Sunday, April 30, 2023

ਸਫਲਤਾ ਹਾਸਲ ਕਰਨ ਲਈ ਯਥਾਰਤ ਨਾਲ ਜੁਡ਼ ਕੇ ਉਸਾਰੂ ਰਾਹੇ ਤੁਰਨ ਦੀ ਲੋੜ - ਇੰਦਰਬੀਰ ਸਿੰਘ ਆਈਪੀਐਸ******"ਸਿੱਖ ਨੈਸ਼ਨਲ ਕਾਲਜ ਬੰਗਾ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਬੰਗਾ, 30 ਅਪ੍ਰੈਲ(ਮਨਜਿੰਦਰ ਸਿੰਘ )

ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਜਮਾਤਾਂ ਦੀਆਂ ਪ੍ਰੀਖਿਆਵਾਂ ਵਿੱਚ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਹਨਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚੋਂ ਪਹਿਲੇ ਸਥਾਨ ਹਾਸਲ ਕਰਨ ਵਾਲੇ ਅਮਨਜੀਤ ਕੌਰ ਐਮਏ ਅੰਗਰੇਜ਼ੀ, ਸੁਖਜਿੰਦਰ ਸਿੰਘ ਬੀਬੀਏ, ਅਰਨਜੋਤ ਕੌਰ ਬੀਐਸਸੀ ਮੈਡੀਕਲ, ਹਰਜਾਪ ਸਿੰਘ ਡੀਸੀਐਮ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਮੈਰਿਟ ਹਾਸਲ ਕਰਨ ਵਾਲੇ 61 ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਆਈਪੀਐਸ ਅਧਿਕਾਰੀ ਇੰਦਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਆਪਣੇ ਸੰਬੋਧਨ ਵਿੱਚ ਜ਼ਿੰਦਗੀ ਦੀ ਸ਼ਫਲਤਾ ਲਈ ਯਥਾਰਤ ਨਾਲ ਜੁਡ਼ੇ ਰਹਿ ਕੇ ਉਸਾਰੂ ਮਿਸ਼ਨ ’ਤੇ ਚੱਲਣ ਦੀ ਲੋਡ਼ ’ਤੇ ਜ਼ੋਰ ਦਿੱਤਾ। ਉਹਨਾਂ ਆਪਣੀ ਜਨਮ ਭੂਮੀਂ ਬੰਗਾ ’ਚ ਮੁੱਢਲੇ ਸੰੰਘਰਸ਼ ਅਤੇ ਸਫ਼ਲਤਾ ਤੱਕ ਦੇ ਸਫ਼ਰ ਬਾਰੇ ਵੀ ਯਾਦਾਂ ਦੀ ਸਾਂਝ ਪਾਈ। ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਸਵਾਗਤੀ ਸ਼ਬਦ ਆਖਦਿਆਂ ਕਾਲਜ ਦੀਆਂ ਸਿੱਖਿਆ ਅਤੇ ਹੋਰ ਖੇਤਰਾਂ ’ਚ ਕੀਤੀਆਂ ਪ੍ਰਾਪਤੀਆਂ ’ਤੇ ਰੌਸ਼ਨੀ ਪਾਈ।
ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ਵਿੱਚ ਪੰਜਾਬ ਮਾਰਕਫ਼ੈੱਡ ਦੇ ਸਾਬਕਾ ਚੇਅਰਮੈਨ ਮਲਕੀਅਤ ਸਿੰਘ ਬਾਹਡ਼ੋਵਾਲ, ਕਰਨ ਹਸਪਤਾਲ ਬੰਗਾ ਦੇ ਸੰਸਥਾਪਕ ਡਾ. ਬਖਸ਼ੀਸ਼ ਸਿੰਘ, ਕਾਲਜ ਦੀ ਸਥਾਨਕ ਇਕਾਈ ਦੇ ਨੁਮਾਇੰਦੇ ਜਰਨੈਲ ਸਿੰਘ ਪੱਲੀ ਝਿੱਕੀ, ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਜੱਥੇਬੰਦੀ ਦੇ ਪ੍ਰਧਾਨ ਪ੍ਰੋ. ਪ੍ਰਗਣ ਸਿੰਘ ਅਟਵਾਲ, ਸ਼ਹੀਦ ਭਗਤ ਸਿੰਘ ਆਦਰਸ਼ ਸਕੂਲ ਖਟਕਡ਼ ਕਲਾਂ ਦੇ ਪ੍ਰਿੰਸੀਪਲ ਰਾਜਬਿੰਦਰ ਕੌਰ ਬੈਂਸ ਵੀ ਸ਼ਾਮਲ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...