Saturday, October 22, 2022

ਪ੍ਰੈੱਸ ਕਲੱਬ ਬੰਗਾ ਵੱਲੋਂ ਦੀਵਾਲੀ ਤਿਉਹਾਰ ਮਨਾਉਣ ਮੌਕੇ ਪੱਤਰਕਾਰ ਮੈਡਮ ਮੂੰਗਾ ਦਾ ਵਿਸ਼ੇਸ਼ ਸਨਮਾਨ :

ਪ੍ਰਧਾਨ ਜਸਬੀਰ ਸਿੰਘ ਨੂਰਪੁਰ ਸਾਥੀ ਪੱਤਰਕਾਰਾਂ ਸਮੇਤ ਸੀਨੀਅਰ ਪੱਤਰਕਾਰ ਮੈਡਮ ਜਤਿੰਦਰ ਕੌਰ ਮੂੰਗਾ ਦਾ ਸਨਮਾਨ ਕਰਦੇ ਹੋਏ  

ਬੰਗਾ 22,ਅਕਤੂਬਰ (ਮਨਜਿੰਦਰ ਸਿੰਘ) ਹਰ ਸਾਲ ਦੀ ਤਰ੍ਹਾਂ ਬੰਗਾ ਪ੍ਰੈੱਸ ਕਲੱਬ ਵੱਲੋਂ ,ਸ ਜਸਬੀਰ ਸਿੰਘ ਨੂਰਪੁਰੀ ਪ੍ਰਧਾਨ  ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਬਲਾਕ ਬੰਗਾ ਦੀ ਯੋਗ ਅਗਵਾਈ ਹੇਠ ਪੱਤਰਕਾਰਾਂ ਦੀ ਮੀਟਿੰਗ ਬੰਗਾ ਦੇ ਮਸ਼ਹੂਰ ਰੈਸਟੋਰੈਂਟ ਅਨਮੋਲ ਪੈਲੇਸ ਵਿਖੇ ਕੀਤੀ ਗਈ। ਜਿਸ ਮੌਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ । ਇਸ ਮੌਕੇ ਪ੍ਰਧਾਨ ਨੇ ਸਮੂਹ ਪੱਤਰਕਾਰਾਂ ਨੂੰ  ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ  ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਪੱਤਰਕਾਰ ਭਾਈਚਾਰੇ ਵਿੱਚ ਏਕਤਾ ਹੋਣੀ ਬਹੁਤ ਜ਼ਰੂਰੀ ਹੈ। ਇਸ ਸਾਲ ਇਸ ਮੌਕੇ ਦੀ ਵਿਸ਼ੇਸ਼ਤਾ ਰਹੀ ਕਿ ਸੀਨੀਅਰ ਪੱਤਰਕਾਰ ਮੈਡਮ ਜਤਿੰਦਰ ਕੌਰ ਮੂੰਗਾ ਜੋ ਪਿਛਲੇ ਕੁਝ ਮਹੀਨੇ ਵਿਦੇਸ਼ ਕੈਨੇਡਾ ਅਤੇ ਅਮਰੀਕਾ ਰਹਿਣ ਉਪਰੰਤ ਪਿਛਲੇ ਦਿਨੀਂ ਬੰਗਾ ਪਰਤੇ ਹਨ ਉਨ੍ਹਾਂ ਦਾ ਪ੍ਰੈੱਸ ਕਲੱਬ ਵੱਲੋਂ  ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਪੱਤਰਕਾਰ ਨਵਕਾਂਤ ਭਰੋਮਜਾਰਾ ਜਨਰਲ ਸਕੱਤਰ ,ਨਰਿੰਦਰ ਮਾਹੀ ,ਮੁਨੀਸ਼ ਚੁੱਘ, ਸੰਜੀਵ ਭਨੋਟ ਹੈਪੀ ,,ਗੁਰਜਿੰਦਰ ਸਿੰਘ ਗੁਰੂ', ਨਛੱਤਰਪਾਲ  ਸਿੰਘ ਬਹਿਰਾਮ ਰਾਜਿੰਦਰ ਕੁਮਾਰ, ਭੁਪਿੰਦਰ ਚਾਹਲ, ਰਾਜ ਭਟੋਆ ,ਸੁਰਿੰਦਰ ਕਰਮ ,ਰਾਜ ਮਜਾਰੀ, ਰੇਸ਼ਮ ਕਲੇਰ ,ਹਰਜਿੰਦਰ ਜਾਖੂ, ਮਨਜੀਤ ਸਿੰਘ ਜੱਬੋਵਾਲ, ਕੁਲਦੀਪ ਸਿੰਘ ਪਾਬਲਾ ਹਾਜ਼ਰ ਸਨ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...