ਬੰਗਾ3, ਨਵੰਬਰ (ਮਨਜਿੰਦਰ ਸਿੰਘ ) ਥਾਣਾ ਸਦਰ ਬੰਗਾ ਪੁਲਿਸ ਵੱਲੋਂ 4 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ¦ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਐੱਸ ਐੱਚ ਓ ਮਹਿੰਦਰ ਸਿੰਘ ਨੇ ਦੱਸਿਆ
ਕਿ ਉਹ ਪੁਲਿਸ ਪਾਰਟੀ ਸਮੇਤ ਮੁਕੰਦਪੁਰ ਰੋਡ ਤੋਂ ਪਿੰਡ ਗੋਸਲਾਂ ਵਾਲੇ ਪਾਸੇ ਗਸ਼ਤ ਕਰ ਰਹੇ ਸਨ ਤਾਂ ਪਿੰਡ ਗੋਸਲਾਂ ਤੋਂ ਥੋੜ੍ਹਾ ਪਹਿਲਾਂ 2 ਆਦਮੀ ਖੜ੍ਹੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਆਪਣੇ ਖੱਬੇ ਹੱਥ ਖੇਤਾਂ ਵੱਲ ਨੂੰ ਮੁੜ ਪਏ । ਮੁੱਖ ਥਾਣਾ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਜਦੋਂ ਗੱਡੀ ਵਿੱਚੋਂ ਉਤਰ ਕੇ ਇਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਇੱਕ ਖੂੰਡੀ ਫੜੇ ਆਦਮੀ ਨੇ ਆਪਣੇ ਸੱਜੇ ਹੱਥ ਵਿੱਚ ਫੜਿਆ ਪਾਰਦਰਸ਼ੀ ਲਿਫਾਫਾ ਸੁੱਟ ਦਿੱਤਾ ਅਤੇ ਇਸੇ ਤਰ੍ਹਾਂ ਦੂਸਰੇ ਆਦਮੀ ਨੇ ਵੀ ਆਪਣੇ ਸੱਜੇ ਹੱਥ ਵਿੱਚ ਫੜਿਆ ਪਾਰਦਰਸ਼ੀ ਲਫਾਫਾ ਸੜਕ ਤੇ ਸੁੱਟ ਦਿੱਤਾ।ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਸੜਕ ਤੇ ਸੁੱਟੇ ਗਏ ਛੋਟੇ ਪਾਰਦਰਸ਼ੀ ਲਿਫ਼ਾਫ਼ਿਆਂ ਨੂੰ ਚੈੱਕ ਕਰਨ ਤੇ ਦੋਨਾਂ ਵਿੱਚੋਂ 2-2ਗ੍ਰਾਮ ਹੈਰੋਇਨ ਬਰਾਮਦ ਹੋਈ । ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਰਾਜਾ ਸਿੰਘ ਉਰਫ ਰਾਜੂ ਪੁੱਤਰ ਤਰਸੇਮ ਸਿੰਘ ਅਤੇ ਮੁਖਤਿਆਰ ਸਿੰਘ ਉਰਫ ਮੁੱਖਾ ਪੁੱਤਰ ਪਿਆਰਾ ਰਾਮ ਦੋਨੋਂ ਵਾਸੀਆਨ ਪਿੰਡ ਗੋਸਲ ਥਾਣਾ ਸਦਰ ਬੰਗਾ ਵਜੋਂ ਹੋਈ ਹੈ । ਜਿਨ੍ਹਾਂ ਖ਼ਿਲਾਫ਼ ਧਾਰਾ 21,29-61 ਐਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪਲਿਸ ਰਿਮਾਂਡ ਲਿਆ ਗਿਆ ਹੈ ਰਿਮਾਂਡ ਦੌਰਾਨ ਦੋਸ਼ੀਆਂ ਤੋਂ ਪੁੱਛ ਪੜਤਾਲ ਕਰਨ ਉਪਰੰਤ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
No comments:
Post a Comment