ਖੰਨਾ/ਨਵਾਂਸ਼ਹਿਰ/ਬੰਗਾ 2 ਮਈ ( ਮਨਜਿੰਦਰ ਸਿੰਘ, ਚਰਨਦੀਪ ਸਿੰਘ ਰਤਨ ) ਭਾਰਤ ਦੇਸ਼ ਵਿੱਚ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਅਤੇ ਨਾਬਾਲਗ ਉਮਰ ਵਿੱਚ ਵੈਹੀਕਲ ਤੇਜ਼ ਰਫ਼ਤਾਰ ਨਾਲ ਚਲਾਉਣ ਤੋਂ ਰੋਕਣ ਲਈ ਮਾਤਾ -ਪਿਤਾ ਖੁਦ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੌਮੀ ਪ੍ਰਧਾਨ ਆਸਾ ਸਿੰਘ ਅਜਾਦ, ਮੈਡਮ ਪਵਨਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ, ਗੁਰਦੀਪ ਸਿੰਘ ਮਦਨ ਕੌਮੀ ਪ੍ਰਧਾਨ ਐਂਟੀ ਕਰਾਇਮ ਵਿੰਗ, ਸੀਨੀਅਰ ਕੌਂਸਲਰ ਚੇਤ ਰਾਮ ਰਤਨ ਪੰਜਾਬ ਪ੍ਰਧਾਨ ਨਸ਼ਿਆਂ, ਸਮਾਜਿਕ ਕੁਰੀਤੀਆਂ ਵਿਰੁੱਧ ਅਤੇ ਟ੍ਰੈਫਿਕ ਨਿਯਮਾਂ, ਸਬੰਧੀ ਜਾਗਰੂਕ ਸੈਮੀਨਾਰ ਪ੍ਰਧਾਨ ਗੁਰਦੀਪ ਸਿੰਘ ਮਦਨ ਦੀ ਅਗਵਾਈ ਹੇਠ ਖੰਨਾ ਵਿਖੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ਨੂੰ ਰੋਜ਼ਾਨਾ ਹਲਾਤਾਂ ਵਾਰੇ ਚੈਕ ਕਰਦੇ ਰਹਿਣਾ ਚਾਹੀਦਾ ਹੈ।
ਪ੍ਰਧਾਨ ਅਜ਼ਾਦ, ਮੈਡਮ ਮਾਨ, ਕੌਂਸਲਰ ਰਤਨ, ਪ੍ਰਧਾਨ ਮਦਨ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨਾਬਾਲਗ ਉਮਰ ਦੇ ਬੱਚਿਆਂ ਨੂੰ ਮਾਪੇ ਵੈਹੀਕਲ ਦੇਕੇ ਇੱਕਲੇ ਬਜ਼ਾਰਾਂ ਅਤੇ ਹਾਈਵੇਅ ਸੜਕਾਂ ਭੇਜਣ ਵਿੱਚ ਖੁਸ਼ੀ ਮਹਿਸੂਸ ਕਰਨ ਦੀ ਬਜਾਏ ਖ਼ੁਦ ਨਾਲ ਬੈਠਣ। ਇੱਕਲੇ ਬੱਚੇ ਆਪਣੇ ਦੋਸਤਾਂ ਨਾਲ ਮੋਟਰਸਾਈਕਲ, ਐਕਟਿਵਾ, ਦੋ, ਤਿੰਨ,ਚਾਰ ਬਿਠਾਕੇ ਅਤੇ ਵੈਹੀਕਲ ਨੂੰ ਤੇਜ਼ ਰਫ਼ਤਾਰ ਨਾਲ ਚੱਲਣ ਕਰਕੇ ਦੁਰਘਟਨਾਵਾਂ ਰੋਕਣ ਲਈ ਆਉਣ ਦਾ ਸੱਦਾ ਦਿੱਤਾ। ਪੰਜਾਬ ਵਿੱਚ ਅਜਿਹੇ ਸੈਮੀਨਾਰ ਲਗਾਏ ਜਾਣਗੇ।
