ਬੰਗਾ 15ਜਨਵਰੀ (ਮਨਜਿੰਦਰ ਸਿੰਘ)ਬੰਗਾ ਸਿਟੀ ਪੁਲਿਸ ਵਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਟ੍ਰੈਫਿਕ ਹਫਤੇ ਦੇ ਸੰਬੰਧ ਵਿੱਚ ਬੱਸ ਸਟੈਂਡ ਬੰਗਾ ਚੋਂਕ ਵਿੱਚ ਟ੍ਰੈਫਿਕ ਜਾਗਰੂਕਤਾ ਕੈੰਪ ਲਗਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਐਚ ਓ ਬੰਗਾ ਥਾਣਾ ਸਿਟੀ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਐਸ ਐਸ ਪੀ ਸ਼੍ਰੀ ਭਾਗੀਰੱਥ ਮੀਨਾ ਆਈ ਪੀ ਐਸ ਦੇ ਹੁਕਮਾਂ ਅਤੇ ਡੀ ਐਸ ਪੀ ਸਬ ਡਵੀਸਨ ਬੰਗਾ ਸਰਵਣ ਸਿੰਘ ਬੱਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਕੈੰਪ ਦੁਆਰਾ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ |
ਐਸ ਐਚ ਓ ਨੇ ਇਸ ਮੌਕੇ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਾ ਸਭ ਲਈ ਅਤੀ ਜਰੂਰੀ ਹੈ ਤਾਂ ਜੋ ਹਾਦਸਿਆਂ ਤੋਂ ਬੱਚਿਆਂ ਜਾ ਸਕੇ ਉਨ੍ਹਾਂ 2 ਪਹੀਆ ਵਾਹਨਾਂ ਵਾਲਿਆਂ ਨੂੰ ਹੈਲਮਟ ਅਤੇ ਚਾਰ ਜਾ ਵੱਧ ਪਹੀਆ ਵਾਲਿਆਂ ਨੂੰ ਸੀਟ ਬੈਲਟ ਲੱਗਾ ਕੇ ਵਾਹਨ ਚਲਾਉਣ ਦੀ ਅਪੀਲ ਕੀਤੀ |ਉਨ੍ਹਾਂ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ 18 ਸਾਲ ਦੇ ਬੱਚੇ ਜਿਨ੍ਹਾਂ ਦੇ ਡ੍ਰਾਈਵਿੰਗ ਲਾਇਸੈਂਸ ਨਹੀਂ ਬਣੇ ਉਨ੍ਹਾਂ ਨੂੰ ਮੋਟਰ ਸਾਈਕਲ/ਸਕੂਟਰ ਬਿਲਕੁਲ ਵੀ ਨਾ ਚਲਾਉਣ ਦੇਣ ਨਹੀਂ ਤਾਂ ਉਨ੍ਹਾਂ ਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ |ਉਨ੍ਹਾਂ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰਖਦੇ ਹੋਏ ਰਾਤ ਸਮੇਂ ਸਫਰ ਤੋਂ ਪ੍ਰਹੇਜ ਕਰਨ ਦੀ ਵੀ ਸਲਾਹ ਦਿਤੀ | ਇਸ ਮੌਕੇ ਟ੍ਰੈਫਿਕ ਪੁਲਿਸ ਤੋਂ ਏ ਐਸ ਆਈ ਅਜੇ ਭਾਰਤੀ, ਐਚ ਸੀ ਸਤਨਾਮ ਸਿੰਘ ਬੰਗਾ ਥਾਣਾ ਸਿਟੀ ਪੁਲਿਸ ਤੋਂ ਏ ਐਸ ਆਈ ਬਲਦੇਵ ਰਾਜ,ਏ ਐਸ ਆਈ ਰਾਜ ਕੁਮਾਰ ਅਤੇ ਏ ਐਸ ਆਈ ਰਾਮ ਲਾਲ ਪਬਲਿਕ ਵਿੱਚ ਕੁਲਵਿੰਦਰ ਕੌਰ ਗੋਸਲ, ਬਾਬਾ ਰੇਸ਼ਮ ਸਿੰਘ ਅਤੇ ਹੋਰ ਰਾਹਗੀਰ ਆਦਿ ਹਾਜਰ ਸਨ |
No comments:
Post a Comment