ਬੰਗਾ /ਜਲੰਧਰ 15 ਜਨਵਰੀ (ਮਨਜਿੰਦਰ ਸਿੰਘ )
ਸ਼੍ਰੀ ਰਾਹੁਲ ਗਾਂਧੀ ਵਲੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਦਾਖ਼ਲ ਹੋਈ | ਬੰਗਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸੀਨੀਅਰ ਕਾਂਗਰਸ ਆਗੂ ਕੌਂਸਲਰ ਮੈਡਮ ਜਤਿੰਦਰ ਕੌਰ ਮੂੰਗਾ ਜਿਨ੍ਹਾਂ ਨੂੰ ਇਸ ਯਾਤਰਾ ਵਿੱਚ ਸਟੇਟ ਕਮੇਟੀ ਮੈਂਬਰ ਨਿਯੁਕਤ ਕਰਦੇ ਹੋਏ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਲੋਂ ਵਿਸੇਸ ਜਿੰਮੇਵਾਰੀ ਦਿਤੀ ਗਈ ਸੀ,ਉਹ ਅੱਜ ਆਪਣੇ ਸਾਥੀਆਂ ਸਮੇਤ ਜਲੰਧਰ ਲਾਇਲ ਪੁਰ ਖਾਲਸਾ ਕਾਲਜ ਵਿਖੇ ਇਸ ਯਾਤਰਾ ਵਿੱਚ ਸ਼ਾਮਲ ਹੋਏ ਜਿਥੇ ਉਨ੍ਹਾਂ ਵਲੋਂ ਵੱਖ ਵੱਖ ਤਰਾਂ ਦੀਆਂ ਵਿਸੇਸ ਜਿੰਮੇਵਾਰੀਆਂ ਨਿਭਾਈਆ ਗਈਆਂ |
No comments:
Post a Comment