Thursday, December 22, 2022

ਕੁਦਰਤੀ ਖੇਤੀ ਨੂੰ ਪ੍ਰਫੁੱਲਤ ਕਰ ਰਿਹਾ ਸੁਰਜੀਤ ਸਿੰਘ ਰਾਏ:

ਬੰਗਾ 22ਦਸੰਬਰ (ਕੌਰ ਮੂੰਗਾ,  ਨਵਕਾਂਤ ਭਰੋਮਜਾਰਾ ):- 
ਧਰਤੀ, ਪਾਣੀ, ਵਾਤਾਵਰਣ, ਹਵਾ ਆਦਿ ਵਿੱਚ ਲਗਾਤਾਰ ਜ਼ਹਿਰੀਲੇਪਣ ਦੀ ਮਾਤਰਾ ਵਧਣ ਨਾਲ ਪਸ਼ੂ-ਪੰਛੀ ਅਤੇ ਮਨੁੱਖਤਾ ਦੀ ਸਿਹਤ ਵਿੱਚ ਭਿਆਨਕ ਬਿਮਾਰੀਆਂ ਦਾ ਵਾਧਾ ਵਧ ਰਿਹਾ ਹੈ। 
ਫਸਲਾਂ ਵਿੱਚ ਬੇਲੋੜੀਆਂ ਖਾਦਾਂ, ਕੀਟਨਾਸ਼ਕ ਦਵਾਈਆਂ ਦੇ ਅੰਧਾਧੁੰਦ ਪ੍ਰਯੋਗ ਕਾਰਨ ਫਸਲਾਂ ਵਿੱਚ ਜ਼ਹਿਰ ਦੀ ਮਾਤਰਾ ਬੇਸ਼ੁਮਾਰ ਹੋ ਗਈ ਹੈ। 
ਇਹਨਾਂ ਜ਼ਹਿਰਾਂ ਤੋਂ ਪੈਦਾ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਕੁਦਰਤੀ ਖੇਤੀ ਦੀ ਸਖਤ ਲੋੜ ਹੈ।ਇਸ ਲੋੜ ਦੀ ਪੂਰਤੀ ਕਰਨ ਦੇ ਲਈ ਸੁਰਜੀਤ ਸਿੰਘ ਰਾਏ ਲੰਗੇਰੀ ਨਿਵਾਸੀ ਲਗਾਤਾਰ ਪਿਛਲੇ ਦਸ ਸਾਲ ਤੋਂ ਸੰਘਰਸ਼ ਕਰ ਰਹੇ ਹਨ। ਉਹ ਜੈਵਿਕ ਖੇਤੀ ਨਾਲ ਜੁੜ ਕੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਵੱਲ ਪ੍ਰੇਰਿਤ ਕਰ ਰਹੇ ਹਨ। ਉਹ ਕਾਫੀ ਸਾਲਾਂ ਤੋਂ ਕਣਕ ਜਿਵੇਂ ਕਿ ਕਾਲੀ ਕਣਕ, ਸੋਨਾਮੋਤੀ ਕਣਕ, ਪੰਜਾਬ ਨੰ: 1 ਚਪਾਤੀ ਕਣਕ, ਚਾਵਲ, ਗੰਨਾ, ਸਬਜ਼ੀਆਂ, ਦਾਲਾਂ, ਹਲਦੀ ਪੰਜਾਬ ਨੰ: 1 (ਘਰੇਲੂ ਹਲਦੀ), ਕਾਲੀ ਹਲਦੀ, ਅੰਬਾ ਹਲਦੀ, ਚਿੱਟੀ ਹਲਦੀ, ਮੂਲ ਅਨਾਜ ਜਿਵੇਂ ਕੋਧਰਾ, ਕੁਟਕੀ, ਕੰਗਣੀ, ਹਰੀ ਕੰਗਣੀ, ਰਾਗੀ, ਸੁਆਂਕ ਆਦਿ ਫਸਲਾਂ ਦੀ ਖੇਤੀ ਕਰ ਰਹੇ ਹਨ।ਇਸਦੇ ਨਾਲ ਪਸ਼ੂਆਂ ਦਾ ਹਰਾ ਚਾਰਾ ਵੀ ਜ਼ਹਿਰ ਮੁਕਤ ਪੈਦਾ ਕਰ ਰਿਹਾ ਹੈ।ਇਸ ਸਬੰਧੀ ਸੁਰਜੀਤ ਸਿੰਘ ਰਾਏ ਨੇ ਦੱਸਿਆ ਕਿ ਉਹ ਬੇਲੋੜੇ ਨਦੀਨਾਂ ਦੇ ਖਾਤਮੇ ਲਈ ਖੁਦ ਆਪ ਅਤੇ ਆਪਣੇ ਭਰਾ ਗੁਰਦੀਪ ਸਿੰਘ ਰਾਏ ਨੂੰ ਨਾਲ ਲੈ ਕੇ ਹੱਥੀਂ ਗੋਡੀ ਕਰਦੇ ਹਨ ।