Wednesday, January 11, 2023

ਲੋਹਡ਼ੀ ਮੌਕੇ ਪੱਦੀ ਮੱਠਵਾਲੀ ’ਚ ਜੁਡ਼ੀਆਂ ਧੀਆਂ ਦੇ ਗੀਤਾਂ ਦੀਆਂ ਰੌਣਕਾਂ****ਧੀ ਅਨਾਇਸ਼ਾ ਵਿਰਦੀ ਦੇ ਵਿਹਡ਼ੇ ਨਵਜੋਤ ਸਾਹਿਤ ਸੰਸਥਾ ਔਡ਼ ਵਲੋਂ ਸਮਾਗਮ

ਪ੍ਰਤੀਯੋਗੀ ਵਿਦਿਆਰਥਣਾਂ ਦੀ ਸਨਮਾਨ ਰਸਮ ਦੌਰਾਨ ਮੁੱਖ ਮਹਿਮਾਨ ਹਰਮੇਸ਼ ਕੌਰ, ਪ੍ਰਧਾਨ ਰਜ਼ਨੀ ਸ਼ਰਮਾ, ਮੁੱਖ ਪ੍ਰਬੰਧਕ ਪ੍ਰਵੀਨ ਵਿਰਦੀ ਤੇ ਹੋਰ।

ਬੰਗਾ, 11 ਜਨਵਰੀ (ਮਨਜਿੰਦਰ ਸਿੰਘ ) ਪਿੰਡ ਪੱਦੀ ਪੱਟ ਵਾਲੀ ਵਿਖੇ ਵਿਰਦੀ ਪਰਿਵਾਰ ਵਲੋਂ ਧੀ ਅਨਾਇਸ਼ਾ ਦੀ ਲੋਹਡ਼ੀ ਸਬੰਧੀ ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦੇ ਬੈਨਰ ਹੇਠ ‘ਲੋਹਡ਼ੀ ਧੀਆਂ ਦੀ’ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਹੀਉਂ, ਲਧਾਣਾ ਉੱਚਾ, ਝੰਡੇਰ ਕਲਾਂ, ਕਰੀਹਾ, ਪੱਦੀ ਮੱਠਵਾਲੀ, ਗੋਬਿੰਦਪੁਰ ਦੇ ਸਰਕਾਰੀ ਸਕੂਲਾਂ ਤੋਂ ਪੁੱਜੀਆਂ ਵਿਦਿਆਰਥਣਾਂ ਨੇ ਧੀਆਂ ਦੇ ਸਤਿਕਾਰ ’ਚ ਗੀਤਾਂ ਦੀ ਛਹਿਬਰ ਲਾਈ। ਇਹਨਾ ’ਚ ਕ੍ਰਮਵਾਰ ਸਾਕਸ਼ੀ, ਰਿਚਾ, ਮਨਜੋਤ ਸਿੱਧੂ, ਏਕਮਪ੍ਰੀਤ, ਤਮੰਨਾ, ਅੰਜਲੀ, ਨਿਸ਼ਾ ਸ਼ਾਮਲ ਸਨ। ਇਹਨਾਂ ਵਿਦਿਆਰਥਣਾਂ ਵਲੋਂ ਧੀਆਂ ਦੀ ਆਮਦ ਦਾ ਨਿੱਘਾ ਸਵਾਗਤ ਕਰਨ ਅਤੇ ਉਹਨਾਂ ਲਈ ਘਾਤਕ ਸਮਾਜਿਕ ਕੁਰੀਤੀਆਂ ਖਿਲਾਫ਼ ਗੀਤਾਂ ਰਾਹੀਂ ਆਵਾਜ਼ ਬੁਲੰਦ ਕੀਤੀ ਗਈ।
              ਇਹਨਾਂ ਵਿਦਿਆਰਥਣਾਂ ਨੂੰ ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ, ਨਗਦੀ ਅਤੇ ਵਰਦੀਆਂ ਦੇ ਕੇੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਪਰਸ਼ਨ ਸ਼੍ਰੀਮਤੀ ਹਰਮੇਸ਼ ਕੌਰ ਸ਼ਾਮਲ ਹੋਏ। ਉਹਨਾਂ ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਦੇਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਹਰ ਖੇਤਰ ਵਿੱਚ ਨਾਮਣਾ ਖੱਟ ਕੇ ਧੀਆਂ ਨੇ ਅੱਜ ਆਪਣੇ ਮਾਪਿਆਂ ਦਾ ਕੌਮਾਂਤਰੀ ਪੱਧਰ ’ਤੇ ਸਿਰ ਉੱਚਾ ਕੀਤਾ ਹੈ। ਉਪਰੰਤ ਸੰਸਥਾ ਦੇ ਪ੍ਰਧਾਨ ਮੈਡਮ ਰਜਨੀ ਸ਼ਰਮਾ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕਰਦਿਆਂ ਦੱਸਿਆ ਕਿ ਨਵਜੋਤ ਸਾਹਿਤ ਸੰਸਥਾ ਵਲੋਂ ਮਨਾਏ ਜਾ ਰਹੇ ‘ਮਹਿਲਾ ਸ਼ਕਤੀਕਰਨ’ ਨੂੰ ਸਮਰਪਿਤ ਇਸ ਵਰ੍ਹੇ ਦਾ ਇਹ ਪਹਿਲਾ ਸਮਾਗਮ ਭਾਰੀ ਊਰਜਾ ਪ੍ਰਦਾਨ ਕਰੇਗਾ। ਉਪਰਤੰਤ ਅਨਾਇਸ਼ਾ ਵਿਰਦੀ ਦੇ ਪਡ਼ਦਾਦੀ ਬੀਬੀ ਗੁਰੋ ਦੇਵੀ, ਦਾਦੀ ਪ੍ਰਵੀਨ ਵਿਰਦੀ, ਨਾਨੀ ਜੋਗਿੰਦਰ ਕੌਰ ਅਤੇ ਮਾਤਾ ਮਲਿਕਾ ਵਿਰਦੀ ਦੀ ਅਗਵਾਈ ਵਿੱਚ ਸਨਮਾਨ ਰਸਮਾਂ ਨਿਭਾਈਆਂ ਗਈਆਂ।
                                ਸਮਾਗਮ ਦਾ ਸੰਚਾਲਨ ਨੀਰੂ ਜੱਸਲ ਅਤੇ ਅਮਰਜੀਤ ਜਿੰਦ ਨੇ ਸਾਂਝੇ ਤੌਰ ’ਤੇ ਨਿਭਾਇਆ। ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੰਗਾ ਇਕਾਈ ਦੇ ਕਾਰਜਕਾਰੀ ਪ੍ਰਧਾਨ ਜਤਿੰਦਰ ਕੌਰ ਮੂੰਗਾ, ਪੰਚਾਇਤ ਸੰਮਤੀ ਬੰਗਾ ਦੇ ਸਾਬਕਾ ਚੇਅਰਮੈਨ ਇੰਜ. ਹਰਮੇਸ਼ ਵਿਰਦੀ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸਕੱਤਰ ਸੁਰਜੀਤ ਮਜਾਰੀ, ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਆਦਿ ਨੇ ਕਿਹਾ ਕਿ ਮਹਿਲਾ ਵਰਗ ਦੇ ਹਿੱਤਾਂ ਦੀ ਸੁਰੱਖਿਆ ਤੋਂ ਬਿਨਾਂ ਸਮਾਜ ਦੀ ਸੁਰੱਖਿਆ ਅਸੰਭਵ ਹੈ। ਆਖਿਰ ਵਿੱਚ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਨੇ ਮਹਿਲਾ ਜੀਵਨ ਦੇ ਸੰਘਰਸ਼ ਅਤੇ ਪ੍ਰਾਪਤੀਆਂ ’ਤੇ ਰੌਸ਼ਨੀ ਪਾਉਂਦੇ ਸੱਭਿਆਰਕ ਗੀਤਾਂ ਰਾਹੀਂ ਸਮਾਜਿਕ ਪ੍ਰੀਵਰਤਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸੰਸਥਾ ਦੇ ਨੁਮਾਇੰਦੇ ਦਵਿੰਦਰ ਸਕੋਹਪੁਰੀ, ਚਮਨ ਮੱਲਪੁਰੀ, ਦੇਸ਼ ਰਾਜ ਬਾਲੀ, ਹਰੀ ਕਿਸ਼ਨ ਪਟਵਾਰੀ, ਦਵਿੰਦਰ ਬੇਗ਼ਮਪੁਰੀ, ਅਮਨਦੀਪ ਸਾਹਲੋਂ ਵੀ ਸ਼ਾਮਲ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...