ਬੰਗਾ 26, ਅਕਤੂਬਰ (ਮਨਜਿੰਦਰ ਸਿੰਘ )
ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਜੂਆ ਖੇਡਦੇ 9 ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਕਿਹਾ (ਮਹਿੰਦਰ ਸਿੰਘ ਐੱਸ ਐੱਚ ਓ ਥਾਣਾ ਸਦਰ ਬੰਗਾ ਜੂਆ ਖੇਡਦੇ ਫੜੇ 9 ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ )
ਕਿ ਏਐਸਆਈ ਸਿਕੰਦਰ ਪਾਲ ਸਾਥੀ ਪੁਲਸ ਕਰਮਚਾਰੀਆਂ ਸਮੇਤ ਆਪਣੀ ਪ੍ਰਾਈਵੇਟ ਗੱਡੀ ਤੇ ਬੀਤੀ ਰਾਤ ਸਮਾਂ ਕਰੀਬ 8.40 ਵਜੇ ਮੂਸਾਪੁਰ ਦੇ ਚੁਰਸਤੇ ਪਾਸੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਕਿਸੇ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਮੂਸਾਪੁਰ ਪਿੰਡ ਦੇ ਰਕਬੇ ਵਿਚ ਕਰੀਹਾ ਰੋਡ ਤੇ ਬੇਅਬਾਦ ਜਗ੍ਹਾ ਤੇ ਕੁਝ ਵਿਅਕਤੀ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਹਨ । ਜਦੋਂ ਉਨ੍ਹਾਂ ਨੇ ਦੱਸੀ ਗਈ ਜਗ੍ਹਾ ਤੇ ਸਾਥੀ ਕਰਮਚਾਰੀਆਂ ਸਮੇਤ ਰੇਡ ਕੀਤੀ ਤਾਂ 9 ਵਿਅਕਤੀਆਂ ਸੁਖਵਿੰਦਰ ਸਿੰਘ ਪੁੱਤਰ ਪਿਆਰਾ ਰਾਮ ਸੰਦੀਪ ਪੁੱਤਰ ਸੋਹਣ ਲਾਲ ਜਸਪ੍ਰੀਤ ਪੁੱਤਰ ਬਾਰੂ ਰਾਮ ਰਵਿੰਦਰ ਪੁੱਤਰ ਸੋਹਣ ਸਿੰਘ ਸੋਮ ਨਾਥ ਪੁੱਤਰ ਮੱਖਣ ਰਾਮ ਹਰਪ੍ਰੀਤ ਪੁੱਤਰ ਮਦਨ ਲਾਲ ਸੁਰਿੰਦਰ ਪਾਲ ਪੁੱਤਰ ਰੇਸ਼ਮ ਲਾਲ ਰਣਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀਆਨ ਪਿੰਡ ਮੂਸਾਪੁਰ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਵਿੰਦਰ ਪੁੱਤਰ ਬੱਗਾ ਰਾਮ ਵਾਸੀ ਪਿੰਡ ਬੈਰਸੀਆਂ ਥਾਣਾ ਸਦਰ ਨਵਾਂਸ਼ਹਿਰ ਜੋ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਸਨ ਨੂੰ ਕਾਬੂ ਕੀਤਾ ਗਿਆ । ਜਿਨ੍ਹਾਂ ਤੋਂ 42610 ਭਾਰਤੀ ਰੁਪਏ ਜੋ ਜੂਏ ਵਿੱਚ ਵਰਤੇ ਜਾ ਰਹੇ ਸਨ ਬਰਾਮਦ ਕੀਤੇ ਗਏ ।ਐਸ ਐਚ ਓ ਮਹਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 9ਦੋਸ਼ੀਆਂ ਖਿਲਾਫ਼ ਏਐਸਆਈ ਸਿਕੰਦਰਪਾਲ ਵੱਲੋਂ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜ਼ਮਾਨਤ ਤੇ ਰਿਹਾਅ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
No comments:
Post a Comment