ਇਸ ਸੈਮੀਨਾਰ ਨੂੰ ਸਰਵ ਸ੍ਰੀ ਕੌਮੀ ਚੇਅਰਮੈਨ ਰਾਮ ਪਾਲ ਸਰਮਾ ,ਡਾਕਟਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਚੇਅਰਮੈਨ ਨਿਰਮਲ ਸਿੰਘ ਦੂਲੋ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਇੰਡਸਟਰੀ ਵਿੰਗ ਲੁਧਿਆਣਾ ਸਤੀਸ਼ ਕੁਮਾਰ ਵਰਮਾ , ਬਲਜਿੰਦਰ ਸਿੰਘ ਸੇਖੋਂ ਬਿੰਦੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਲੁਧਿਆਣਾ, ਆਦਿ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਾਇਸ ਚੇਅਰਮੈਨ ਪੰਜਾਬ ਬਹਾਦਰ ਸਿੰਘ ਰਹਿਲ, ਸੀਨੀਅਰ ਵਾਈਸ ਚੇਅਰਮੈਨ ਐਂਟੀ ਕ੍ਰਾਈਮ ਵਿੰਗ ਪੰਜਾਬ ਗੁਰਦੀਪ ਸਿੰਘ ਦੀਪਾ,ਛੱਜਾ ਸਿੰਘ ਮੀਤ ਪ੍ਰਧਾਨ ਇੰਡੀਆ, ਮਨਜਿੰਦਰ ਸਿੰਘ ਬੁਲਾਰਾ ਪੰਜਾਬ, ਪ੍ਰਵੀਨ ਕੁਮਾਰ ਸਕੱਤਰ ਗੁਰਮੀਤ ਸਿੰਘ ਭੜੀ ਸੈਕਟਰੀ ਪੰਜਾਬ, ਹਰਸ਼ਦੀਪ ਸਿੰਘ ਮਿਡੀਆ ਇੰਚਾਰਜ ਫ਼ਤਹਿਗੜ੍ਹ ਸਾਹਿਬ,ਬੀਬੀ ਖੁਸ਼ਵਿੰਦਰ ਕੌਰ ਵਾਈਸ ਚੇਅਰਪਰਸਨ ਪੰਜਾਬ ਚਰਨਜੀਤ ਕੌਰ ਮੀਤ ਪ੍ਰਧਾਨ ਖੰਨਾ, ਜ਼ਿਲ੍ਹਾ ਚੇਅਰਪਰਸਨ ਕਿਰਨ ਵਰਮਾ, ਬਲਜਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਖੰਨਾ, ਗੁਰਮੀਤ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਸਭਿਆਚਾਰ ਵਿੰਗ ਫ਼ਤਹਿਗੜ੍ਹ ਸਾਹਿਬ, ਕਿ੍ਸਨ ਸਿੰਘ ਅਨੀਤਾ ਰਾਣੀ ਜੀ ਹਰਪ੍ਰੀਤ ਕੌਰ ਬਲਾਕ ਪ੍ਰਧਾਨ ਸਭਿਆਚਾਰ ਵਿੰਗ ਮੋਰਿੰਡਾ, ਬਾਬਾ ਬਲਜੀਤ ਸਿੰਘ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਜੀ ਬਠਿੰਡਾ, ਹਰਪਾਲ ਸਿੰਘ ਮੀਤ ਪ੍ਰਧਾਨ ਖੰਨਾ, ਜਰਨੈਲ ਸਿੰਘ ਧੂੰਦਾ ਜ਼ਿਲ੍ਹਾ ਪ੍ਰਧਾਨ ਐਨ ਆਈ ਆਰ ਵਿੰਗ ਫ਼ਤਹਿਗੜ ਸਾਹਿਬ, ਸੁਖਵਿੰਦਰ ਕੌਰ, ਗੁਰਿੰਦਰ ਕੌਰ, ਹਰਜੀਤ ਕੌਰ ਰਾਜਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਮੈਡਮ ਕਿਰਨ ਵਰਮਾ ਮਹਿਲਾ ਪ੍ਰਧਾਨ ਲੁਧਿਆਣਾ ਆਦਿ ਹਾਜ਼ਰ ਸਨ।
No comments:
Post a Comment