Saturday, April 1, 2023

ਲਾਇਨ ਕਲੱਬ ਬੰਗਾ ਨਿਸ਼ਚੇ ਅਤੇ ਲਾਇਨ ਕਲੱਬ ਕੋਵੈਂਟਰੀ ਗੋਡੀਵਾ ਯੂਕੇ ਵਲੋਂ ਮੁਫ਼ਤ ਅੱਖਾਂ ਦਾ ਅਪ੍ਰੇਸ਼ਨ ਕੈੰਪ ਅਤੇ ਹੋਰ ਪ੍ਰੋਜੈਕਟ ਲਾਏ :

ਬੰਗਾ 1 ਅਪ੍ਰੈਲ (ਮਨਜਿੰਦਰ ਸਿੰਘ )
ਅੱਜ ਲਾਇਨ ਕਲੱਬ ਬੰਗਾ ਨਿਸ਼ਚੇ ਅਤੇ ਇੰਟਰਨੈਸ਼ਨਲ ਲਾਇਨ ਕਲੱਬ ਕੋਵੈਂਟਰੀ ਗੋਡੀਵਾ ਯੂਕੇ ਵੱਲੋਂ ਲਾਇਨ ਕਲੱਬ ਕੋਵੈਂਟਰੀ ਗੋਡੀਵਾ ਯੂਕੇ ਦੇ ਟੇਲ ਟਵਿਸਟਰ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਬੌਬ ਸ਼ਾਰਦਾ ਦੇ ਵਿਸ਼ੇਸ਼ ਸਹਿਯੋਗ ਨਾਲ ਲਾਇਨ ਕਲੱਬ ਬੰਗਾ ਨਿਸ਼ਚੇ ਦੇ ਪ੍ਰਧਾਨ ਲਾਇਨ ਧੀਰਜ ਕੁਮਾਰ ਮੱਕੜ ਦੀ ਅਗਵਾਈ ਹੇਠ ਪਿੰਡ ਥਾਂਦੀਆ ਵਿਖੇ ਲਾਇਨ ਕਲੱਬ ਇੰਟਰਨੈਸ਼ਨਲ ਦੇ ਤਿੰਨ ਮੁੱਖ ਪ੍ਰੋਜੈਕਟ  ਕੀਤੇ ਗਏ, ਜਿਸ ਵਿੱਚ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ, ਸ਼ੂਗਰ ਦੀ ਜਾਂਚ ਅਤੇ ਜਾਗਰੂਕਤਾ ਅਤੇ ਲੰਗਰ ਦੇ ਪ੍ਰੋਜੈਕਟ ਲਗਾਏ ਗਏ। ਇਸ ਵਿਸ਼ੇਸ਼ ਸਮਾਗਮ ਦੌਰਾਨ ਜ਼ਿਲ੍ਹਾ 321-ਡੀ ਦੇ ਗਵਰਨਰ ਲਾਇਨ ਦਵਿੰਦਰ ਪਾਲ ਅਰੋੜਾ, ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਹਰੀਸ਼ ਬੰਗਾ, ਰੀਜ਼ਨ ਚੇਅਰਮੈਨ ਲਾਇਨ ਹਰਮੇਸ਼ ਤਲਵਾਰ ਅਤੇ ਉਨ੍ਹਾਂ ਦੇ ਸਾਥੀ ਲਾਇਨ ਮੈਂਬਰ ਅਤੇ ਜ਼ੋਨ ਚੇਅਰਮੈਨ ਲਾਇਨ ਗੁਲਸ਼ਨ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਵਿਸ਼ੇਸ਼ ਪ੍ਰੋਜੈਕਟ ਦੌਰਾਨ 300 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। 42 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ, 200 ਤੋਂ ਵੱਧ ਮਰੀਜ਼ਾਂ ਦਾ ਸ਼ੂਗਰ ਚੈੱਕਅਪ ਅਤੇ ਜਾਗਰੂਕਤਾ ਕੀਤੀ ਗਈ। ਇਸ ਵਿਸ਼ੇਸ਼ ਪ੍ਰੋਜੈਕਟ ਦੌਰਾਨ ਯੂ.ਕੇ. ਤੋਂ ਲਾਇਨ ਬੌਬ ਸ਼ਾਰਦਾ ਦੀ ਪਤਨੀ ਸੋਨੀਆ ਸ਼ਾਰਦਾ, ਬੇਟੀ ਸ਼ਰੀਨਾ ਸ਼ਾਰਦਾ, ਦਵਿੰਦਰ ਮਾਣਕੂ, ਸੁਰਿੰਦਰ ਮਾਣਕੂ ਅਤੇ ਸੌਦਾਗਰ ਸਿੰਘ ਨਾਗਰਾ ਸ਼ਾਮਲ ਹੋਏ। ਇਸ ਪ੍ਰੋਜੈਕਟ ਦੌਰਾਨ ਲਾਇਨ ਕਲੱਬ ਬੰਗਾ ਨਿਸ਼ਚੇ ਦੇ  ਚਾਰਟਰ ਪ੍ਰਧਾਨ ਲਾਇਨ ਬਲਬੀਰ ਸਿੰਘ ਰਾਏ, ਜਨਰਲ ਸਕੱਤਰ ਲਾਇਨ ਲਖਵੀਰ ਰਾਮ, ਪਬਲਿਕ ਰਿਲੇਸ਼ਨ ਅਫ਼ਸਰ ਲਾਇਨ ਜਸਪਾਲ ਸਿੰਘ,  ਸਾਬਕਾ ਪ੍ਰਧਾਨ ਲਾਇਨ ਸੁਭਾਸ਼, ਪ੍ਰੈੱਸ ਸਕੱਤਰ ਲਾਇਨ ਮਨਜਿੰਦਰ ਸਿੰਘ, ਲਾਇਨ ਰੋਹਿਤ ਚੋਪੜਾ, ਲਾਇਨ ਪਵਨ ਕੁਮਾਰ, ਲਾਇਨ ਗੁਰਵਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਮੈਂਬਰ  ਪਿੰਡ ਥਾਂਦੀਆ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...