ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ10ਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ| ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਮੰਜੂ ਬਾਲਾ ਮੋਹਨ ਨੇ ਦੱਸਿਆ ਜੈਨ ਸਕੂੂਲ ਦੇ 71 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ।ਜੈਨ ਸਕੂਲ ਦਾ ਵਿਦਿਆਰਥੀ ਅਕਾਸ ਸਲਣ 586/650(90%) ਅੰਕ ਲੈ ਕੇ ਪਹਿਲੇ ਨੰਬਰ ਤੇ ਰਿਹਾ ਰਾਹੁਲ ਲੀਲ570(88%) ਨੰਬਰ ਲੈ ਕੇ ਦੂਸਰੇ ਸਥਾਨ ਤੇ ਰਿਹਾ।ਕੋਮਲ 551 (84.7%) ਨੰਬਰ ਲੈ ਕੇ ਤੀਸਰੇ ਸਥਾਨ ਤੇ ਰਹੀ|ਸਕੂਲ ਦੇ 47 ਬੱਚਿਆਂ ਨੇ ਫਸਟ ਡਿਵੀਜ਼ਨ ਹਾਸਲ ਕੀਤੀ।24,ਬੱਚਿਆਂ ਨੇ ਸੈਕਿਡ ਡਵੀਜਨ ਹਾਸਲ ਕੀਤੀ।ਸਕੂਲ ਪ੍ਰਿੰਸੀਪਲ ਮੰਜੂ ਬਾਲਾ ਨੇ ਵਿਦਿਆਰਥੀਆਂ ਅਤੇ ਅਧਿਆਪਿਕਾ ਨੂੰ ਵਧਾਈ ਦਿੱਤੀ| ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਜੇ. ਡੀ ਜੈਨ ਪ੍ਰਧਾਨ ਕਮਲ ਜੈਨ ਮੈਨਜਰ ਸੰਜੀਵ ਜੈਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ|
Saturday, May 27, 2023
ਭਾਜਪਾ ਮੰਡਲ ਬੰਗਾ ਦੀ ਹੋਈ ਅਹਿਮ ਮੀਟਿੰਗ*****:ਹੁਣ ਦੇਸ਼ ਦੇ ਨਹੀਂ ਬਲਕਿ ਪੂਰੇ ਵਿਸ਼ਵ ਦੇ ਲੀਡਰ ਬਣ ਗਏ ਹਨ ਮੋਦੀ ਜੀ---ਬਜਾਜ
ਭਾਜਪਾ ਮੰਡਲ ਬੰਗਾ ਦੀ ਇੱਕ ਅਹਿਮ ਮੀਟਿੰਗ ਬੰਗਾ ਦੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਹੋਈ। ਜਿਸ ਵਿੱਚ ਮੈਡਮ ਲਖਵਿੰਦਰ ਕੌਰ ਗਰਚਾ ਜਿਲ੍ਹਾ ਪ੍ਰਭਾਰੀ ਨਵਾਂਸ਼ਹਿਰ , ਜਿਲ੍ਹਾ ਪ੍ਰਧਾਨ ਅਸ਼ੋਕ ਬਾਠ , ਜਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ , ਜਿਲ੍ਹਾ ਮੀਤ ਪ੍ਰਧਾਨ ਹਿੰਮਤ ਤੇਜਪਾਲ , ਦਿਨੇਸ਼ ਭਾਰਦਵਾਜ ਜਿਲ੍ਹਾ ਮਹਾਂਮੰਤਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਿਲ੍ਹਾ ਪ੍ਰਭਾਰੀ ਲਖਵਿੰਦਰ ਕੌਰ ਗਰਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਜਲੰਧਰ ਦੀ ਲੋਕ ਸਭਾ ਦੀ ਜਿਮਨੀ ਚੋਣ ਦਾ ਜਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਰੇ ਕਨੂੰਨ ਛਿੱਕੇ ਟੰਗ ਕੇ , ਸਾਰੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਬੇਸ਼ੱਕ ਜਲੰਧਰ ਲੋਕ ਸਭਾ ਸੀਟ ਤੇ ਜਿੱਤ ਦਰਜ ਕੀਤੀ ਪਰ ਭਾਜਪਾ ਨੇ ਧੱਕੇਸ਼ਾਹੀ ਹੋਣ ਦੇ ਬਾਵਜੂਦ ਦੋ ਵਿਧਾਨ ਸਭਾ ਤੇ ਸ਼ਾਨਦਾਰ ਜਿੱਤ ਦਰਜ ਕਰਕੇ ਝਾੜੂ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਜਿਲ੍ਹਾ ਜਨਰਲ ਸਕੱਤਰ ਅਤੇ ਹਲਕਾ ਬੰਗਾ ਇੰਚਾਰਜ ਪ੍ਰਿਤਪਾਲ ਬਜਾਜ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋ ਗਏ ਹਨ। 9 ਸਾਲ ਦੀਆਂ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਲੋਕਾਂ ਤੱਕ ਲੈ ਕੇ ਜਾਣਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਨੂੰ 30 ਮਈ ਤੋਂ 30 ਜੂਨ ਤੱਕ ਪਾਰਟੀ ਜਨ ਜਨ ਤੱਕ ਪਾਰਟੀ ਦੀਆਂ ਕੀਤੀਆਂ ਉਪਲੱਬਧੀਆਂ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੀ ਹੁਣ ਦੇਸ਼ ਦੇ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਹਰਮਨ ਪਿਆਰੇ ਨੇਤਾ ਬਣ ਚੁੱਕੇ ਹਨ।ਇਸ ਮੌਕੇ ਪਾਰਟੀ ਦੀ ਗੁੱਟਬੰਦੀ ਵੀ ਸਾਹਮਣੇ ਆਈ। ਪਾਰਟੀ ਦਾ ਇੱਕ ਵਿਸ਼ੇਸ਼ ਧੜਾ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ। ਜਿਸ ਸਬੰਧੀ ਪਾਰਟੀ ਪ੍ਰਭਾਰੀ ਨੇ ਕਿਹਾ ਕਿ ਇਸ ਨੂੰ ਜਲਦ ਸੁਲਝਾ ਲਿਆ ਜਾਵੇਗਾ। ਪਾਰਟੀ ਅੰਦਰ ਗੁੱਟ ਬਾਜੀ ਖਤਮ ਕੀਤੀ ਜਾਵੇਗੀ। ਇਸ ਮੌਕੇ ਡਾ ਬਲਵੀਰ ਸ਼ਰਮਾ, ਯਸ਼ਪਾਲ ਖੁਰਾਣਾ, ਅਸ਼ਵਨੀ ਗਰੋਵਰ , ਵਿੱਕੀ ਖੋਸਲਾ, ਅਨੀਤਾ ਖੋਸਲਾ, ਰਾਮ ਕਿਸ਼ਨ ਜਾਖੂ, ਕੌਸਲਰ ਜੀਤ ਸਿੰਘ ਭਾਟੀਆ, ਪ੍ਰਭਾਤ ਕਲਮੀ , ਪਵਨ ਬੱਗਾ, ਸਪਰਸ਼ ਹਰੀਸ਼, ਕਮਲ ਚੋਪੜਾ, ਹੇਮੰਤ ਚੋਪੜਾ , ਆਰ ਕੇ ਅਗਰਵਾਲ, ਅਨਿਲ ਚੁੱਘ, ਮਦਨ ਮਨਚੰਦਾ, ਸੰਜੀਵ ਮੋਹਨ , ਦੀਪਕ ਦੇਸ਼ਭਗਤ , ਪਵਨ ਗੌਤਮ , ਜਨਕ ਰਾਜ ਸ਼ਰਮਾਂ ਆਦਿ ਵੀ ਹਾਜਰ ਸਨ।
