ਬੰਗਾ,20ਦਸੰਬਰ(ਮਨਜਿੰਦਰ ਸਿੰਘ,ਕੌਰ ਮੂੰਗਾ)
ਅਕਾਲ ਅਕੈਡਮੀ ਗੋਬਿੰਦਪੁਰ ਦੇ ਸਮੂਹ ਸਟਾਫ ਤੇ ਬੱਚਿਆਂ ਵੱਲੋਂ ਬੰਗਾ ਸ਼ਹਿਰ ਵਿੱਚ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ| ਇਸ ਰੈਲੀ ਨੂੰ ਥਾਣਾ ਬੰਗਾ ਸ਼ਹਿਰੀ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।ਵੱਖ- ਵੱਖ ਪੜਾਵਾਂ ਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮਿਸ਼ਨ ਨੂੰ ਬੱਚਿਆਂ ਦੁਆਰਾ ਨਾਟਕਾਂ ਰਾਹੀਂ ਪੇਸ਼ ਕੀਤਾ ਗਿਆ। ਬੱਚਿਆਂ ਦੁਆਰਾ ਨਸ਼ਿਆਂ ਨੂੰ ਤਿਆਗਣ ਅਤੇ ਅੰਮ੍ਰਿਤ ਸ਼ੱਕ ਕੇ ਸਿੰਘ ਸਜਣ ਦਾ ਸੁਨੇਹਾ ਦਿੱਤਾ ਗਿਆ।ਰੈਲੀ ਦੀ ਸੁਰੱਖਿਆ ਲਈ ਐਸ ਐਚ ਓ ਸ. ਮਹਿੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਵਲੋਂ ਉਚੇਚੇ ਤੌਰ ਤੇ ਪ੍ਰਬੰਧ ਕੀਤੇ ਗਏ ਸਨ | ਪ੍ਰਿੰਸੀਪਲ ਕੁਲਦੀਪ ਕੌਰ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਤੇ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅੰਗਰੇਜ ਸਿੰਘ ਸੇਵਾਦਾਰ ਬੜੂ ਸਾਹਿਬ, ਸੀਮਾ ਰਾਣੀ ਵਾਈਸ ਪ੍ਰਿੰਸੀਪਲ,ਰਮਨਪ੍ਰੀਤ ਕੌਰ,ਬਲਬੀਰ ਕੌਰ,ਮਨਪ੍ਰੀਤ ਕੌਰ,ਨਵਦੀਪ ਕੌਰ,ਗੁਰਿੰਦਰ ਸਿੰਘ ਆਦਿ ਹਾਜਰ ਸਨ|
No comments:
Post a Comment