ਨੁਕਸਾਨਦਾਇਕ ਕੀੜਿਆਂ ਦੇ ਖਾਤਮੇ ਲਈ ਉਹ ਨਿੰਮ ਜਾਤੀ ਦੇ ਦਰੱਖਤਾਂ ਅਤੇ ਬੂਟਿਆਂ ਦੇ ਪੱਤਿਆਂ ਦੇ ਘੋਲ ਦੀ ਸਪਰੇਅ, ਉੱਲੀਨਾਸ਼ਕ ਅਤੇ ਵਾਇਰਸ ਤੋਂ ਖੱਟੀ ਲੱਸੀ ਅਤੇ ਕੱਚੀ ਲੱਸੀ ਦੀ ਸਪਰੇਅ ਕਰਦੇ ਹਨ। 
ਉਹਨਾਂ ਦੇ ਦੱਸਣ ਮੁਤਾਬਿਕ ਫਸਲਾਂ ਨੂੰ ਲੋੜੀਂਦੇ ਤੱਤ ਦੇਣ ਲਈ ਜੀਵ ਅੰਮ੍ਰਿਤ, ਗਾੜਾ ਜੀਵ ਅੰਮ੍ਰਿਤ, ਪਸ਼ੂਆਂ ਦੀ ਰੂੜੀ, ਪਸ਼ੂਆਂ ਦਾ ਮੂਤਰ, ਗੰਡੋਆ ਖਾਦ ਆਦਿ ਦੀ ਵਰਤੋਂ ਕਰਦੇ ਹਨ।ਸੁਰਜੀਤ ਸਿੰਘ ਰਾਏ ਸਮੇਂ ਸਮੇਂ ਤੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਕੁਦਰਤੀ ਖੇਤੀ ਨਾਲ ਹੋਰ ਕਿਸਾਨਾਂ ਨੂੰ ਜੋੜਨ ਲਈ ਕਵਿਤਾਵਾਂ ਅਤੇ ਲੇਖ ਵੀ ਲਿਖਦੇ ਰਹਿੰਦੇ ਹਨ। 
ਕਿਸਾਨਾਂ ਨੂੰ ਖੇਤਾਂ ਵਿੱਚ ਜਾ ਕੇ ਕੁਦਰਤੀ ਖੇਤੀ ਲਈ ਮੁਫਤ ਸਿੱਖਿਆ ਵੀ ਪ੍ਰਦਾਨ ਕਰਦੇ ਹਨ।ਖੇਤਰ ਦੀਆਂ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਸੁਰਜੀਤ ਸਿੰਘ ਰਾਏ ਨੂੰ ਕੁਦਰਤੀ ਖੇਤੀ ਵਿੱਚ ਅਹਿਮ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ।
     ਉਹਨਾਂ ਨੇ ਆਪ ਕਦੇ ਵੀ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਉਹਨਾਂ ਨੇ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ, ਧਰਤੀ ਹੇਠਲਾ ਪਾਣੀ ਬਚਾਉਣ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਜ਼ਹਿਰੀਲੀ ਖੇਤੀ ਨੂੰ ਬੰਦ ਕਰਕੇ ਕੁਦਰਤੀ ਖੇਤੀ ਅਪਨਾਉਣ ਲਈ ਅਪੀਲ ਕੀਤੀ ਹੈ ਤਾਂ ਕਿ ਪਸ਼ੂ, ਪੰਛੀਆਂ, ਵਾਤਾਵਰਣ ਅਤੇ ਮਨੁੱਖਤਾ ਨੂੰ ਬਚਾਇਆ ਜਾ ਸਕੇ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...