Saturday, November 26, 2022

ਬੰਗਾ ਸਿਟੀ ਪੁਲਿਸ ਵਲੋਂ 60 ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ, ਮਾਮਲਾ ਦਰਜ-ਐਸ ਐਚ ਓ ਮਹਿੰਦਰ ਸਿੰਘ

ਬੰਗਾ 26 ਨਵੰਬਰ(ਮਨਜਿੰਦਰ ਸਿੰਘ,ਜੇ ਕੌਰ ਮੂੰਗਾ) ਬੰਗਾ ਸਿਟੀ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ 60 ਨਸ਼ੇ ਦੇ ਕੈਪਸੂਲ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ| ਇਸ ਬਾਰੇ ਜਾਣਕਾਰੀ  ਦਿੰਦਿਆਂ ਥਾਣਾ ਸਿਟੀ ਬੰਗਾ ਦੇ ਮੁਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਥਾਣਾ ਸਿਟੀ ਬੰਗਾ ਵਿਖੇ ਤਾਇਨਾਤ ਏ ਐਸ ਆਈ ਬਲਦੇਵ ਰਾਜ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਪ੍ਰਈਵੇਟ ਗੱਡੀ ਵਿੱਚ ਬੰਗਾ ਤੋਂ ਪਿੰਡ ਸੋਤਰਾ ਵੱਲ ਗਸ਼ਤ ਕਰਦੇ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਜਾ ਰਹੇ ਸਨ  ਪੁਲਿਸ ਪਾਰਟੀ ਸੋਤਰਾ ਮੋੜ ਬੰਗਾ ਪਹੁੰਚੀ ਜਦੋ ਸਮਾਂ ਕਰੀਬ 1:30 ਪੀ ਐਮ ਸੀ, ਪਿੰਡ ਸੋਤਰਾ ਤੋਂ ਇਕ ਮੋਨਾ ਨੌਜਵਾਨ ਆਪਣੇ ਖੱਬੇ ਹੱਥ ਵਿੱਚ ਕਾਲੇ ਰੰਗ ਦਾ ਪਲਾਸਟਿਕ ਦਾ ਲਿਫ਼ਾਫ਼ਾ ਚੁਕੀ ਪੈਦਲ ਆਉਂਦਾ ਦਿਖਾਈ ਦਿਤਾ ਜੋ ਪੁਲਿਸ ਨੂੰ ਦੇਖ ਕੇ ਘਬਰਾ ਕੇ ਲਿਫ਼ਾਫ਼ਾ ਸੜਕ ਤੇ ਸੁੱਟ ਕੇ ਪਿੱਛੇ ਨੂੰ ਭਜਨ ਲਗਾ ਤਾਂ ਲਿਫਾਫੇ ਵਿੱਚੋ ਕੁਝ ਕੈਪਸੂਲ ਸੜਕ ਤੇ ਖਿਲਰ ਗਏ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਬਲਦੇਵ ਰਾਜ ਨੇ ਉਸ ਨੂੰ ਕਾਬੂ ਕੀਤਾ ਅਤੇ ਸੁਟੇ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ 60 ਨਸ਼ੀਲੇ ਕੈਪਸੂਲ ਰੰਗ ਫਿਰੋਜ਼ੀ ਜਿਨ੍ਹਾਂ ਉਪਰ ਪਰੋਕਸੀਵੈਲ ਸਪਾਸ ਲਿਖਿਆ ਹੋਇਆ ਸੀ ਬਰਾਮਦ ਕੀਤੇ ਅਤੇ ਗ੍ਰਿਫਤਾਰ  ਕੀਤੇ ਵਿਅਕਤੀ ਤੇ ਮਾਮਲਾ ਨ :83 ਧਾਰਾ 22 ਐਨ ਡੀ ਪੀ ਐਸ ਐਕਟ ਅਦੀਨ ਦਰਜ ਕੀਤਾ ਗਿਆ ਹੈ ਜਿਸ ਦੀ ਪਹਿਚਾਣ ਸੋਨੂ ਕੁਮਾਰ ਉਰਫ ਬਾਬਾ ਪੁੱਤਰ ਧਰਮ ਪਾਲ ਵਾਸੀ ਚੱਕ ਕਲਾਲ ਥਾਣਾ ਸਿਟੀ ਬੰਗਾ ਵਜੋਂ ਹੋਈ ਹੈ | ਮੁਖ ਥਾਣਾ ਅਫਸਰ ਨੇ ਦੱਸਿਆ ਕਿ ਬਲਦੇਵ ਰਾਜ ਏ ਐਸ ਆਈ ਵਲੋਂ  ਕਾਬੂ ਕੀਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ| 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...