Sunday, June 4, 2023

ਘੱਲੂਘਾਰਾ ਹਫਤੇ ਨੂੰ ਮੁੱਖ ਰੱਖਦਿਆਂ ਬੰਗਾ ਤਹਿਸੀਲ ਪੁਲਿਸ ਵਲੋਂ ਫਲੈਗ ਮਾਰਚ :

ਬੰਗਾ,4ਜੂਨ (ਮਨਜਿੰਦਰ ਸਿੰਘ )
ਘਲੂਘਾਰਾ ਹਫਤੇ ਦੇ ਸੰਬੰਧ ਵਿੱਚ ਬੰਗਾ ਤਹਿਸੀਲ ਵਿੱਚ ਪੁਲਿਸ ਵਲੋਂ ਜਿਲ੍ਹਾ ਐਸ ਬੀ ਐਸ ਨਗਰ ਦੇ ਪੁਲਿਸ ਮੁਖੀ ਸ਼੍ਰੀ ਭਾਗੀਰਥ ਮੀਨਾ ਦੀ ਅਗਵਾਈ ਵਿੱਚ  ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਦੇ ਸੰਬੰਧ ਵਿੱਚ ਐਸ ਐਸ ਪੀ ਸ਼੍ਰੀ ਮੀਨਾ ਨੇ ਕਿਹਾ ਕਿ ਘਲੂਘਾਰਾ ਦਿਵਸ ਨੂੰ ਮੁਖ ਰੱਖਦਿਆਂ ਜਿਲ੍ਹਾ ਨਵਾਂਸ਼ਹਿਰ  ਪੁਲਿਸ ਪੂਰੀ ਮੁਸਤੈਦ ਹੈ ਅਤੇ ਪੂਰੇ ਜਿਲੇ ਦੀਆਂ ਹੱਦਾਂ ਸੀਲ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦਾ ਮੁਖ ਮਕਸਦ ਆਮ ਜਨਤਾ ਵਿੱਚ ਸਕਿਉਰਿਟੀ ਦੀ ਭਾਵਨਾ ਪੈਦਾ ਕਰਨਾ ਅਤੇ ਸ਼ਰਾਰਤੀ ਕਰੀਮਨਲ ਲੋਕਾਂ ਵਿੱਚ ਪੁਲਿਸ ਦਾ ਖੌਫ ਪੈਦਾ ਕਰਨਾ ਹੁੰਦਾ ਹੈ|ਇਸ ਮੌਕੇ ਐਸ ਪੀ ਮੁਕੇਸ਼ ਕੁਮਾਰ, ਡੀ ਐਸ ਪੀ ਬੰਗਾ ਸਰਵਣ ਸਿੰਘ ਬੱਲ,ਡੀ ਐਸ ਪੀ ਪ੍ਰੇਮ ਕੁਮਾਰ, ਡੀ ਐਸ ਪੀ ਅਮਰ ਨਾਥ,  ਐਸ ਐਚ ਓ ਬੰਗਾ ਸਿਟੀ ਮਹਿੰਦਰ ਸਿੰਘ,ਐਸ ਐਚ ਓ ਬੰਗਾ ਸਦਰ ਰਜੀਵ ਕੁਮਾਰ, ਐਸ ਐਚ ਓ ਬਹਿਰਾਮ ਰਜੀਵ ਕੁਮਾਰ ਐਸ ਐਚ ਓ ਮੁਕੰਦਪੁਰ ਮੈਡਮ ਨਰੇਸ ਕੁਮਾਰੀ ਅਤੇ ਬੰਗਾ ਤਹਿਸੀਲ ਦੀ ਪੁਲਿਸ ਫੋਰਸ ਹਾਜਰ ਸੀ|

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...