Wednesday, November 16, 2022

ਬੰਗਾ ਪੱਤਰਕਾਰ ਇਕਾਈ ਨੇ ਕੌਮੀ ਪ੍ਰੈਸ ਦਿਵਸ ਮੌਕੇ ਚੰਡੀਗੜ੍ਹ ਵਿਖੇ 'ਮੀਡਿਆ ਦਾ ਭਵਿਖ' ਸਮਾਗਮ ਵਿੱਚ ਕੀਤੀ ਸਿਰਕਤ :

ਚੰਡੀਗੜ੍ਹ /ਬੰਗਾ 16ਨਵੰਬਰ (ਮਨਜਿੰਦਰ ਸਿੰਘ )
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਕੌਮੀ ਪ੍ਰੈਸ ਦਿਵਸ-ਆਡੀਟੋਰੀਅਮ, ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ ਮਨਾਇਆ ਗਿਆ। ਇਸ ਮੌਕੇ  ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੰਗਾ ਤਹਿਸੀਲ ਦੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਚੇਅਰਮੈਨ ਹਰਮੇਸ਼ ਵਿਰਦੀ ਆਪਣੀ ਟੀਮ ਦੇ ਸਾਥੀਆਂ ਨਵਕਾਂਤ ਭਰੋਮਜਾਰਾ ਸਕੱਤਰ, ਨਰਿੰਦਰ ਮਾਹੀ ਵਾਈਸ ਪ੍ਰਧਾਨ,ਮੁਨੀਸ਼ ਚੁਗ   ਕੈਸ਼ੀਅਰ,ਸੰਜੀਵ ਭਨੋਟ ਪ੍ਰਧਾਨ ਮੁਕੰਦਪੁਰ, ਕੁਲਦੀਪ ਸਿੰਘ ਪਾਬਲਾ ਅਤੇ ਮਨਜਿੰਦਰ ਸਿੰਘ ਸਮੇਤ ਇਸ ਸਮਾਗਮ  ਹਾਜਰ ਹੋਏ | ਇਸ ਮੌਕੇ ਕਰਵਾਏ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ. ਬਨਵਾਰੀ ਲਾਲ ਪੁਰੋਹਿਤ ਮਾਣਯੋਗ ਰਾਜਪਾਲ, ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਅਤੇ ਮੁੱਖ ਬੁਲਾਰੇ: ਸ਼੍ਰੀ. ਪੀ. ਸਾਈਨਾਥ, ਉੱਘੇ ਪੱਤਰਕਾਰ ਸ਼ਾਮਲ ਹੋਏ।  ਇਸ ਮੌਕੇ ਬਲਬੀਰ ਸਿੰਘ ਜੰਡੂ ਪ੍ਰਧਾਨ, ਬਲਵਿੰਦਰ ਸਿੰਘ ਜੰਮੂ ਚੇਅਰਮੈਨ, ਪਾਲ ਸਿੰਘ ਨੌਲੀ ਸਕੱਤਰ ਜਨਰਲ, ਰਾਮ ਸਿੰਘ ਬਰਾੜ, ਬਲਵੰਤ ਤਕਸ਼ਕ, ਜੈ ਸਿੰਘ ਛਿੱਬਰ ਅਤੇ ਬਿੰਦ ਸਿੰਘ ਆਦਿ ਪ੍ਰਬੰਧਕ ਹਾਜਰ ਹੋਏ। ਇਸ ਮੌਕੇ ਮਾਨਯੋਗ ਰਾਜਪਾਲ ਨੇ ਪੱਤਰਕਾਰਾਂ ਨਾਲ ਸਾਂਜ ਸਾਂਝੀ ਕਰਦਿਆਂ ਕਿਹਾ ਕਿ ਕਿਉਂ ਕਿ ਉਹ ਇਕ ਪੱਤਰਕਾਰ ਰਹੇ ਹਨ ਇਸ ਲਈ ਉਹ ਪੱਤਰਕਾਰਾਂ ਦੀਆਂ ਮੁਸਕਲਾਂ ਨੂੰ ਬਾ ਖ਼ੂਬੀ ਸਮਜਦੇ ਹਨ  ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜਾਦ ਕਰਾਉਣ ਵਿੱਚ ਪੱਤਰਕਾਰਾਂ ਦਾ ਵੱਡਾ ਯੋਗਦਾਨ ਹੈ ਜਦੋ ਦੇਸ ਦੀ ਅਜਾਦੀ ਲਈ ਘੋਲ ਕਰ ਰਹੇ ਦੇਸ਼ ਭਗਤਾਂ ਦਾ ਹੌਸਲਾ ਡੋਲਦਾ ਸੀ ਤਾਂ ਪੱਤਰਕਾਰਾਂ ਦਾ ਉਨ੍ਹਾਂ  ਦੇ ਹੌਸਲੇ ਬੁਲੰਦ ਕਰਨ ਵਿੱਚ ਵੱਡਾ ਯੋਗਦਾਨ ਰਿਹਾ |ਇਸ ਮੌਕੇ ਸਮਾਗਮ ਦੇ ਮੁਖ ਬੁਲਾਰੇ ਪੀ ਸਾਈਨਾਥ ਨੇ ਪੱਤਰਕਾਰੀ ਦਾ ਇਤਿਹਾਸ ਦੱਸਦੇ ਹੋਏ ਕਿਹਾ ਅੱਜ ਦੇ ਸਮੇ ਵਿੱਚ ਪੱਤਰਕਾਰਤਾ ਕਾਰਪੋਰੇਟ ਦੇ ਹੱਥਾਂ ਵਿੱਚ ਆ ਗਈ ਹੈ ਜਿਸ ਨੂੰ  ਉਨ੍ਹਾਂ ਮੀਡਿਆ ਦਾ ਨਾਂ ਦੇਂਦੇ ਹੋਏ ਪੱਤਰਕਾਰਤਾ  ਅਤੇ ਮੀਡਿਆ ਵਿੱਚ ਫਰਕ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਮੋਨੋਪਲੀ ਨੂੰ ਤੋੜਨ ਲਈ ਵੱਡਾ ਸੰਗਰਸ਼ ਵਿੱਢਣ ਦੀ ਲੋੜ ਹੈ | 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...