Tuesday, June 13, 2023

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਐਸ ਬੀ ਐਸ ਨਗਰ ਦੇ ਚੇਤ ਰਾਮ ਰਤਨ ਸਰਬਸੰਮਤੀ ਨਾਲ ਚੇਅਰਮੈਨ ਬਣੇ :-

ਨਵਾਂ ਸ਼ਹਿਰ , 13 ਜੂਨ (ਮਨਜਿੰਦਰ ਸਿੰਘ ) : ਅੱਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਵਿਸ਼ੇਸ਼ ਮੀਟਿੰਗ  ਜਸਵੀਰ ਸਿੰਘ ਨੂਰਪੁਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਵਿਚਾਰ ਚਰਚਾ ਉਪਰੰਤ ਜ਼ਿਲ੍ਹਾ ਕਮੇਟੀ  ਅਤੇ ਇਕਾਈਆਂ ਦੀ  ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਸਬੰਧੀ ਰੱਖੀ ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਹਰਮੇਸ਼ ਵਿਰਦੀ ਅਤੇ ਨਵਕਾਂਤ ਭਰੋਮਜਾਰਾ  ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ  ਹਾਜ਼ਰ ਸਮੁੱਚੇ ਹਾਜ਼ਰ ਪੱਤਰਕਾਰਾਂ ਵਲੋਂ ਜ਼ਿਲ੍ਹਾ ਇਕਾਈ ਦੇ ਚੇਅਰਮੈਨ ਚੇਤ ਰਾਮ ਰਤਨ ,, ਸਕੱਤਰ ਜਨਰਲ ਸੁਖਦੇਵ ਸਿੰਘ , ਖਜਾਨਚੀ ਸੰਜੀਵ ਕੁਮਾਰ ਬੌਬੀ ਅਤੇ ਮੁੱਖ ਸਲਾਹਕਾਰ ਮਨੋਰੰਜਨ ਕਾਲੀਆ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਭੰਗਲ , ਮੀਤ ਪ੍ਰਧਾਨ ਸੁਸ਼ੀਲ ਪਾਂਡੇ ਤੇ ਮਨਦੀਪ ਸਿੰਘ ਨੂੰ ਚੁਣਿਆ ਗਿਆ।ਜਨਰਲ ਸਕੱਤਰ ਨਵਕਾਂਤ ਭਰੋਮਜਾਰਾ , ਵਾਸਦੇਵ ਪਰਦੇਸੀ , ਤੇ ਸੰਜੀਵ ਭਨੋਟ ਅਤੇ ਸਹਾਇਕ ਖਜਾਨਚੀ ਹਰਮਿੰਦਰ ਸਿੰਘ ਪਿੰਟੂ ਨੂੰ ਬਣਾਇਆ ਗਿਆ। ਇਸ ਮੀਟਿੰਗ ਵਿੱਚ ਹਰਮੇਸ਼ ਵਿਰਦੀ , ਨਰਿੰਦਰ ਰੱਤੂ ,ਜਰਨੈਲ ਸਿੰਘ ਖੁਰਦ , ਅਮਰੀਕ ਕਟਾਰੀਆ , ਦੀਦਾਰ ਸਿੰਘ ਬਲਾਚੌਰ ਤੇ ਮਨਜਿੰਦਰ ਸਿੰਘ  ਬੰਗਾ  ਸਰਬਸੰਮਤੀ ਨਾਲ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਸਲਾਹਕਾਰ  ਚੁਣੇ ਗਏ । ਸਬ ਡਵੀਜ਼ਨ ਬੰਗਾ ਇਕਾਈ ਦੇ ਕਾਰਜਕਾਰੀ ਪ੍ਰਧਾਨ ਨਰਿੰਦਰ ਮਾਹੀ , ਸਬ ਡਵੀਜ਼ਨ ਬਲਾਚੌਰ ਦੇ ਪ੍ਰਧਾਨ ਨਰੇਸ਼ ਧੌਲ , ਇਸੇ ਤਰ੍ਹਾਂ ਇਕਾਈ ਰਾਹੋਂ ਦੇ ਪ੍ਰਧਾਨ ਬਲਵੀਰ ਸਿੰਘ ਰੂਬੀ , ਇਕਾਈ ਔੜ ਦੇ ਪ੍ਰਧਾਨ ਸਿੰਝੀ ਲੜੋਆ , ਇਕਾਈ ਮੁਕੰਦਪੁਰ ਦੇ ਪ੍ਰਧਾਨ ਅਮਰੀਕ ਸਿੰਘ ਢੀਂਡਸਾ , ਇਕਾਈ ਬਹਿਰਾਮ ਦੇ ਪ੍ਰਧਾਨ ਨਛੱਤਰ ਸਿੰਘ , ਪੋਜੇਵਾਲ ਦੇ ਪ੍ਰਧਾਨ ਹਰਮੇਲ ਸਿੰਘ ਸੰਹੂਗੜਾ ਅਤੇ ਕਾਠਗੜ੍ਹ ਇਕਾਈ ਦੇ ਬਲਦੇਵ ਸਿੰਘ ਪਨੇਸਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਹਰਮੇਸ਼ ਵਿਰਦੀ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਨਵਾਂਸ਼ਹਿਰ ਦੇ ਸਾਰੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਪੱਤਰਕਾਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਆਪਸੀ ਭਾਈਚਾਰਾ ਅਤੇ ਏਕਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ । ਵਰਨਣ ਯੋਗ ਹੈ ਕਿ ਨਵਨਿਯੁਕਤ ਚੇਅਰਮੈਨ ਰੋਜਾਨਾ ਅਕਾਲੀ ਪਤ੍ਰਿਕਾ, ਦੇਸ਼ ਪ੍ਰਦੇਸ਼, ਇੰਗਲਿਸ਼ ਨਿਊਜ਼ ਪੇਪਰ ਯੁਗਮਰਗ ਅਤੇ ਹਿੰਦੀ ਜਗ ਮਾਰਗ ਦੇ ਜਿਲ੍ਹਾ ਇੰਚਾਰਜ ਹਨ |ਚੇਅਰਮੈਨ ਚੇਤ ਰਾਮ ਰਤਨ ਨੇ ਪੰਜਾਬ ਚੰਡੀਗੜ੍ਹ ਜਨਰਲਿਟ ਯੂਨੀਅਨ ਵਲੋਂ ਦਿੱਤੇ ਮਾਨ  ਲਈ ਕੌਟਿ ਕੌਟਿ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਪ੍ਰੈਸ ਕਲੱਬ ਦੀ ਹੋਦ ਪਹਿਲਾਂ ਵਾਂਗ ਕਾਇਮ ਰਹੇਗੀ।ਜਿਸ ਦਾ ਮੈਂ ਸੀਨੀਅਰ ਵਾਈਸ ਪ੍ਰਧਾਨ ਹਾਂ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...