ਭਾਜਪਾ ਮੰਡਲ ਬੰਗਾ ਦੀ ਇੱਕ ਅਹਿਮ ਮੀਟਿੰਗ ਬੰਗਾ ਦੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਹੋਈ। ਜਿਸ ਵਿੱਚ ਮੈਡਮ ਲਖਵਿੰਦਰ ਕੌਰ ਗਰਚਾ ਜਿਲ੍ਹਾ ਪ੍ਰਭਾਰੀ ਨਵਾਂਸ਼ਹਿਰ , ਜਿਲ੍ਹਾ ਪ੍ਰਧਾਨ ਅਸ਼ੋਕ ਬਾਠ , ਜਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ , ਜਿਲ੍ਹਾ ਮੀਤ ਪ੍ਰਧਾਨ ਹਿੰਮਤ ਤੇਜਪਾਲ , ਦਿਨੇਸ਼ ਭਾਰਦਵਾਜ ਜਿਲ੍ਹਾ ਮਹਾਂਮੰਤਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਿਲ੍ਹਾ ਪ੍ਰਭਾਰੀ ਲਖਵਿੰਦਰ ਕੌਰ ਗਰਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਜਲੰਧਰ ਦੀ ਲੋਕ ਸਭਾ ਦੀ ਜਿਮਨੀ ਚੋਣ ਦਾ ਜਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਰੇ ਕਨੂੰਨ ਛਿੱਕੇ ਟੰਗ ਕੇ , ਸਾਰੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਬੇਸ਼ੱਕ ਜਲੰਧਰ ਲੋਕ ਸਭਾ ਸੀਟ ਤੇ ਜਿੱਤ ਦਰਜ ਕੀਤੀ ਪਰ ਭਾਜਪਾ ਨੇ ਧੱਕੇਸ਼ਾਹੀ ਹੋਣ ਦੇ ਬਾਵਜੂਦ ਦੋ ਵਿਧਾਨ ਸਭਾ ਤੇ ਸ਼ਾਨਦਾਰ ਜਿੱਤ ਦਰਜ ਕਰਕੇ ਝਾੜੂ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਜਿਲ੍ਹਾ ਜਨਰਲ ਸਕੱਤਰ ਅਤੇ ਹਲਕਾ ਬੰਗਾ ਇੰਚਾਰਜ ਪ੍ਰਿਤਪਾਲ ਬਜਾਜ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋ ਗਏ ਹਨ। 9 ਸਾਲ ਦੀਆਂ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਲੋਕਾਂ ਤੱਕ ਲੈ ਕੇ ਜਾਣਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਨੂੰ 30 ਮਈ ਤੋਂ 30 ਜੂਨ ਤੱਕ ਪਾਰਟੀ ਜਨ ਜਨ ਤੱਕ ਪਾਰਟੀ ਦੀਆਂ ਕੀਤੀਆਂ ਉਪਲੱਬਧੀਆਂ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੀ ਹੁਣ ਦੇਸ਼ ਦੇ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਹਰਮਨ ਪਿਆਰੇ ਨੇਤਾ ਬਣ ਚੁੱਕੇ ਹਨ।ਇਸ ਮੌਕੇ ਪਾਰਟੀ ਦੀ ਗੁੱਟਬੰਦੀ ਵੀ ਸਾਹਮਣੇ ਆਈ। ਪਾਰਟੀ ਦਾ ਇੱਕ ਵਿਸ਼ੇਸ਼ ਧੜਾ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ। ਜਿਸ ਸਬੰਧੀ ਪਾਰਟੀ ਪ੍ਰਭਾਰੀ ਨੇ ਕਿਹਾ ਕਿ ਇਸ ਨੂੰ ਜਲਦ ਸੁਲਝਾ ਲਿਆ ਜਾਵੇਗਾ। ਪਾਰਟੀ ਅੰਦਰ ਗੁੱਟ ਬਾਜੀ ਖਤਮ ਕੀਤੀ ਜਾਵੇਗੀ। ਇਸ ਮੌਕੇ ਡਾ ਬਲਵੀਰ ਸ਼ਰਮਾ, ਯਸ਼ਪਾਲ ਖੁਰਾਣਾ, ਅਸ਼ਵਨੀ ਗਰੋਵਰ , ਵਿੱਕੀ ਖੋਸਲਾ, ਅਨੀਤਾ ਖੋਸਲਾ, ਰਾਮ ਕਿਸ਼ਨ ਜਾਖੂ, ਕੌਸਲਰ ਜੀਤ ਸਿੰਘ ਭਾਟੀਆ, ਪ੍ਰਭਾਤ ਕਲਮੀ , ਪਵਨ ਬੱਗਾ, ਸਪਰਸ਼ ਹਰੀਸ਼, ਕਮਲ ਚੋਪੜਾ, ਹੇਮੰਤ ਚੋਪੜਾ , ਆਰ ਕੇ ਅਗਰਵਾਲ, ਅਨਿਲ ਚੁੱਘ, ਮਦਨ ਮਨਚੰਦਾ, ਸੰਜੀਵ ਮੋਹਨ , ਦੀਪਕ ਦੇਸ਼ਭਗਤ , ਪਵਨ ਗੌਤਮ , ਜਨਕ ਰਾਜ ਸ਼ਰਮਾਂ ਆਦਿ ਵੀ ਹਾਜਰ ਸਨ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment