੁਲੀਸ ਕਪਤਾਨ ਬੰਗਾ ਨੇ ਕਿਹਾ ਕਿ 2.10.22 ਨੂੰ ਮੁਕੰਦਪੁਰ ਪੈਲੇਸ ਤੋਂ ਚੋਰੀ ਹੋਈ 1 ਮਾਰੂਤੀ ਕਾਰ ਅਤੇ ਗੁਰਦੁਆਰਾ ਸ੍ਰੀ ਰਾਜਾ ਸਾਹਿਬ ਮਜ਼ਾਰਾ ਤੋਂ 7.10.22 ਨੂੰ ਚੋਰੀ ਹੋਈ ਇਕ ਆਲਟੋ ਕਾਰ ਦੇ ਦੋਸ਼ੀਆਂ ਦੀ ਭਾਲ ਵਿੱਚ ਉਨ੍ਹਾਂ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਵਿਚੋਂ ਮੁੱਖ ਥਾਣਾ ਅਫ਼ਸਰ ਥਾਣਾ ਮੁਕੰਦਪੁਰ ਸਬ ਇੰਸਪੈਕਟਰ ਰਾਧਾ ਕ੍ਰਿਸ਼ਨ ਦੀ ਅਗਵਾਈ ਵਿਚ ਗਠਿਤ ਟੀਮ ਵੱਲੋਂ ਇਨ੍ਹਾਂ ਕਾਰਾਂ ਨੂੰ ਚੋਰੀ ਕਰਨ ਵਾਲੇ ਰਾਜੂ ਵਾਸੀ ਗੁਰਾਇਆ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ।ਜਿਸ ਤੋਂ ਪੁੱਛਗਿੱਛ ਉਪਰੰਤ ਉਸ ਦੇ ਇਕ ਹੋਰ ਸਾਥੀ ਪਰਮਜੀਤ ਸਿੰਘ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਵੀ ਇਨ੍ਹਾਂ ਚੋਰੀਆਂ ਵਿੱਚ ਸ਼ਾਮਲ ਹੋਣ ਦਾ ਖੁਲਾਸਾ ਹੋਇਆ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਪੁਲੀਸ ਕਪਤਾਨ ਨੇ ਦੱਸਿਆ ਕਿ ਇਹ ਦੋਵੇਂ ਇਕੱਠੇ ਹੀ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਰਹੇ ਜਿੱਥੇ ਇਨ੍ਹਾਂ ਦੀ ਆਪਸੀ ਦੋਸਤੀ ਹੋ ਗਈ। ਪਰਮਜੀਤ ਸਿੰਘ ਪੰਮਾ ਖ਼ਿਲਾਫ਼ ਪਹਿਲਾਂ ਵੀ ਚੋਰੀ ਲੁੱਟਾਂ ਖੋਹਾਂ ਅਤੇ ਨਸ਼ੇ ਆਦਿ ਦੇ 20ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਦੋਸ਼ੀ ਰਾਜੂ ਖ਼ਿਲਾਫ਼ ਨਸ਼ੇ ਅਤੇ ਸਨੈਚਿੰਗ ਦੇ 4 ਮੁਕੱਦਮੇ ਦਰਜ ਹਨ,¦ ਡੀਐਸਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਦੁਬਾਰਾ ਵਾਹਨ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਹੁਣ ਤਕ 14 ਵੱਖ ਵੱਖ ਤਰ੍ਹਾਂ ਦੇ ਵਾਹਨਾਂ ਦੀ ਚੋਰੀ ਦੀਆਂ ਵਾਰਦਾਤਾਂ ਕਰ ਚੁੱਕੇ ਹਨ । ਚੋਰੀ ਕਰਨ ਉਪਰੰਤ ਇਹ ਦੋਵੇਂ ਦੋਸ਼ੀ ਇਨ੍ਹਾਂ ਵਹੀਕਲਾਂ ਨੂੰ ਆਪਣੇ ਤੀਜੇ ਸਾਥੀ ਬੱਬੀ ਵਾਸੀ ਧਰਮਕੋਟੀ ਮੁਹੱਲਾ ਫਗਵਾੜਾ ਜੋ ਕਿ ਕਬਾੜ ਦਾ ਕੰਮ ਕਰਦਾ ਹੈ ਨੂੰ ਵੇਚ ਦਿੰਦੇ ਸਨ ਜੋ ਇਨ੍ਹਾਂ ਵਹੀਕਲਾਂ ਨੂੰ ਤੁਰੰਤ ਸਕਰੈਪ ਵਿਚ ਵੱਖ ਵੱਖ ਹਿੱਸੇ ਪੁਰਜ਼ਿਆਂ ਕਰਕੇ ਕਬਾੜ ਵਿੱਚ ਅੱਗੇ ਵੇਚ ਦਿੰਦਾ ਸੀ। ਸ੍ਰੀ ਬੱਲ ਨੇ ਦੱਸਿਆ ਕਿ ਇਸ ਕੇਸ ਦੇ ਦੋਵੇਂ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੇ ਜਾ ਰਹੇ ਹਨ ਜੋ ਕਿ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ ਜਿਨ੍ਹਾਂ ਦੀ ਗ੍ਰਿਫਤਾਰੀ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਮੁਕੰਦਪੁਰ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਫੜੇ ਗਏ ਦੋਸ਼ੀ ਦਾ 1ਦਿਨ ਦਾ ਰਿਮਾਂਡ ਮਾਨਯੋਗ ਅਦਾਲਤ ਵੱਲੋਂ ਦਿੱਤਾ ਸੀ । ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋ ਸਕਣ। ਵਾਰਤਾ ਦੇ ਅੰਤ ਵਿੱਚ ਡੀਐੱਸਪੀ ਬਲ ਨੇ ਕਬਾੜੀਆਂ ਨੂੰ ਚਿਤਾਵਨੀ ਭਰਿਆ ਸੁਨੇਹਾ ਦਿੰਦੇ ਕਿਹਾ ਜੋ ਕਬਾੜੀਏ ਇਸ ਤਰ੍ਹਾਂ ਦਾ ਚੋਰੀ ਦਾ ਸਾਮਾਨ ਖਰੀਦਣਗੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਬਾੜੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਚੋਰੀ ਦਾ ਸਾਮਾਨ ਵੇਚਣ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਸ ਦੀ ਇਤਲਾਹ ਤੁਰੰਤ ਪੁਲਸ ਨੂੰ ਦਿੱਤੀ ਜਾਵੇ।
No comments:
Post a Comment