Tuesday, May 2, 2023
ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਮਾਪੇ ਅੱਗੇ ਆਉਣ --ਕੌਮੀ ਪ੍ਰਧਾਨ ਅਜ਼ਾਦ, ਮੈਡਮ ਮਾਨ, ਕੌਂਸਲਰ ਰਤਨ, ਪ੍ਰਧਾਨ ਮਦਨ
ਖੰਨਾ/ਨਵਾਂਸ਼ਹਿਰ/ਬੰਗਾ 2 ਮਈ ( ਮਨਜਿੰਦਰ ਸਿੰਘ, ਚਰਨਦੀਪ ਸਿੰਘ ਰਤਨ ) ਭਾਰਤ ਦੇਸ਼ ਵਿੱਚ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਅਤੇ ਨਾਬਾਲਗ ਉਮਰ ਵਿੱਚ ਵੈਹੀਕਲ ਤੇਜ਼ ਰਫ਼ਤਾਰ ਨਾਲ ਚਲਾਉਣ ਤੋਂ ਰੋਕਣ ਲਈ ਮਾਤਾ -ਪਿਤਾ ਖੁਦ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੌਮੀ ਪ੍ਰਧਾਨ ਆਸਾ ਸਿੰਘ ਅਜਾਦ, ਮੈਡਮ ਪਵਨਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ, ਗੁਰਦੀਪ ਸਿੰਘ ਮਦਨ ਕੌਮੀ ਪ੍ਰਧਾਨ ਐਂਟੀ ਕਰਾਇਮ ਵਿੰਗ, ਸੀਨੀਅਰ ਕੌਂਸਲਰ ਚੇਤ ਰਾਮ ਰਤਨ ਪੰਜਾਬ ਪ੍ਰਧਾਨ ਨਸ਼ਿਆਂ, ਸਮਾਜਿਕ ਕੁਰੀਤੀਆਂ ਵਿਰੁੱਧ ਅਤੇ ਟ੍ਰੈਫਿਕ ਨਿਯਮਾਂ, ਸਬੰਧੀ ਜਾਗਰੂਕ ਸੈਮੀਨਾਰ ਪ੍ਰਧਾਨ ਗੁਰਦੀਪ ਸਿੰਘ ਮਦਨ ਦੀ ਅਗਵਾਈ ਹੇਠ ਖੰਨਾ ਵਿਖੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ਨੂੰ ਰੋਜ਼ਾਨਾ ਹਲਾਤਾਂ ਵਾਰੇ ਚੈਕ ਕਰਦੇ ਰਹਿਣਾ ਚਾਹੀਦਾ ਹੈ।
ਪ੍ਰਧਾਨ ਅਜ਼ਾਦ, ਮੈਡਮ ਮਾਨ, ਕੌਂਸਲਰ ਰਤਨ, ਪ੍ਰਧਾਨ ਮਦਨ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨਾਬਾਲਗ ਉਮਰ ਦੇ ਬੱਚਿਆਂ ਨੂੰ ਮਾਪੇ ਵੈਹੀਕਲ ਦੇਕੇ ਇੱਕਲੇ ਬਜ਼ਾਰਾਂ ਅਤੇ ਹਾਈਵੇਅ ਸੜਕਾਂ ਭੇਜਣ ਵਿੱਚ ਖੁਸ਼ੀ ਮਹਿਸੂਸ ਕਰਨ ਦੀ ਬਜਾਏ ਖ਼ੁਦ ਨਾਲ ਬੈਠਣ। ਇੱਕਲੇ ਬੱਚੇ ਆਪਣੇ ਦੋਸਤਾਂ ਨਾਲ ਮੋਟਰਸਾਈਕਲ, ਐਕਟਿਵਾ, ਦੋ, ਤਿੰਨ,ਚਾਰ ਬਿਠਾਕੇ ਅਤੇ ਵੈਹੀਕਲ ਨੂੰ ਤੇਜ਼ ਰਫ਼ਤਾਰ ਨਾਲ ਚੱਲਣ ਕਰਕੇ ਦੁਰਘਟਨਾਵਾਂ ਰੋਕਣ ਲਈ ਆਉਣ ਦਾ ਸੱਦਾ ਦਿੱਤਾ। ਪੰਜਾਬ ਵਿੱਚ ਅਜਿਹੇ ਸੈਮੀਨਾਰ ਲਗਾਏ ਜਾਣਗੇ।
ਇਸ ਸੈਮੀਨਾਰ ਨੂੰ ਸਰਵ ਸ੍ਰੀ ਕੌਮੀ ਚੇਅਰਮੈਨ ਰਾਮ ਪਾਲ ਸਰਮਾ ,ਡਾਕਟਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਚੇਅਰਮੈਨ ਨਿਰਮਲ ਸਿੰਘ ਦੂਲੋ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਇੰਡਸਟਰੀ ਵਿੰਗ ਲੁਧਿਆਣਾ ਸਤੀਸ਼ ਕੁਮਾਰ ਵਰਮਾ , ਬਲਜਿੰਦਰ ਸਿੰਘ ਸੇਖੋਂ ਬਿੰਦੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਲੁਧਿਆਣਾ, ਆਦਿ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਾਇਸ ਚੇਅਰਮੈਨ ਪੰਜਾਬ ਬਹਾਦਰ ਸਿੰਘ ਰਹਿਲ, ਸੀਨੀਅਰ ਵਾਈਸ ਚੇਅਰਮੈਨ ਐਂਟੀ ਕ੍ਰਾਈਮ ਵਿੰਗ ਪੰਜਾਬ ਗੁਰਦੀਪ ਸਿੰਘ ਦੀਪਾ,ਛੱਜਾ ਸਿੰਘ ਮੀਤ ਪ੍ਰਧਾਨ ਇੰਡੀਆ, ਮਨਜਿੰਦਰ ਸਿੰਘ ਬੁਲਾਰਾ ਪੰਜਾਬ, ਪ੍ਰਵੀਨ ਕੁਮਾਰ ਸਕੱਤਰ ਗੁਰਮੀਤ ਸਿੰਘ ਭੜੀ ਸੈਕਟਰੀ ਪੰਜਾਬ, ਹਰਸ਼ਦੀਪ ਸਿੰਘ ਮਿਡੀਆ ਇੰਚਾਰਜ ਫ਼ਤਹਿਗੜ੍ਹ ਸਾਹਿਬ,ਬੀਬੀ ਖੁਸ਼ਵਿੰਦਰ ਕੌਰ ਵਾਈਸ ਚੇਅਰਪਰਸਨ ਪੰਜਾਬ ਚਰਨਜੀਤ ਕੌਰ ਮੀਤ ਪ੍ਰਧਾਨ ਖੰਨਾ, ਜ਼ਿਲ੍ਹਾ ਚੇਅਰਪਰਸਨ ਕਿਰਨ ਵਰਮਾ, ਬਲਜਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਖੰਨਾ, ਗੁਰਮੀਤ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਸਭਿਆਚਾਰ ਵਿੰਗ ਫ਼ਤਹਿਗੜ੍ਹ ਸਾਹਿਬ, ਕਿ੍ਸਨ ਸਿੰਘ ਅਨੀਤਾ ਰਾਣੀ ਜੀ ਹਰਪ੍ਰੀਤ ਕੌਰ ਬਲਾਕ ਪ੍ਰਧਾਨ ਸਭਿਆਚਾਰ ਵਿੰਗ ਮੋਰਿੰਡਾ, ਬਾਬਾ ਬਲਜੀਤ ਸਿੰਘ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਜੀ ਬਠਿੰਡਾ, ਹਰਪਾਲ ਸਿੰਘ ਮੀਤ ਪ੍ਰਧਾਨ ਖੰਨਾ, ਜਰਨੈਲ ਸਿੰਘ ਧੂੰਦਾ ਜ਼ਿਲ੍ਹਾ ਪ੍ਰਧਾਨ ਐਨ ਆਈ ਆਰ ਵਿੰਗ ਫ਼ਤਹਿਗੜ ਸਾਹਿਬ, ਸੁਖਵਿੰਦਰ ਕੌਰ, ਗੁਰਿੰਦਰ ਕੌਰ, ਹਰਜੀਤ ਕੌਰ ਰਾਜਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਮੈਡਮ ਕਿਰਨ ਵਰਮਾ ਮਹਿਲਾ ਪ੍ਰਧਾਨ ਲੁਧਿਆਣਾ ਆਦਿ ਹਾਜ਼ਰ ਸਨ।
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...