ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿੱਚ 23 ਦਸੰਬਰ 2022 ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਮਾਣਯੋਗ ਪ੍ਰਿੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ, ਸਕੂਲ ਮੈਨਜਮੇਂਟ ਮੈਬਰਾਂ ਅਤੇ ਕਾਊਂਸਲ ਮੈਂਬਰਾਂ ਨੇ ਦੀਪ ਜਗਾਉਣ ਦੀ ਰਸਮ ਅਦਾ ਕਰਕੇ ਕੀਤੀ। ਉਹਨਾ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਅਵਸਰ ਤੇ ਧਾਰਮਿਕ ਗੀਤ 'ਵਾਟਾਂ ਲੰਬੀਆਂ' ਦਾ ਉਚਾਰਨ ਜਮਾਤ ਪੰਜਵੀਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਫਿਰ ਸਪੀਚ ਰਾਹੀਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸਰਵਉੱਚ ਬਲੀਦਾਨ ਬਾਰੇ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੇ ਗੁਰੂ ਸਾਹਿਬ ਜੀ ਦੇ ਧਰਮ,ਦੇਸ਼ ਪ੍ਰਤੀ ਸ਼ਰਧਾ ਅਤੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ-ਕਾਲ ਨਾਲ ਸਬੰਧਿਤ ਕਹਾਣੀ ਜਮਾਤ 7ਵੀਂ, 8ਵੀਂ,ਤੀਸਰੀ ਦੇ ਵਿਦਿਆਰਥੀਆਂ ਨੇ 'ਪ੍ਰਣਾਮ ਸ਼ਹੀਦਾ ਨੂੰ' ਪਲੇ ਰਾਹੀਂ ਪੇਸ਼ ਕੀਤੀ । ਕਵਿਤਾ ਦਾ ਉਚਾਰਨ ਮਿਸ ਸਟੈਫਿਕਾ (ਜਮਾਤ 9ਵੀਂ ) ਦੁਆਰਾ ਕੀਤਾ ਗਿਆ ।
ਸ਼ਬਦ 'ਦਸਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ' ਦਾ ਗਾਇਨ ਅਰਮਾਨ ਵੀਰ (ਜਮਾਤ - ਪੀ.ਪੀ.2) ਅਤੇ ਕਵਿਤਾ 'ਸਫਰ ਏ ਸ਼ਹਾਦਤ' ਦਾ ਉਚਾਰਨ ਮਿਸ ਅਵਨੀਤ(ਜਮਾਤ-5ਵੀਂ) ਅਤੇ ਮਾਸਟਰ ਪਰਨੀਤ (ਜਮਾਤ-ਦੂਸਰੀ) ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਜਮਾਤਾਂ ਵਿੱਚ ਚਾਰ ਸਾਹਿਬਜ਼ਾਦੇ ਡਾਕੂਮੈਂਟਰੀ ਵੀ ਦਿਖਾਈ ਗਈ ।
ਇਸ ਅਵਸਰ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਬੋਧਿਤ ਕੀਤਾ ਤੇ ਕਿਹਾ ਕਿ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਆਪਣਾ ਜੀਵਨ ਧਰਮ ਅਤੇ ਹੱਕ-ਸੱਚ ਪ੍ਰਤੀ ਸਮਰਪਿਤ ਕੀਤਾ ਉਸੇ ਤਰ੍ਹਾਂ ਸਾਨੂੰ ਵੀ ਦੇਸ਼ ਅਤੇ ਧਰਮ ਦੇ ਰਾਹ ਤੇ ਚਲਦੇ ਹੋਏ ਆਤਮ ਸਮਰਪਣ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਅੰਤ ਵਿੱਚ ਉਨ੍ਹਾਂ ਨੇ ਪ੍ਰੋਗਰਾਮ ਦੀ ਸਫ਼ਲਤਾ ਲੲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਮੈਨੇਜਮੈਂਟ ਮੈਂਬਰਾਂ ਦਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ।
No comments:
Post a Comment