ਬੰਗਾ 17 ਮਾਰਚ (ਮਨਜਿੰਦਰ ਸਿੰਘ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੈਂਸਾਂ ਵਿਖੇ ਰਘਬੀਰ ਸਿੰਘ ਅਤੇ ਚਰਨਜੀਤ ਕੌਰ ਦੇ ਵਿਸੇਸ ਉਪਰਾਲੇ ਨਾਲ ਬਾਗਬਾਨੀ ਵਿਭਾਗ ਪੰਜਾਬ ਬਲਾਕ ਬੰਗਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਵਾਂਸ਼ਹਿਰ ਵਲੋਂ ਕਿਸਾਨਾਂ ਨੂੰ ਬਾਗਬਾਨੀ ਅਤੇ ਹੋਰ ਲਾਹੇਵੰਦ ਖੇਤੀ ਅਤੇ ਹੋਰ ਧੰਦਿਆਂ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸੇਸ ਕੈੰਪ ਲਗਾਇਆਂ ਗਿਆ| ਇਸ ਮੌਕੇ ਮੁਖ ਮਹਿਮਾਨ ਵਜੋਂ ਪਹੁੰਚੇ ਡਾ:ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬੰਗਾ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜੇ ਕਿਸਾਨ ਵੀਰ ਸਬਜ਼ੀਆਂ ਦੀ ਖੇਤੀ ਕਰਨ ਤਾ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਢਾਈ ਕਿਲੇ ਖੇਤੀ ਤੇ 20 ਹਜਾਰ ਰੁਪਿਆ ਸਬਸਿਡੀ ਦਿਤੀ ਜਾਂਦੀ ਹੈ ਇਸੇ ਤਰਾਂ ਮਧੂ ਮੱਖੀਆਂ ਪਾਲਣ ਵਾਲਿਆਂ ਨੂੰ ਇਕ ਬਕਸਾ ਖ਼ਰੀਦਣ ਤੇ 16 ਸੋ ਰੁਪਿਆ ਸਬਸਿਡੀ ਦਿਤੀ ਜਾਵੇਗੀ ਇਕ ਕਿਸਾਨ 50 ਬਕਸੇ ਤੇ ਸਬਸਿਟੀ ਲੈ ਸਕਦਾ ਹੈ| ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਖੇਤੀ ਦੀ ਐਮ ਐਸ ਪੀ ਤੋਂ ਵੱਧ ਪੈਸੇ ਸਬਜ਼ੀਆਂ ਦੀ ਖੇਤੀ ਤੋਂ ਕਮਾਇਆ ਜਾ ਸਕਦਾ ਹੈ| ਜੇ ਕਿਸਾਨ ਮਿਹਨਤ ਨਾਲ ਖੇਤੀ ਕਰਨ ਤਾ ਰਵਾਇਤੀ ਕਣਕ ਝੋਨੇ ਦੀ 10 ਹਜਾਰ ਦੀ ਕਮਾਈ ਦੀ ਜਗ੍ਹਾ ਤੇ ਸਬਜ਼ੀਆਂ ਬੀਜ ਕੇ 1 ਲੱਖ ਰੁਪਿਆ ਕਮਾਈ ਕਰ ਸਕਦੇ ਹਨ |ਉਨ੍ਹਾਂ ਛੋਟੇ ਕਿਸਾਨਾਂ ਨੂੰ ਛੋਟੇ ਟ੍ਰੈਕਟਰ ਲੈਣ ਤੇ ਸਬਸਿਡੀ ਅਤੇ ਬਾਗ਼ ਲਾਉਣ ਤੇ ਵੀ ਸਬਸਿਡੀ ਬਾਰੇ ਜਾਣੂ ਕਰਾਇਆ| ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਾਨੂ ਵੱਡੀਆਂ ਤਨਖਾਹਾ ਦੇ ਕੇ ਤੁਹਾਡੀ ਸੇਵਾ ਲਈ ਰੱਖਿਆ ਹੈ ਇਸ ਲਈ ਸਾਡੇ ਕੋਲ ਆਓ ਅਤੇ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਓ |ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਨਵਾਂਸ਼ਹਿਰ ਤੋਂ ਪਹੁੰਚੇ ਡਾ ਬਲਜੀਤ ਸਿੰਘ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੁਦਰਤੀ ਖੇਤੀ ਦੇ ਕਨਸੇਪਟ ਅਨੁਸਾਰ,ਖੇਤੀ ਵਿਚ ਵਰਤੀ ਜਾਂਦੀ ਹਰ ਚੀਜ ਖੇਤ ਵਿੱਚੋ ਹੀ ਪੈਦਾ ਕੀਤੀ ਜਾਂਦੀ ਹੈ ਕੋਈ ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ |ਇਸ ਮੌਕੇ ਕੇ ਵੀ ਕੇ ਦੇ ਅਸਿਸਟੈਂਟ ਪ੍ਰੋਫ਼ ਮੈਡਮ ਆਰਤੀ ਵਰਮਾ ਨੇ ਗਰੇਲ਼ੂ ਬਗੀਚੀ ਲਗਾ ਕੇ ਆਪਣੇ ਖਾਣ ਦੀ ਸਬਜ਼ੀ ਅਤੇ ਦਾਲਾਂ ਵਗੈਰਾ ਆਪ ਪੈਦਾ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਬਾਜ਼ਾਰ ਵਿੱਚੋ ਜੋ ਸਬਜ਼ੀ ਖਰੀਦੀ ਜਾਂਦੀ ਹੈ ਉਸ ਉਪਰ ਬੇਲੋੜੀ ਸਪਰੇ ਕੀਤੀ ਜਾਂਦੀ ਹੈ ਜਿਸ ਦੇ ਖਾਣ ਨਾਲ ਭਿਆਨਕ ਬਿਮਾਰੀਆਂ ਜਨਮ ਲੈਂਦੀਆਂ ਹਨ|ਉਨ੍ਹਾਂ ਦੱਸਿਆ ਕਿ ਇਕ ਖੋਜ ਅਨੁਸਾਰ ਹਰੇਕ ਵਿਅਕਤੀ ਨੂੰ ਨਿਰੋਗ ਰਹਿਣ ਲਈ 300 ਗ੍ਰਾਮ ਸਬਜ਼ੀ ਰੋਜਾਨਾ ਖਾਣੀ ਚਾਹੀਦੀ ਹੈ ਜਿਸ ਵਿਚ ਹਰ ਤਰ੍ਹਾਂ ਦੀ ਸਬਜ਼ੀ ਹੋਣੀ ਚਾਹੀਦੀ ਹੈ|ਪਿੰਡ ਦੀ ਉਦਮੀ ਕਿਸਾਨ ਅਤੇ ਸਮਾਜ ਸੇਵਕਾ ਮੈਡਮ ਚਰਨਜੀਤ ਕੌਰ ਨੇ ਇਸ ਮੌਕੇ ਆਏ ਹੋਏ ਮਹਿਮਾਨਾਂ,ਅਤੇ ਕਿਸਾਨਾਂ ਦਾ ਧੰਨਵਾਦ ਕੀਤਾ| ਬਾਗਬਾਨੀ ਵਿਭਾਗ ਵਲੋਂ ਇਸ ਮੌਕੇ ਸਬਜ਼ੀ ਦੀਆਂ ਮਿੰਨੀ ਕਿੱਟਾ ਵੀ ਵੰਡੀਆਂ ਗਈਆਂ|ਇਸ ਮੌਕੇ ਰਘਬੀਰ ਸਿੰਘ, ਚਰਨਜੀਤ ਕੌਰ,ਬਲਦੀਸ਼ ਕੌਰ ਬੰਗਾ,ਗੁਰਦੀਪ ਸੈਣੀ, ਗਗਨ ਦੀਪ ਸਿੰਘ,ਕਮਲਦੀਪ ਸਿੰਘ,ਸਤਿੰਦਰ ਸਿੰਘ,ਪਰਮਜੀਤ ਸਿੰਘ,ਗੁਰਵਿੰਦਰ ਸਿੰਘ,ਕਸ਼ਮੀਰ ਸਿੰਘ,ਸੰਤੋਖ ਸਿੰਘ,ਸ਼ਿਵ ਕੁਮਾਰ,ਕੁਲਬੀਰ ਸਿੰਘ,ਕਮਲਪ੍ਰੀਤ ਸਿੰਘ,ਤਰਸੇਮ ਲਾਲ,ਬਲਬੀਰ ਕੌਰ,ਭੁਪਿੰਦਰ ਕੌਰ,ਰਾਜਵਿੰਦਰ ਕੌਰ,ਮਨਦੀਪ ਕੌਰ,ਗੁਰਿੰਦਰ ਜੀਤ ਕੌਰ ਅਤੇ ਗੁਰਨਾਮ ਸਿੰਘ ਆਦਿ ਹਾਜਰ ਸਨ|
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment