Thursday, June 1, 2023

ਬਲਬੀਰ ਸਿੰਘ ਕਰਨਾਣਾ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਨਿਯੁਕਤ*****ਦਿਤੀ ਗਈ ਜਿੰਮੇਦਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ - ਬਲਬੀਰ ਕਰਨਾਣਾ

ਬੰਗਾ, 1ਜੂਨ (ਮਨਜਿੰਦਰ ਸਿੰਘ )
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਵੱਖ ਵੱਖ  ਮਾਰਕੀਟ ਕਮੇਟੀਆਂ  ਦੇ ਚੇਅਰਮੈਨ  ਨਿਯੁਕਤ ਕਰਨ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਦੀ ਮਾਰਕੀਟ ਕਮੇਟੀ ਬੰਗਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਲਬੀਰ ਕਰਨਾਣਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਆਪਣੀ ਇਸ ਨਿਯੁਕਤੀ ਤੇ ਫੋਨ ਤੇ ਕਰਦਿਆਂ ਨਵਨਿਯੁਕਤ ਚੇਅਰਮੈਨ ਨੇ ਕਿਹਾ ਕਿ ਉਹ ਮੁਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ, ਮੁਖ ਮੰਤਰੀ ਪੰਜਾਬ ਭਗਵੰਤ ਮਾਨ, ਹਲਕਾ ਇੰਚਾਰਜ ਬੰਗਾ ਆਪ ਕੁਲਜੀਤ ਸਿੰਘ ਸਰਹਾਲ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੇ ਧੰਨਵਾਦੀ ਹਨ ਜਿਨ੍ਹਾਂ ਮੈਨੂੰ ਨਿਮਾਣੇ ਨੂੰ ਵੱਡਾ ਮਾਣ ਬਖਸ਼ਿਆ ਹੈ ਉਨ੍ਹਾਂ ਕਿਹਾ ਕਿ ਦਿਤੀ ਗਈ ਜਿਮੇਵਾਰੀ ਉਹ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਮਾਰਕੀਟ ਕਮੇਟੀ ਬੰਗਾ ਵਿੱਚ ਜੇ ਕਿਸੇ ਸੁਧਾਰਾਂ ਦੀ ਲੋੜ ਪਈ ਤਾਂ ਉਹ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਦੀ ਮੱਦਦ ਨਾਲ ਕਰਨਗੇ | ਇਸ ਨਿਯੁਕਤੀ ਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਵਿਦੇਸ਼ ਤੋਂ ਬਲਬੀਰ ਕਰਨਾਣਾ ਨੂੰ ਵਧਾਈ ਦਿਤੀ ਇਨ੍ਹਾਂ ਤੋਂ ਇਲਾਵਾ ਇੰਦਰਜੀਤ ਸਿੰਘ ਮਾਨ,ਸਾਗਰ ਅਰੋੜਾ, ਐਮ ਸੀ ਜੀਤ ਭਾਟੀਆ, ਗੁਲਸ਼ਨ ਕੁਮਾਰ ਬੰਗਾ, ਕੁਲਵੰਤ ਸਿੰਘ ਸੈਣੀ, ਸ਼ਿਵ ਕੌੜਾ, ਅਮਰਦੀਪ ਬੰਗਾ,, ਮੀਨੂੰ ਅਰੋੜਾ ਗੁਰਨਾਮ ਸਕੋਪੁਰੀ  ਨਰਿੰਦਰ ਰੱਤੂ,ਮੋਨਿਕਾ ਵਾਲੀਆਂ, ਸੁਰਿੰਦਰ ਘਈ ਬਲਿਹਾਰ ਮਾਨ, ਪਲਵਿੰਦਰ ਮਾਨ, ਬਲਬੀਰ ਪਾਬਲਾ, ਕੁਲਬੀਰ ਪਾਬਲਾ ਮਨਜੀਤ ਰਾਏ, ਆਤਮ ਪ੍ਰਕਾਸ਼,  ਜਸਪਾਲ ਸਿੰਘ, ਜਸਵਿੰਦਰ ਭੱਟੀ ਜਗਤਾਰ ਸਿੰਘ ਈਸ਼ ਅਰੋੜਾ  ਆਦਿ ਵਲੋਂ ਬਲਬੀਰ ਕਰਨਾਣਾ ਨੂੰ ਮੁਬਾਕਬਾਦ ਦਿਤੀ ਗਈ | 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...