ਜੈ ਪਾਲ ਸੁੰਡਾ ਜੀ ਦੀ ਰਿਹਾਇਸ਼ ਤੇ ਪ੍ਰਵੀਨ ਬੰਗਾ ਦੀ ਅਗਵਾਈ ਵਿਚ ਮੀਟਿੰਗ ਦੋਰਾਨ ਮਨੋਹਰ ਕਮਾਮ, ਵਿਜੇ ਕੁਮਾਰ ਗੁਣਾਚੌਰ, ਦਵਿੰਦਰ ਟਾਂਕ
ਬੰਗਾ1ਦਸੰਬਰ(ਮਨਜਿੰਦਰ ਸਿੰਘ) 6 ਦਸੰਬਰ ਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਤਲਵੰਡੀ ਸਾਬੋ ਵਿਖੇ ਸੁਬਾ ਪੱਧਰੀ ਸਮਾਗਮ ਦੀ ਤਿਆਰੀ ਸਬੰਧੀ ਵਿਧਾਨ ਸਭਾ ਹਲਕਾ ਬੰਗਾ ਦੇ ਪ੍ਰਧਾਨ ਜੈ ਪਾਲ ਸੁੰਡਾ ਜੀ ਦੀ ਰਿਹਾਇਸ਼ ਭਰੋਮਜਾਰਾ ਵਿਖੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿਚ ਮੀਟਿੰਗ ਵਿੱਚ ਜਾਇਜ਼ਾ ਲਿਆ ਗਿਆ ਇਸ ਮੌਕੇ ਤੇ ਜੋਨ ਇੰਚਾਰਜ ਸਰਪੰਚ ਮਨੋਹਰ ਕਮਾਮ ਜੀ, ਜ਼ਿਲਾ ਇੰਚਾਰਜ ਦਵਿੰਦਰ ਟਾਂਕ ਖਾਨਖਾਨਾ,ਜ਼ਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਜੀ ਬਸਪਾ ਆਗੂ ਗੁਰਦਿਆਲ ਸਿੰਘ ਦੋਸਾਂਝ ਆਦਿ ਬਸਪਾ ਆਗੂਆਂ ਦੀ ਹਾਜ਼ਰੀ ਵਿੱਚ ਬਸਪਾ ਆਗੂ ਪ੍ਰਵੀਨ ਬੰਗਾ ਨੇ ਆਖਿਆ ਤਲਵੰਡੀ ਸਾਬੋ ਵਿਖੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿਚ ਹੋ ਰਹੇ ਸਮਾਗਮ ਵਿਚ ਬਸਪਾ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਇੰਚਾਰਜ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜਸਭਾ ਮੈਂਬਰ, ਪੰਜਾਬ ਦੇ ਇੰਚਾਰਜ ਡਾ ਨਛਤਰ ਪਾਲ ਜੀ ਵਿਧਾਇਕ, ਪੰਜਾਬ ਦੇ ਇੰਚਾਰਜ ਪਛੜੇ ਵਰਗ ਦੇ ਆਗੂ ਅਜੀਤ ਸਿੰਘ ਭੈਣੀ ਜੀ ਪੁਜ ਰਹੇ ਹਨ ਇਨ੍ਹਾਂ ਤੋਂ ਇਲਾਵਾ ਸੂਬੇ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਹੋਵੇਗੀ ਇਸ ਮੌਕੇ ਤੇ ਸ੍ਰੀ ਬੰਗਾ ਨੇ ਆਖਿਆ ਪੰਜਾਬ ਵਿੱਚ ਬਦਲਾਅ ਦੇ ਨਾਂ ਤੇ ਬਣੀ ਆਮ ਪਾਰਟੀ ਦੀ ਸਰਕਾਰ ਵਿਚ ਕਨੂੰਨ ਵਿਵਸਥਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪੰਜਾਬ ਦਾ ਕੋਈ ਵੀ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਪੰਜਾਬ ਪੁਲਿਸ ਸਿਰਫ਼ ਗਰੀਬ ਤੇ ਰੋਜ਼ਾਨਾ ਰੋਟੀ ਰੋਜ਼ੀ ਲਈ ਟੂਵੀਲਰ ਤੇ ਜਾਣ ਵਾਲਿਆਂ ਦੇ ਜਗਾ ਜਗਾ ਨਾਕਿਆਂ ਤੇ ਚਲਾਨ ਕੱਟਣ ਵਿਚ ਲੱਗੀ ਹੋਈ ਹੈ ਪੁਲਿਸ ਥਾਣਿਆਂ ਵਿੱਚ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਬਸਪਾ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਬਣਾਉਣ ਦੇ ਫੈਸਲੇ ਦਾ ਪੁਰਜੋਰ ਵਿਰੋਧ ਕਰਦੀ ਹੈ ਉਸ ਦੀ ਬਜਾਏ ਪਹਿਲਾਂ ਸਥਾਪਿਤ ਸਰਕਾਰੀ ਡਿਸਪੈਂਸਰੀਆਂ ਤੇ ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਤੇ ਸੂਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਵਿੱਚ ਡਾਕਟਰ ਤੇ ਮੈਡੀਕਲ ਹੈਲਥ ਦੀਆਂ ਲੋੜਾਂ ਪੂਰੀਆਂ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ ਬਸਪਾ ਲੀਡਰਸ਼ਿਪ ਜਲਦੀ ਹਲਕੇ ਦੀਆਂ ਸਮਸਿਆਵਾਂ ਸੰਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇਗੀ ਸ੍ਰੀ ਬੰਗਾ ਮਨੋਹਰ ਕਮਾਮ ਤੇ ਜੈ ਪਾਲ ਸੁੰਡਾ ਨੇ ਆਖਿਆ ਪੰਜਾਬ ਸਰਕਾਰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਫੋਟੋ ਲਾਉਣ ਦੀ ਡਰਾਮੇਬਾਜ਼ੀ ਕਰਕੇ ਬਾਬਾ ਸਾਹਿਬ ਜੀ ਦੇ ਸੰਵਿਧਾਨਿਕ ਸਹੂਲਤਾਂ ਨੂੰ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਖਤਮ ਕਰਨ ਵਿਚ ਲੱਗੀ ਹੋਈ ਹੈ ਸੰਵਿਧਾਨ ਖ਼ਤਰੇ ਵਿਚ ਸੰਵਿਧਾਨ ਨੂੰ ਬਚਾਉਣ ਲਈ 6 ਦਸੰਬਰ ਨੂੰ ਇਤਿਹਾਸਕ ਧਰਤੀ ਤਲਵੰਡੀ ਸਾਬੋ ਪੁੱਜ ਕੇ ਸੰਵਿਧਾਨ ਨੂੰ ਬਚਾਉਣ ਲਈ ਸੰਕਲਪ ਲੈਣ ਲਈ ਪੁੱਜਣ ਦੀ ਅਪੀਲ ਕੀਤੀ ਇਸ ਮੌਕੇ ਤੇ ਹੰਸ ਰਾਜ ਜੀ ਦੇਸ ਰਾਜ ਤੋਂ ਇਲਾਵਾ ਸਾਥੀ ਸ਼ਾਮਿਲ ਹੋਏ
No comments:
Post a Comment