Thursday, March 16, 2023

ਬੰਗਾ ਸਿਟੀ ਪੁਲਿਸ ਵੱਲੋਂ ਨਸੀਲੀਆਂ ਗੋਲੀਆਂ ਸਮੇਤ ਇਕ ਕਾਬੂ,ਮਾਮਲਾ ਦਰਜ

ਬੰਗਾ16 ਮਾਰਚ (ਮਨਜਿੰਦਰ ਸਿੰਘ ) ਬੰਗਾ ਥਾਣਾ ਸਿਟੀ ਪੁਲਿਸ ਵੱਲੋਂ 50 ਨਸੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਮੁੱਖ ਥਾਣਾ ਅਫ਼ਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਰਾਮ ਲਾਲ ਸਮੇਤ ਏ ਐਸ ਆਈ ਮਹਿੰਦਰ ਪਾਲ ਸੀਨੀਅਰ ਸਿਪਾਹੀ ਤਰਨਜੀਤ ਸਿੰਘ ਅਤੇ ਪੰਜਾਬ ਹੋਮ ਗਾਰਡ ਜਵਾਨ ਅਮਨਦੀਪ ਜੱਸੀ ਪ੍ਰਾਈਵੇਟ ਗੱਡੀ ਤੇ ਗਸਤ ਕਰ ਰਹੇ ਸਨ ਜਦੋਂ ਪੁਲਿਸ ਪਾਰਟੀ ਜੀਂਦੋਵਾਲ ਪੈਟਰੋਲ ਪੰਪ ਦੇ ਸਾਹਮਣੇ ਰੇਲਵੇ ਲਾਈਨ ਵੱਲ ਨੂੰ ਜਾਂਦੀ ਲਿੰਕ ਰੋਡ ਤੇ ਪੁੱਜੀ ਤਾਂ ਇਕ ਸਰਦਾਰ ਵਿਅਕਤੀ ਰੇਲਵੇ ਲਾਈਨਾਂ ਵੱਲੋਂ ਆਉਂਦਾ ਦਿਖਾਈ ਦਿੱਤਾ ਇਸ ਨੇ ਸਾਹਮਣੇ ਤੋਂ ਪੁਲਿਸ ਪਾਰਟੀ ਨੂੰ ਆਉਂਦੇ ਦੇਖ ਕੇ ਘਬਰਾ ਕੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਪਾਰਦਰਸ਼ੀ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਸੱਜੇ ਪਾਸੇ ਘਾਹ ਫੂਸ ਤੇ ਸੁੱਟ ਦਿੱਤਾ ਅਤੇ ਪਿੱਛੇ ਨੂੰ ਮੁੜ ਪਿਆ ਜਿਸ ਨੂੰ ਏ ਐਸ ਆਈ ਰਾਮ ਲਾਲ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਸਕੀਰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗਾਂਧੀ ਨਗਰ ਬੰਗਾ ਦੱਸਿਆ ਜਿਸ ਵੱਲੋਂ ਸੁੱਟੇ ਹੋਏ ਲਿਫ਼ਾਫ਼ੇ ਵਿਚੋਂ 50 ਨਸੀਲੀਆਂ ਗੋਲ਼ੀਆਂ ਮਾਰਕਾ ਅਟੀਜੋਲਾਮ .50 ਟੈਬਲੈੱਟ ਜਿਨ੍ਹਾਂ ਦੇ ਬੈਚ ਨੰਬਰ ਮਿਟਾਏ ਹੋਏ ਸਨ ਬਰਾਮਦ ਹੋਈਆ ।ਮਹਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਰਾਮ ਲਾਲ ਵੱਲੋਂ ਮੁਕੱਦਮਾ ਨੰਬਰ 22 ਥਾਣਾ ਸਿਟੀ ਬੰਗਾ ਵਿਖੇ ਅਧੀਨ ਧਾਰਾ 22 ਐਨ ਡੀ ਪੀ ਸੀ ਐਸ ਐਕਟ ਦਰਜ ਕਰਕੇ ਦੋਸੀ ਨੂੰ ਗ੍ਰਿਫ਼ਤਾਰ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ ਹੈ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...