Sunday, April 30, 2023

ਪੁਲਿਸ ਵਲੋਂ ਭਗੋੜਾ ਕਾਤਲ 48 ਘੰਟੇ ਵਿੱਚ ਕਾਬੂ :

ਬੰਗਾ 30,ਅਪ੍ਰੈਲ (ਮਨਜਿੰਦਰ ਸਿੰਘ )ਜਿਲਾ ਨਵਾਂਸ਼ਹਿਰ ਦੀ  ਪੁਲਿਸ ਨੇ 48 ਘੰਟਿਆਂ ਦੇ ਅੰਦਰ ਕਾਤਲ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬੰਗਾ ਸਬ ਡਵੀਜ਼ਨ ਦੇ ਡੀ,ਐਸ,ਪੀ ਸਰਵਣ ਸਿੰਘ ਬਲ  ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਬਹਿਰਾਮ ਅਧੀਨ ਪੈਂਦੇ ਪਿੰਡ ਮੇਹਲੀ ਦੇ ਰਹਿਣ ਵਾਲੇ ਕਿਰਪਾਲ ਸਿੰਘ ਉਰਫ ਪਾਲਾ ਦਾ ਦੋ ਦਿਨ ਪਹਿਲਾਂ ਉਸਦੇ ਹੀ ਦੋਸਤ ਵਿਕਰਮਜੀਤ ਸਿੰਘ ਉਰਫ ਵਿੱਕੀ ਨੇ ਲੋਹੇ ਦੀ ਰਾਡ ਨਾਲ ਕਤਲ ਕਰ ਦਿੱਤਾ ਸੀ।ਮਿਰਤਕ ਦੇ ਲੜਕੇ ਸੰਦੀਪ ਸਿੰਘ  ਦੇ ਬਿਆਨਾਂ 'ਤੇ ਪੁਲਿਸ ਨੇ ਧਾਰਾ 302 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਉਨ੍ਹਾਂ ਦੱਸਿਆ ਕਿ ਸ਼੍ਰੀ ਭਾਗੀਰਥ ਸਿੰਘ ਮੀਨਾ ਐਸ ਐਸ ਪੀ ਐਸ ਬੀ ਐਸ ਨਗਰ ਦੀਆਂ ਹਦਾਇਤਾਂ ਤੇ ਮੇਰੀ ਸੁਪਰਵੀਸਨ ਵਿੱਚ ਇੰਚਾਰਜ ਸੀ ਆਈ ਏ ਸਟਾਫ ਨਵਾਂਸ਼ਹਿਰ ਅਵਤਾਰ ਸਿੰਘ ਅਤੇ ਥਾਣਾ ਬਹਿਰਾਮ ਦੇ ਐਸ ਐਚ ਓ ਰਾਜੀਵ ਕੁਮਾਰ ਦੀਆਂ ਟੀਮ ਗਠਿਤ ਕੀਤੀਆਂ ਗਈਆਂ ਦੋਨਾਂ ਟੀਮਾਂ ਨੇ 48 ਘੰਟੇ ਦੇ ਅੰਦਰ ਦੋਸ਼ੀ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਜੀਰਕਪੁਰ ਤੋਂ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੀ ਗਈ ਕਾਰ ਪੀ ਬੀ 91ਪੀ 9906 ਵੀ ਬ੍ਰਾਮਦ ਕਰ ਲਈ ਹੈ |ਉਪ ਪੁਲਿਸ ਕਪਤਾਨ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਹਾਂਸਲ ਕਰਨ ਉਪਰੰਤ ਡੁੰਗਾਈ ਵਿੱਚ ਪੁੱਛ ਗਿੱਛ ਕੀਤੀ ਜਾਵੇਗੀ | ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...