ਬੰਗਾ12ਜਨਵਰੀ (ਮਨਜਿੰਦਰ ਸਿੰਘ):-ਬਲਾਕ ਸੰਮਤੀ ਬੰਗਾ ਦੇ ਸਾਬਕਾ ਚੇਅਰਮੈਨ ਹਰਮੇਸ਼ ਵਿਰਦੀ ਦੀ ਪੋਤਰੀ ਅਨਾਇਸ਼ਾ ਵਿਰਦੀ ਦੀ ਲੋਹੜੀ ਉਨ੍ਹਾਂ ਦੇ ਜੱਦੀ ਪਿੰਡ ਪੱਦੀ ਮੱਠਵਾਲੀ ਵਿਖੇ ਬਹੁਤ ਹੀ ਧੂਮਧਾਮ ਨਾਲ ਪਾਈ ਗਈ। ਇਸ ਮੌਕੇ ਮਿਸ਼ਨਰੀ ਲੋਕ ਗਾਇਕਾ ਪ੍ਰੇਮ ਲਤਾ ਨੇ ਮਿਸ਼ਨਰੀ ਗੀਤਾਂ ਨਾਲ ਹਾਜਰੀ ਲਗਵਾਈ। ਉਨ੍ਹਾਂ ਨੇ ਸਟੇਜ ਸਾਂਭਦੇ ਹੋਏ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ "ਐਸੀ ਲਾਲ ਤੁੱਝ ਬਿਨ ਕੌਣ ਕਰੇ" ਨਾਲ ਕੀਤੀ। ਇਸ ਉਪਰੰਤ ਉਨ੍ਹਾਂ "ਗੁਰੂ ਰਵਿਦਾਸ ਜੀ ਦੀ ਗੱਲ ਕਰਦੇ ਹਾਂ",,,,, ਡਾ ਭੀਮ ਰਾਓ ਅੰਬੇਦਕਰ ਜੀ ਬਾਰੇ ਗੀਤ ਪਾਵਰਫੁੱਲ ਗਰੇਟ ਭੀਮ ਸਿਰ ਝੁੱਕਦਾ ਤੇਰੇ ਅੱਗੇ,,, ਸਵਿਤਰੀ ਬਾਈ ਫੂਲੇ ਬਾਰੇ ਗੀਤ "ਸਵਿੱਤਰੀ ਫੂਲੇ ਕੀਤੀ ਵਿਦਿਆ ਦੀ ਲੋਅ",,, "ਬਾਵਾ ਸਾਹਿਬ ਦੀ ਉਂਗਲੀ ਦਾ ਸਮਝੋ ਸੰਸਦ ਵੱਲ ਇਸ਼ਾਰਾ" ਆਦਿ ਮਿਸ਼ਨਰੀ ਗੀਤ ਗਾ ਕੇ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਉਪਰੰਤ "ਸਭ ਦਿਲ ਦੀਆਂ ਗੱਲਾਂ ਬੁੱਝ ਲੈਂਦਾ ਏ ਮੇਰਾ ਸਤਿਗੁਰ ਕਾਂਸ਼ੀ ਵਾਲਾ",,, ਮਿਸ਼ਨਰੀ ਬੋਲੀਆਂ,,, "ਬੋਲ ਮਿੱਟੀ ਦਿਆ ਬਾਵਿਆ" ਆਦਿ ਸ਼ਾਨਦਾਰ ਗੀਤਾਂ ਦੀ ਪੇਸ਼ਕਾਰੀ ਕਰਕੇ ਆਪਣੀ ਬੁਲੰਦ ਆਵਾਜ਼ ਦਾ ਅਹਿਸਾਸ ਕਰਵਾਇਆ। ਇਸ ਮੌਕੇ ਮਾਤਾ ਗੁਰੋ ਦੇਵੀ , ਇੰਜ: ਹਰਮੇਸ਼ ਵਿਰਦੀ , ਪ੍ਰਵੀਨ ਵਿਰਦੀ , ਇੰਜ: ਪੰਕਜ ਵਿਰਦੀ, ਇੰਜ: ਮਲਿਕਾ ਵਿਰਦੀ , ਇੰਜ: ਵਿਸ਼ਾਲ ਵਿਰਦੀ , ਇੰਜ: ਹਰਸ਼ ਵਿਰਦੀ , ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਬੰਗਾ ਦੇ ਪ੍ਰਧਾਨ ਜਤਿੰਦਰ ਕੌਰ ਮੂੰਗਾ, ਜਨਰਲ ਸਕੱਤਰ ਨਵਕਾਂਤ ਭਰੋਮਜਾਰਾ,ਮੁੱਖ ਸਲਾਹਕਾਰ ਸੁਰਜੀਤ ਮਜਾਰੀ, ਸਕੱਤਰ ਪ੍ਰਵੀਰ ਅੱਬੀ , ਰਾਜ ਮਜਾਰੀ , ਸੰਤੋਖ ਜੱਸੀ , ਮਨਜਿੰਦਰ ਸਿੰਘ , ਸੰਜੀਵ ਭਨੋਟ , ਬਸਪਾ ਆਗੂ ਜੈ ਪਾਲ ਸੁੰਡਾ , ਸਰਪੰਚ ਮਨੋਹਰ ਕਮਾਮ, ਵਿਜੇ ਮਜਾਰੀ , ਸੋਨੂੰ ਸੱਲਣ , ਹਰਬੰਸ ਵਿਰਦੀ ਆਦਿ ਵੀ ਹਾਜਰ ਸਨ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment